





Total views : 5896010







Total views : 5896010ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਡਾ. ਸ਼ੀਤਲ ਸਿੰਘ, ਏ.ਸੀ.ਪੀ ਪੂਰਬੀ, ਅੰਮਿਤਸਰ ਸਮੇਤ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਵੱਲੋ ਇੱਕ ਡਰੱਗ ਸਮੱਗਲਰ ਰੋਹਿਤ ਕੁਮਾਰ ਉਰਫ ਲੋਭੀ ਪੁੱਤਰ ਸਤਨਾਮ ਸਿੰਘ ਵਾਸੀ ਅਹਾਤਾ ਨੰਬਰ 100, ਘਾਹ ਮੰਡੀ, ਅੰਮ੍ਰਿਤਸਰ ਵੱਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ/ਅਚੱਲ ਇੱਕ
ਰਿਹਾਇਸ਼ੀ ਕੋਠੀ ਪਿੰਡ ਖੈਰਾਬਾਦ, ਆਬਾਦੀ ਸੰਨੀ ਐਨਕੈਲਵ, ਅੰਮ੍ਰਿਤਸਰ, ਕੀਮਤ ਕਰੀਬ 22,86,000/-ਰੁਪਏ, 01 ਕਾਰ ਹੌਂਡਾ ਅਮੇਜ਼ ਕੀਮਤ ਕਰੀਬ 3,12,500/-ਰੁਪਏ, ਡਰੱਗ ਮਨੀ 23,400/-ਰੁਪਏ, ਨਸ਼ਾ ਤੱਸਕਰ ਦੇ ਬੈਕ ਖਾਤੇ ਵਿੱਚ ਜਮ੍ਹਾਂ ਰਕਮ 3,14,862/-ਰੁਪਏ ਤੇ ਇਸਦੇ ਪਿਤਾ ਸਤਨਾਮ ਸਿੰਘ ਦੇ ਬੈਂਕ ਖਾਤੇ ਵਿੱਚ ਜਮ੍ਹਾ ਰਕਮ 6,57,675/-ਰੁਪਏ ਅਤੇ ਮਾਤਾ ਰਜਨੀ ਦੇ ਬੈਂਕ ਖਾਤੇ ਵਿੱਚ ਜਮ੍ਹਾ ਰਕਮ 8,00,486/- ਰੁਪਏ ਫਰੀਜ਼ ਕੀਤੇ ਗਏ ਹਨ। ਨਸ਼ਾਂ ਤੱਸਕਰ ਰੋਹਿਤ ਕੁਮਾਰ ਉਰਫ ਲੋਭੀ ਪੁੱਤਰ ਸਤਨਾਮ ਸਿੰਘ ਵਾਸੀ ਅਹਾਤਾ ਨੰਬਰ 100, ਘਾਹ ਮੰਡੀ, ਅੰਮ੍ਰਿਤਸਰ ਵੱਲੋਂ ਨਸ਼ੇ ਦੇ ਧੰਦੇ ਨਾਲ ਬਣਾਈ ਗਈ ਚੱਲ ਤੇ ਅਚੱਲ ਸੰਪਤੀ ਨੂੰ ਫਰੀਜ਼ ਲਈ Competent Authority & Administrator NDPS ACT, New Delhi ਤੋਂ ਕਾਰਵਾਈ ਕਰਦਿਆ ਧਾਰਾ 68-F of NDPS Act ਅਧੀਨ ਫਰੀਜ਼ ਕਰਵਾਇਆ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-