ਵਿਸ਼ਵ ਵਾਤਾਵਰਣ ਦਿਵਸ ‘ਤੇ ਵਿਸੇਸ਼!ਵਾਤਾਵਰਣ ਦੀ ਦੇਖ-ਭਾਲ

4673848
Total views : 5504659

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਕੁਦਰਤ ਨੇ ਸਾਨੂੰ ਇੱਕ ਬਹੁਤ ਹੀ ਵਢਮੁੱਲੀ ਦਾਤ ਬੱਖਸ਼ੀ ਹੈ, ਉਹ ਹੈ ਸਾਡਾ ਸਾਫ ਸੁੱਥਰਾ ਵਾਤਾਵਰਣ। ਹਰ ਕਿਸੇ ਦੇ ਜੀਵਨ ਵਿੱਚ ਵਾਤਾਵਰਣ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਧਰਤੀ ਤੇ ਜੀਵਨ ਵਾਤਾਵਰਣ ਕਰਕੇ ਹੀ ਸੰਭਵ ਹੈ ਜਿਵੇਂ ਕਿ ਮਨੁੱਖ, ਜੀਵ-ਜੰਤੂ, ਰੁੱਖ, ਪਾਣੀ, ਹਵਾ, ਮੋਸਮ ਸੱਭ ਵਾਤਾਵਰਣ ‘ਤੇ ਹੀ ਨਿਰਭਰ ਕਰਦੇ ਹਨ। ਜਿੱਥੇ ਕਿ ਸਾਫ ਸੁੱਥਰਾ ਵਾਤਾਵਰਣ ਹਵਾ, ਪਾਣੀ ਅਤੇ ਮੋਸਮ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਮਨੁੱਖ ਦੇ ਜੀਵਨ ਵਿੱਚ ਲੋੜ ਵੰਦ ਜਰੂਰੀ ਵਸਤਾ ਵੀ ਪ੍ਰਦਾਨ ਕਰਦਾ ਹੈ ਜਿਵੇਂ ਕਿ ਸਾਹ ਲੈਣ ਲਈ ਹਵਾ (ਆਕਸੀਜਨ), ਖਾਣ ਲਈ ਫੱਲ੍ਹ ਅਤੇ ਸਬਜ਼ੀਆਂ, ਪੀਣ ਲਈ ਪਾਣੀ ਅਤੇ ਰਹਿਣ ਲਈ ਅਨਕੁਲ ਮੋਸਮ ਉਥੇ ਹੀ ਅੱਜ ਦੇ ਯੁੱਗ ਵਿੱਚ ਮਨੁੱਖ ਨੇ ਆਪਣੇ ਲਾਲਚ ਦੀ ਖਾਤਰ ਅਤੇ ਆਪਣੇ ਵਿਕਾਸ ਦੇ ਨਾਮ ‘ਤੇ ਇਸ ਦੀ ਹੋਂਦ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਇਹ ਅਸੀ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਅਤੇ ਮਨੁੱਖ ਦੀਆਂ ਸੁਖ ਸੁਵਿਧਾ ਵਿੱਚ ਵੀ ਬਹੁਤ ਵਾਧਾ ਕੀਤਾ ਹੈ, ਪਰ ਦੂਜੇ ਪਾਸੇ ਵਾਤਾਵਰਣ ਨੂੰ ਦੂਸ਼ਿਤ ਕਰਕੇ ਮਨੁੱਖ ਦੀ ਹੋਂਦ ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ।
ਸੰਯੁਕਤ ਰਾਸ਼ਟਰ ਵਾਤਾਵਰਣ ਦੇ ਪ੍ਰਤੀ ਪੂਰੇ ਵਿਸ਼ਵ ਨੂੰ ਜਾਗਰੂਕ ਕਰਨ ਲਈ ਹਰ ਸਾਲ 05 ਜੂਨ ਨੂੰ ਵਿਸ਼ਵ ਭਰ ਵਿੱਚ ਵਾਤਾਵਰਣ ਦਿਵਸ ਮਣਾਉਂਦਾ ਹੈ ਤਾਂ ਜੋ ਪੂਰੇ ਵਿਸ਼ਵ ਨੂੰ ਵਾਤਾਵਰਣ ਦੀ ਦੇਖ-ਭਾਲ ਸਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਸਾਲ (2021) ਦਾ ਉਦੇਸ਼ ਹੈ “ਵਾਤਾਵਰਣ ਪ੍ਰਣਾਲੀ ਦੀ ਬਹਾਲੀ”।
ਜਿਸ ਤੋਂ ਭਾਵ ਹੈ ਕਿ ਪੂਰੇ ਵਿਸ਼ਵ ਨੂੰ ਇੱਕ ਜੁੱਟ ਹੋ ਕੇ ਮੁੜ ਤੋਂ ਕੁਦਰਤ ਵੱਲੋਂ ਸੋਂਪੀ ਹੋਈ ਸੁੰਦਰ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨਾ। ਸੰਯੁਕਤ ਰਾਸ਼ਟਰ ਨੇ ਇਸ ਸਾਲ 10 ਸਾਲ  (2021 ਤੋਂ 2030) ਦਾ ਟੀਚਾ ਕੀਤਾ ਹੈ ਕਿ ਅਸੀ ਮੁੜ ਤੋਂ ਆਪਣੀ ਵਾਤਾਵਰਣ ਪ੍ਰਣਾਲੀ ਬਹਾਲ ਕਰਕੇ ਧਰਤੀ ਤੇ ਹੋਣ ਵਾਲੀਆਂ ਮੋਸਮੀ ਤਬਦੀਲੀਆਂ ਨੂੰ ਰੋਕ ਕੇ ਇਸ ਨੂੰ ਮਨੁੱਖ ਅਤੇ ਜੀਵ ਜੰਤੂਆਂ ਦੇ ਰਹਿਣ ਦੇ ਯੋਗ ਬਣਾ ਸਕੀਏ। 
  ਵਾਤਾਵਰਣ ਬਹਾਲ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਹਰ ਇੱਕ ਮਨੁੱਖ ਨੂੰ ਜਰੂਤ ਹੈ ਆਪਣੇ ਪੱਧਰ ਤੇ ਕੁਦਰਤ ਲਈ ਯੋਗਦਾਨ ਪਾਉਣ ਦੀ ਅਤੇ ਵਫਾਦਾਰ ਹੋਣ ਦੀ ਜਿਵਂੇ ਕਿ ਵੱਧ ਤੋਂ ਵੱਧ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਰੁੱਖ ਲਗਾਏ ਜਾਣ, ਆਪਣੇ ਘਰਾਂ ਦੇ ਬਗੀਚਿਆਂ ਵਿੱਚ, ਬਿਜਨਸ ਵਾਲੀਆਂ ਜਗ੍ਹਾਂ ਤੇ, ਸੜਕਾ ਅਤੇ ਰੇਲਵੇ ਲਾਈਨਾਂ ਦੇ ਆਸ ਪਾਸ, ਸਕੂਲ ਚਾਹੇ ਉਹ ਛੋਟਾ ਹੈ ਜਾਂ ਵੱਡਾ ਉਸ ਨੰੁ ਕੁਦਰਤ ਵੱਲੋਂ ਦਿੱਤੀ ਗਈ ਹਰਿਆਵਲ ਨਾਲ ਭਰਪੂਰ ਰੱਖੀਏ। ਜੋ ਫੈਕਟਰੀਆਂ ਰਸਾਇਨਕ ਪਦਾਰਥਾਂ ਦਾ ਨਿਕਾਸ ਨਦੀਆਂ ਵਿੱਚ ਕਰਕੇ ਉਹਨਾਂ ਨੂੰ ਦੁਸ਼ਿਤ ਕਰ ਰਹੀਆ ਹਨ। ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਪਾਣੀ ਨੂੰ ਦੁਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਸ ਲਈ ਸਾਨੂੰ ਲੋੜ ਹੈ ਨਦੀਆਂ ਨੂੰ ਸਾਫ ਕਰਨ ਦੀ ਤਾਂ ਜੋ ਜੀਵ-ਜੰਤੂਆਂ, ਪੱਛੀਆਂ ਨੂੰ ਸਾਫ ਸੁਥਰਾ ਪੀਣ ਲਈ ਪਾਣੀ ਮਿਲ ਸਕੇ ਅਤੇ ਨਦੀਆਂ ਦੇ ਕੱਢੇ ਰੁੱਖ ਲਗਾਏ ਜਾਣ ਜਿਸ ਨਾਲ ਜੀਵ-ਜੰਤੂਆਂ ਦਾ ਰਹਿਣ ਬਸੇਰਾ ਬਣਿਆ ਰਹੇ। ਸਮੁੰਦਰਾਂ ਦੇ ਤੱਟ ਸਾਡੇ ਸੈਰ ਕਰਨ ਲਈ ਹਨ, ਉਹਨਾਂ ਵਿੱਚ ਗੰਦਗੀ ਜਾਂ ਪਲਾਸਟਿਕ ਸੁੱਟ ਕੇ ਦੁਸ਼ਿਤ ਨਾ ਕੀਤਾ ਜਾਵੇ ਅਤੇ ਹਰ ਇਨਸਾਨ ਕੋਸ਼ਿਸ ਕਰੇ ਕਿ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਜਾਂ ਫਿਰ ਪਲਾਸਟਿਕ ਨੂੰ ਵਰਤੋਂ ਤੋਂ ਬਾਅਦ ਇੱਧਰ-ਓਧਰ ਸੁੱਟਣ ਦੀ ਬਜਾਏ ਉਸ ਨੂੰ ਕੁੜੇ ਦਾਨ ਵਿੱਚ ਸੁੱਟਿਆ ਜਾਵੇ ਤਾਂ ਜੋ ਪਲਾਸਟਿਕ ਨੂੰ ਫਿਰ ਤੋਂ ਰੀ-ਸਾਇਕਲ ਕੀਤਾ ਸਕੇੇ। ਕੋਲੇ ਦੀਆਂ ਖਾਨਾਂ ਨੂੰ ਪੁੱਟਣ ਤੋਂ ਬਾਅਦ ਇਨਸਾਨ ਦਾ ਫਰਜ ਬਣਦਾ ਹੈ ਮੁੜ ਉਸ ਜਗ੍ਹਾਂ ਤੇ ਰੱੁਖ ਲਗਾ ਕੇ ਬਹਾਲ ਕੀਤਾ ਜਾਵੇ। ਇਹ ਰੁੱਖ ਜਿੱਥੇ ਮਿੱਟੀ ਨੂੰ ਖੁਰਣ ਤੋਂ ਬਚਾਂਉਦੇ ਹਨ ਉਥੇ ਨਾਲ ਹੀ ਕੁਦਰਤੀ ਅਫਤਾ ਜਿਵੇਂ ਕਿ ਹੜ੍ਹ, ਢਿੰਗਾ ਨੂੰ ਡੀਗਣ ਤੋਂ ਵੀ ਬਚਾਂਉਦੇ ਹਨ। ਪ੍ਰਦੂਸ਼ਨ ਅਤੇ ਗਲੋਬਲ ਵਾਰਮਿੰਗ ਦੇ ਕਾਰਨ ਸਾਡੇ ਵਾਤਾਵਰਣ ਦੀ ਸਥਿਤੀ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਜਿਸ ਕਾਰਨ ਕਰਕੇ ਕਰੋੜਾਂ ਸਾਲਾਂ ਤੋਂ ਜੰਮੇ ਗਲੇਸ਼ੀਅਰ ਅੱਜ ਤੇਜੀ ਨਾਲ ਪਿਗਲ ਰਹੇ ਹਨ। ਜਿਸ ਕਰਕੇ ਧਰਤੀ ‘ਤੇ ਕੁਦਰਤੀ ਅਫਤਾਂ ਆਉਣ ਦਾ ਖਤਰਾ ਬਣਾਇਆਂ ਰਹਿੰਦਾ ਹੈ।
  ਪੂਰੇ ਵਿਸ਼ਵ ਵਿੱਚ ਹਰ ਸਾਲ ਲੱਗ-ਭੱਗ 55 ਲੱਖ ਲੋਕ ਦੁਸ਼ਿਤ ਹਵਾ ਦੇ ਨਾਲ ਮਰਦੇ ਹਨ, ਜੋ ਕਿ ਕੁੱਲ ਮੌਤਾਂ ਦਾ ਲੱਗ-ਭੱਗ 10% ਹੈ ਅਤੇ ਸਿਰਫ ਭਾਰਤ ਵਿੱਚ ਹੀ ਹਰ ਸਾਲ 12 ਲੱਖ ਲੋਕ ਜਹਿਰੀਲੀ ਹਵਾ ਨਾਲ ਮਰ ਰਹੇ ਹਨ। ਅੱਜ ਸਾਡੀ ਧਰਤੀ ਮਾਂ ਰੋ ਰਹੀ ਹੈ ਕਿਉਂਕਿ ਮਨੁਖੀ ਗਲਤੀਆਂ ਕਰਕੇ ਜੀਵ-ਜੰਤੂ ਇਸ ਧਰਤੀ ਤੋਂ ਲੁਪਤ ਹੁੰਦੇ ਜਾ ਰਹੇ ਹਨ। ਜੇਕਰ ਤੁਸੀ 90 ਤੋਂ ਪਹਿਲਾ ਦੀ ਜਨਰੇਸ਼ਨ ਵਿੱਚੋਂ ਹੋ ਤਾਂ ਸ਼ਾਇਦ ਤਹਾਨੂੰ ਪਤਾ ਹੋਵੇਗਾ ਕਿ ਸਾਡੇ ਘਰਾਂ ਦੇ ਆਸ-ਪਾਸ ਬਹੁਤ ਚੀੜੀਆਂ ਚਹਿਕਿਆ ਕਰਦੀਆਂ ਸਨ। ਜੋ ਕਿ ਅੱਜ ਵੇਖਣ ਨੂੰ ਨਹੀ ਮਿਲਦੀਆਂ। ਇਸੇ ਤਰ੍ਹਾਂ ਝੀਲਾਂ ਵੀ ਅੱਜ ਨਜਰ ਨਹੀ ਆਉਦੀਆਂ…… ਕਿੱਥੇ ਗਏ ਨੇ ਇਹ ਸੱਭ…… ਮੋਬਾਇਲ ਟਾਵਰ ਤੋਂ ਪੈਦਾ ਹੋ ਰਹੇ ਰੇਡੀਏਸ਼ਨ, ਖੇਤਾ ਵਿੱਚ ਵਰਤੇ ਜਾਣ ਵਾਲੇ ਕੀਟ ਨਾਸ਼ਕ ਦੇ ਇਸਤੇਮਾਲ, ਹਵਾ ਦੇ, ਅਵਾਜਾਂ ਦੇ, ਪਾਣੀ ਦੇ ਪ੍ਰਦੂਸ਼ਨ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਹੈ। 
  ਲੋੜ ਹੈ ਅੱਜ ਦੇ ਨੋਜਵਾਨ ਵਰਗ ਨੂੰ ਆਪਣੇ ਵਾਤਾਵਰਣ ਨੂੰ ਬਹਾਲ ਕਰਨ ਦੀ ਤਾਂ ਜੋ ਮੋਸਮ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਗਿਰਾਵਟ ਨੂੰ ਰੋਕਿਆ ਜਾ ਸਕੇ। ਬੱਸ ਇਨਾਂ ਸਮਝ ਲਵੋਂ ਕਿ ਜੇਕਰ ਅਸੀ ਵਾਤਾਵਰਣ ਨੂੰ ਬਚਾਉਣ ਲਈ ਹੁਣ ਤੋਂ ਹੀ ਸ਼ੁਰੂਆਤ ਨਾ ਕੀਤੀ ਤਾਂ ਸ਼ਾਇਦ ਬਾਅਦ ਵਿੱਚ ਸਾਨੂੰ ਮੌਕਾ ਨਾ ਮਿਲੇ ਅਤੇ ਆਉਣ ਵਾਲੀਆਂ ਪੀੜੀਆਂ ਸਾਨੂੰ  ਇਸ ਗਲਤੀ ਲਈ ਮੁਆਫ ਨਹੀ ਕਰਨਗੀਆਂ। ਮੇਰੀ ਬੇਨਤੀ ਹੈ ਕਿ ਅਸੀ ਕੁਦਰਤ ਦੇ ਨਾਲ ਤਾਲ ਮੇਲ ਬਣਾਈਏ ਅਤੇ ਕੁੱਝ ਇਸ ਤਰ੍ਹਾਂ ਦਾ ਕਰੀਏ ਜਿਸ ਨਾਲ ਸਾਡੇ ਵਾਤਾਵਰਣ ਨੂੰ ਲਾਭ ਹੋਵੇ। ਜਿਵੇਂ ਕਿ ਅਸੀ ਹਰ ਸਾਲ ਇੱਕ ਰੁੱਖ ਜਰੂਰ ਲਾਈਏ ਜਾਂ ਹਰ ਕੋਈ ਆਪਣੇ ਜਨਮ ਦਿਨ ਤੇ ਇੱਕ ਰੁੱਖ ਜਰੂਰ ਲਗਾਵੇ ਅਤੇ ਉਸ ਦੀ ਦੇਖ-ਭਾਲ ਕਰੇ। ਮੈਂ ਆਸ ਕਰਦੀ ਹਾਂ ਕਿ ਅਸੀ ਸਾਰੇ ਵਾਤਾਵਰਣ ਨੂੰ ਇੱਕ ਜੁੱਟ ਹੋ ਕੇ ਆਪਣਾ ਫਰਜ ਸਮਝ ਕੇ ਮੁੱੜ ਤੋਂ ਬਹਾਲ ਕਰੀਏ। 
ਅਨੁਕਿਰਨਜੀਤ ਕੌਰ
9888266399
Share this News