





Total views : 5641980








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਟਾਲਾ/ਵਿਸ਼ਾਲ
ਬਟਾਲਾ ਦੇ ਭੁੱਲਰ ਰੋਡ ‘ਤੇ ਸਥਿਤ ਗੋਬਿੰਦ ਨਗਰ ਤੋਂ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮਿਕਾ ਦੇ ਮਾਪਿਆਂ ਨੇ ਉਸਦੇ ਪ੍ਰੇਮੀ ਦਾ ਕਤਲ ਕਰਕੇ ਘਰ ਵਿਚ ਹੀ ਲਾਸ਼ ਦੱਬ ਦਿੱਤੀ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪੰਜ ਦਿਨਾਂ ਤੋਂ ਘਰੋਂ ਗਾਇਬ ਮ੍ਰਿਤਕ ਨੌਜਵਾਨ ਦੀ ਮਾਪਿਆਂ ਨੇ ਭਾਲ ਲਈ ਪ੍ਰੇਮਿਕਾ ਦੇ ਘਰ ਪਹੁੰਚ ਕੀਤੀ ਤਾਂ ਘਰ ਬੰਦ ਮਿਲਿਆ ਪਰ ਘਰ ਅੰਦਰੋਂ ਬਦਬੂ ਆਉਣ ਕਾਰਨ ਅਸਲੀਅਤ ਸਾਹਮਣੇ ਆਈ। ਮੁਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੂੰ ਉਸਦੀ ਪ੍ਰੇਮਿਕਾ ਦੇ ਘਰਦਿਆਂ ਨੇ ਕਤਲ ਕਰਕੇ ਘਰ ਅੰਦਰ ਹੀ ਲਾਸ਼ ਦੱਬ ਦਿੱਤੀ ਸੀ।
ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਮੱਟੂ (17) ਪੁੱਤਰ ਲਿਆਕਤ ਮਸੀਹ ਵਾਸੀ ਨਵੀਂ ਆਬਾਦੀ ਪੁੰਦਰ ਬਟਾਲਾ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏ.ਐਸ.ਪੀ. ਪਰਮਵੀਰ ਸਿੰਘ ਥਾਣਾ ਸਿਵਲ ਲਾਈਨ ਦੇ ਐਸ.ਐਚ. ਓ. ਨਿਰਮਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜ ਗਏ ਹਨ। ਮ੍ਰਿਤਕ ਸਾਹਿਲ ਦੇ ਦਾਦਾ ਯੂਨਸ ਮਸੀਹ ਅਤੇ ਮਾਤਾ ਬੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਤਵਾਰ ਤੋਂ ਘਰੋਂ ਗਾਇਬ ਸੀ ਅਤੇ ਉਹ ਉਸੇ ਦਿਨ ਤੋਂ ਹੀ ਉਸ ਦੀ ਭਾਲ ਕਰ ਰਹੇ ਸਨ। ਸਾਡੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਅਤੇ ਕਤਲ ਤੋਂ ਬਾਅਦ ਉਸ ਦੀ ਲਾਸ਼ ਘਰ ਵਿੱਚ ਹੀ ਦੱਬ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-