ਪੀਰ ਬਾਬਾ ਬੌਦੇ ਸ਼ਾਹ ਜੀ ਦਾ ਸਲਾਨਾ ਉਰਸ 18 ਜੂਨ ਨੂੰ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ

4759085
Total views : 5645058

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ /ਦਵਿੰਦਰ ਕੁਮਾਰ ਪੁਰੀ 

ਸਥਾਨਕ ਸ਼ਹਿਰ ਅਜਨਾਲਾ ਦੇ ਕਲਗੀਧਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪੀਰ ਬਾਬਾ ਬੌਦੇ ਸ਼ਾਹ ਜੀ ਦੀ ਦਰਬਾਰ ਤੇ ਸਲਾਨਾ ਉਰਸ ਮਿਤੀ 18 ਜੂਨ ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਭਾਵਨਾ ਧੂਮ ਧਾਮ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ। ਦਰਬਾਰ ਤੇ ਚਾਦਰ ਝੰਡਾ ਚੜਾਉਣ ਦੀ ਰਸਮ ਸ਼ਾਮ ਪੰਜ ਵਜੇ ਢੋਲ ਡਮੱਕਿਆ ਦੇ ਨਾਲ ਹੋਵੇਗੀ।ਇਹ ਜਾਣਕਾਰੀ ਪੀਰ ਬਾਬਾ ਬੌਦੇ ਸ਼ਾਹ ਜੀ ਦੇ ਦਰਬਾਰ ਦੇ ਮੁੱਖ ਸੇਵਾਦਾਰ ਸ੍ਰੀ ਦਵਿੰਦਰ ਕੁਮਾਰ ਪੁਰੀ ਜੀ ਨੇ ਕੁੱਝ ਚੋਣਵੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਦੋਰਾਨ ਸਾਂਝੀ ਕੀਤੀ।ਉਹਨਾਂ ਦੱਸਿਆ ਬਾਬਾ ਜੀ ਦੇ ਉਰਸ ਵਿੱਚ ਪਹੁੰਚ ਰਹੇ ਪੰਜਾਬ ਦੇ ਮਸ਼ਹੂਰ ਕਵਾਲ ਯਾਸਿਰ ਹੁਸੈਨ,ਕੌਸਲਦੀਪ ਅਜਨਾਲਾ,ਰਾਣਾ ਛੱਲਾਂ ਬਾਬਾ ਜੀ ਦੀਆਂ ਕਵਾਲੀਆਂ ਗਾਂ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕਰਨਗੇ।

 17 ਜੂਨ ਮੰਗਲਵਾਰ ਨੂੰ ਰਾਤ 8 ਵਜੇ ਮੇਹੰਦੀ ਡੋਰੀ ਦੀ ਰਸਮ ਵੀ ਅਦਾ ਕੀਤੀ ਜਾਵੇਗੀ 

ਮਹਿੰਦੀ ਡੋਰੀ ਦੀ ਰਸਮ 17 ਜੂਨ ਦਿਨ ਮੰਗਲਵਾਰ ਰਾਤ 8 ਵਜੇ ਹੋਵੇਗੀ ਅਤੇ ਮਹਿਫ਼ਿਲ ਸ਼ੂਰੁ ਹੋਣ ਦਾ ਸਮਾਂ ਰਾਤ 8 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗਾ।ਲੰਗਰ ਭੰਡਾਰਾ ਵੀ ਅਤੁੱਟ ਵਰਤਾਇਆ ਜਾਵੇਗਾ।ਸਭ ਨੇ ਪਹੁੰਚ ਕੇ ਹਾਜ਼ਰੀ ਲਗਵਾਉਣੀ ਤੇ ਬਾਬਾ ਜੀ ਕੋਲੋਂ ਅਸ਼ੀਰਵਾਦ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ।ਇਸ ਮੌਕੇ ਜੈਪਾਲ ਸ਼ਰਮਾ ਜਨਰਲ ਸੈਕਟਰੀ, ਵਿਨੋਦ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ, ਅਸੀਸ ਮਰਵਾਹਾ ਵਾਈਸ ਪ੍ਰਧਾਨ,ਤਰੁਣ ਕੁਮਾਰ ਹੈਪੀ ਸ਼ਾਹ ਖਜਾਨਚੀ, ਕੁਲਦੀਪ ਕੁਮਾਰ ਸ਼ਰਮਾ ਸਲਾਹਾਕਾਰ, ਗੁਲਸ਼ਨ ਕੁਮਾਰ ਠੇਕੇਦਾਰ ਮੈਂਬਰ, ਮਨੀਸ਼ ਅਜਨਾਲਾ,ਪੀਰ ਬਾਬਾ ਬੌਦੇ ਸ਼ਾਹ ਜੀ ਦਰਬਾਰ ਦੇ ਪ੍ਰੈਸ ਸਕੱਤਰ ਬਾਊ ਸ੍ਰੀ ਸੁਖਦੇਵ ਸਰੀਨ ਚੱਕ ਔਲ ਅਜਨਾਲਾ ਵਾਲੇ,ਬੰਟੀ ਸ਼ਰਮਾ, ਰਾਜਿੰਦਰ ਕੁਮਾਰ ਟੋਨੀ,ਲੱਕੀ ਚਾਵਲਾ, ਕਾਰਤਿਕ ਸ਼ਰਮਾ,ਅਰੂਣ ਸ਼ਰਮਾ,ਮਾਨਿਕ ਸ਼ਰਮਾ,ਪਾਰਸ ਸ਼ਰਮਾ,ਅਨਿਲ ਪੁਰੀ ,ਪਵਨ ਕੁਮਾਰ,ਮੋਨੂੰ ਪਾਹਵਾ,ਗਗਨ ਸਚਦੇਵਾ ,ਸੇਰਾ ਵਿਰਕ ਆਦਿ ਮੈਂਬਰ ਅਤੇ ਦਰਬਾਰ ਦੇ ਸੇਵਾਦਾਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News