





Total views : 5641970








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਐੱਨਸੀਬੀ ਨੇ ਬਲਾਸਟਿਕ ਫਾਰਮਾ ਕੰਪਨੀ ਦੇ ਮਾਲਕ ਦੀਪਕ ਭੰਡਾਰੀ ਨੂੰ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਚੰਡੀਗੜ੍ਹ ਦੇ ਹੋਟਲ ਦੇ ਕਮਰੇ ’ਚੋਂ ਕੀਤੀ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੀ 15 ਮੈਂਬਰੀ ਟੀਮ ਪਿਛਲੇ ਦਸ ਦਿਨਾਂ ਤੋਂ ਚੰਡੀਗੜ੍ਹ-ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਡੇਰਾ ਲਾਈ ਬੈਠੀ ਸੀ।
ਚੰਡੀਗੜ੍ਹ ਦੇ ਹੋਟਲ ਦੇ ਕਮਰੇ ’ਚੋਂ ਹੋਈ ਗ੍ਰਿਫਤਾਰੀ
ਪਤਾ ਲੱਗਾ ਹੈ ਕਿ ਭੰਡਾਰੀ ਮੋਹਾਲੀ ਦੇ ਸੈਕਟਰ-54 ਵਿਚ ਸਥਿਤ ਪ੍ਰੀਤ ਲਾਜ ਵਿਚ ਵੀ ਠਹਿਰਿਆ ਹੋਇਆ ਹੈ।ਐੱਨਸੀਬੀ ਨੂੰ ਵੀਹ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਕਿੰਗਪਿਨ ਦੀਪਕ ਭੰਡਾਰੀ ਹੋਟਲ ਬਦਲ ਕੇ ਉਕਤ ਸ਼ਹਿਰਾਂ ਵਿਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਐੱਨਸੀਬੀ ਟੀਮ ਦੇ ਮੈਂਬਰਾਂ ਨੇ ਕਈ ਹੋਟਲ ਮੈਨੇਜਰਾਂ ਨਾਲ ਸੰਪਰਕ ਕੀਤਾ ਅਤੇ ਮੁਲਜ਼ਮ ਦੀਪਕ ਭੰਡਾਰੀ ਬਾਰੇ ਸੁਰਾਗ ਪ੍ਰਾਪਤ ਕੀਤਾ। ਐੱਨਸੀਬੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਹੋਟਲ ਦਾ ਰਿਕਾਰਡ ਵੀ ਜ਼ਬਤ ਕਰ ਲਿਆ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-