





Total views : 5641970








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਮਿੱਕੀ ਗੁਮਟਾਲਾ
ਸ਼ਹਿਰ ਦੀਆਂ ਮੁੱਖ ਸੜਕਾਂ ਦੇ ਰੱਖ-ਰੱਖਾਵ ਨੂੰ ਲੈ ਕੇ ਇਸ ਸਮੇਂ ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਗੁਲਪ੍ਰੀਤ ਸਿੰਘ ਔਲਖ ਵਲੋ ਇੱਕ ਮੁਹਿਮ ਚਲਾਈ ਜਾ ਰਹੀ ਹੈ ਜਿਸ ਅਧੀਨ ਨਿਗਮ ਦੇ ਸਮੂਹ ਅਧਿਕਾਰੀਆਂ ਦੀਆਂ ਟੀਮਾਂ ਨੂੰ ਵੱਖ ਵੱਖ ਸੜਕਾਂ ਦੇ ਰੱਖ-ਰੱਖਾਵ ਲਈ ਨਿਯੁਕਤ ਕੀਤਾ ਹੋਇਆ ਹੈ ਅਤੇ ਉਹਨਾਂ ਪਾਸੋ ਹਫਤਾਵਾਰ ਰਿਪੋਰਟ ਨੂੰ ਵਾਚਣ ਲਈ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਅੱਜ ਮਿਤੀ 10/06/2025 ਇਸੇ ਸਬੰਧ ਵਿੱਚ ਅਫਸਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਨਿਗਮ ਦੇ ਅਧਿਕਾਰੀਆਂ ਤੋ ਇਲਾਵਾ ਪੀ.ਡਬਲਯੂ ਡੀ ਵਿਭਾਗ ਅਤੇ ਟ੍ਰੈਫਿਕ ਪੁਲਿਸ ਦੇ ਅਫਸਰ ਵੀ ਸ਼ਾਮਲ ਸਨ । ਮੀਟਿੰਗ ਦੌਰਾਨ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਹਿਰ ਦੀਆਂ ਮੁੱਖ ਸੜਕਾਂ ਤੇ ਵਿਕਾਸ ਪੱਖੋ ਸਾਰੇ ਕੰਮ ਤਕਰੀਬਨ ਮੁੰਕਮਲ ਹੋ ਚੁਕੇ ਹਨ ਜਿਨਾ ਵਿੱਚ ਸੜਕਾਂ ਵਿੱਚ ਪਏ ਹੋਏ ਟੋਇਆਂ ਨੂੰ ਪੁਰ ਕਰ ਦਿਤਾ ਗਿਆ ਹੈ ਫੁਟਪਾਥ ਰਿਪੈਅਰ ਕੀਤੇ ਜਾ ਰਹੇ ਹਨ , ਸੈਟਰਲ ਵਰਜ ਅਤੇ ਸੜਕਾਂ ਦੇ ਆਲੇ ਦੁਆਲੇ ਘਾਹ-ਬੁਟੀ ਦੀ ਕਟਾਈ ਕੀਤੀ ਜਾ ਰਹੀ ਹੈ , ਖਰਾਬ ਪਏ ਸਟਰੀਟ ਲਾਈਟ ਪੁਆਇਂਟ ਚਾਲੂ ਕੀਤੇ ਜਾ ਰਹੇ ਹਨ ਪਰ ਅਧਿਕਾਰੀਆਂ ਵਲੋਂ ਸੂਚਿਤ ਕੀਤਾ ਗਿਆ ਕਿ ਸਾਰੇ ਕੰਮ ਕਰਨ ਦੇ ਬਾਵਜੂਦ ਲੋਕਾ ਵਲੋਂ ਸੜਕਾਂ ਤੇ ਸੂਟੇ ਗਏ ਮਲਬਾਂ ਅਤੇ ਕੂੜਾ ਅਤੇ ਇਸ ਤੋ ਇਲਾਵਾ ਕੀਤੀ ਗਏ ਨਜਾਇਜ ਕਬਜਿਆ ਨੂੰ ਰੋਕਣ ਲਈ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਦੀਆਂ ਸੜਕਾਂ ਦੀ ਦਿਖ ਵਿੱਚ ਸੁਧਾਰ ਹੋ ਸਕੇ ।
ਜਿਸ ਤੇ ਕਮਿਸ਼ਨਰ ਵਲੋਂ ਮੀਟਿੰਗ ਵਿੱਚ ਮੌਜੁਦ ਪੀ.ਡਲਬਯੂ ਡੀ ਅਤੇ ਟ੍ਰੈਫਿਕ ਪੁਲਿਸ ਦੇ ਆਧਿਕਾਰੀਆਂ ਨੂੰ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਕਰਨ ਲਈ ਕਿਹਾ ਗਿਆ ਅਜ ਦੀ ਇਸ ਮੀਟਿੰਗ ਵਿੱਚ ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ, ਮਨਜੀਤ ਸਿੰਘ , ਐਸ.ਪੀ. ਸਿੰਘ , ਸਵਰਾਜਇੰਦਰ ਪਾਲ ਸਿੰਘ, ਸੁਨੀਲ ਮਹਾਜਨ , ਸਿਹਤ ਅਫਸਰ ਡਾ.ਕਿਰਨ, ਡਾ.ਯੋਗੇਸ਼ ਅਰੋੜਾ , ਏ.ਐਮ.ਓ.ਐਚ ਡਾ. ਰਮਾ , ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਟ੍ਰੈਫਿਕ ਪੁਲਿਸ ਇੰਸਪੈਕਟਰ ਰਾਮ ਦਵਿਦੰਰ ਸਿੰਘ, ਅਮਰਜੀਤ ਸਿੰਘ ਅਤੇ ਨਿਗਮ ਦੇ ਐਸ.ਡੀ.ਓਜ ਸ਼ਾਮਲ ਸਨ ।
ਪ੍ਰਾਈਵੇਟ ਕੰਪਨੀਆਂ ਵਲੋਂ ਸੀ.ਐਸ.ਆਰ ਅਧੀਨ ਸ਼ਹਿਰ ਦੇ ਮੁੱਖ ਚੌਂਕਾ ਦੀ ਸਜਾਵਟ ਅਤੇ ਕੀਤਾ ਜਾਵੇਗਾ ਰੱਖ-ਰੱਖਾਵ
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਉਹ ਰੌਜਾਨਾ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਦੌਰਾ ਕਰ ਰਹੇ ਹਨ । ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਗੋਲਡਨ ਗੇਟ ਤੋ ਭੰਡਾਰੀ ਪੁਲ ਤੱਕ ਰੇਤ ਦੀਆਂ ਟਰਾਲੀਆਂ ਵਾਲਿਆਂ ਵਲੋਂ ਸੜਕਾਂ ਤੇ ਨਜਾਇਜ ਕਬਜਾ ਕਰਕੇ ਟ੍ਰੈਫਿਕ ਵਿੱਚ ਬਾਧਾ ਪੈਂਦੀ ਹੈ ਇਸ ਤੋ ਇਲਾਵਾ ਕਾਰਾ ਸਕੂਟਰਾਂ ਦੀ ਐਜੰਸੀਆਂ ਵਲੋੰ ਸ਼ੋ-ਰੁਮਾ ਦੇ ਬਾਹਰ ਗਡੀਆਂ ਖੜੀਆਂ ਕਰਕੇ ਨਜਾਇਜ ਕਬਜੇ ਕੀਤੇ ਹਨ ।
ਭੰਡਾਰੀ ਪੁਲ ਦੇ ਧਲੇ ਟਾਇਰ ਮਾਰਕੀਟ ਵਿੱਚ ਵੀ ਨਜਾਇਜ ਕਬਜਿਆੰ ਦੀ ਭਰਮਾਰ ਹੈ ਇਸ ਤੋ ਇਲਾਵਾ ਬਟਾਲਾ ਰੋਡ ਤੇ ਐਲੀਵੈਟਿਡ ਰੋਡ ਦੇ ਥਲੇ ਰੇਹੜੀ ਫੜੀ ਵਾਲਿਆ ਤੋ ਇਲਾਵਾ ਨਜਾਇਜ ਖੋਖੇ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾ ਤੇ ਘਰਾਂ ਦਾ ਮਲਬਾ ਸੁਟਿਆ ਜਾਂਦਾ ਹੈ ਅਤੇ ਕਈ ਦੁਕਾਨਦਾਰਾ ਵਲੋਂ ਦੁਕਾਨਾ ਦਾ ਕਚਰਾ ਵੀੱ ਸ਼ੜਕਾਂ ਤੇ ਖਲਾਰਿਆਂ ਜਾਂਦਾ ਹੈ ਜੋ ਕਿ ਬਹੁਤ ਹੀ ਬੁਰਾ ਲਗਦਾ ਹੈ । ਉਹਨਾ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਖਾਸ ਤੋਰ ਤੇ ਬੁਲਾਇਆ ਗਿਆ ਸੀ ਅਤੇ ਮੀਟਿੰਗ ਦੌਰਾਨ ਅਸਟੇਟ ਅਫਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਟ੍ਰੈਫਿਕ ਪੁਲਿਸ ਦੇ ਨਾਲ ਇਕ ਟੀਮ ਵਾਂਗ ਕੰਮ ਕਰਦੇ ਹੋਏ ਪਲਾਨ ਤਿਆਰ ਕੀਤਾ ਜਾਵੇ ਅਤੇ ਨਜਾਇਜ ਕਬਜਿਆਂ ਨੂੰ ਹਟਾਉਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ।
ਸਿਹਤ ਅਧਿਕਾਰੀਆਂ ਅਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੁੱਖ ਸੜਕਾਂ ਤੇ ਮਲਬਾ ਅਤੇ ਕਚਰਾ ਸੁਟਣ ਵਾਲਿਆਂ ਦੇ ਚਲਾਨ ਕਟੇ ਜਾਣ ਅਤੇ ਸ਼ਹਿਰ ਵਾਸੀਆਂ ਨੂੰ ਇਸ ਪ੍ਰਤੀ ਵੱਧ ਤੋ ਵੱਧ ਜਾਗਰੂਕ ਕੀਤਾ ਜਾਵੇ । ਉਹਨਾਂ ਕਿਹਾ ਕਿ ਕੁੱਝ ਪ੍ਰਾਈਵੇਟ ਕੰਪਨੀਆਂ ਵਲੋਂ ਵੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਉਹਨਾ ਵਲੋਂ ਸੀ.ਐਸ.ਆਰ ਗਤੀਵਿਧੀਆਂ ਅਧੀਨ ਸ਼ਹਿਰ ਦੇ ਮੁੱਖ ਚੌਂਕਾ ਦੀ ਸਜਾਵਟ ਅਤੇ ਉਹਨਾ ਦੇ ਰੱਖ-ਰੱਖਾਵ ਲਈ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਜਿਸ ਤੇ ਜਲਦ ਹੀ ਅਮਲ ਕੀਤਾ ਜਾਵੇਗਾ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-