





Total views : 5645057








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ /ਬਾਰਡਰ ਨਿਊਜ ਸਰਵਿਸ
ਇੰਟਰਨੈੱਟ ਮੀਡੀਆ ‘ਤੇ ਵਿਵਾਦਤ ਅਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਵਾਲੀ ਲੁਧਿਆਣਾ ਦੇ ਲਕਸ਼ਮਣ ਨਗਰ ਦੀ ਵਾਸੀ ਕੰਚਨ ਕੁਮਾਰੀ, ਜਿਸਨੂੰ ਕਮਲ ਕੌਰ ਭਾਬੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੀ ਹੱਤਿਆ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ।
ਤਿੰਨ ਮਹੀਨੇ ਪਹਿਲਾਂ ਹੀ ਕਮਲ ਕੌਰ ਦੀ ਹੱਤਿਆ ਦੀ ਰਚੀ ਸੀ ਸਾਜ਼ਿਸ਼
ਐਸਐਸਪੀ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਅਤੇ ਨਿਮਰਤ ਨੇ ਆਪਣੇ ਲੱਕ ਨਾਲ ਬੰਨਿ੍ਹਆ ਕਮਰਕਸਾ ਕੰਚਨ ਦੇ ਗਲ ਵਿੱਚ ਪਾ ਲਿਆ ਅਤੇ ਦੋਵੀਂ ਪਾਸੀ ਖਿੱਚਣਾ ਸ਼ੁਰੂ ਕਰ ਦਿੱਤਾ ਜਦੋਂਕਿ ਅੰਮ੍ਰਿਤਪਾਲ ਸਿੰਘ ਵੀ ਕੰਚਨ ਦਾ ਸਾਹਮਣੇ ਤੋਂ ਗਲ ਘੁੱਟਣ ਲੱਗ ਪਿਆ ਅਤੇ ਉਦੋਂ ਤੱਕ ਘੁਟਦਾ ਰਿਹਾ ਜਦੋਂ ਤੱਕ ਕੰਚਨ ਦੀ ਮੌਤ ਨਹੀਂ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁਲਜਮ ਜਸਪ੍ਰੀਤ ਅਤੇ ਨਿਮਰਤ ਕਾਰ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਲਾਕੇ ਵਾਪਿਸ ਪਰਤ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗਲ ਘੁੱਟਣ ਲਈ ਵਰਤਿਆ ਕਮਰਕਸਾ ਤਾਂ ਲਾਸ਼ ਦੇ ਕੋਲ ਹੀ ਰਹਿ ਗਿਆ ਹੈ ਤਾਂ ਦੋਵੇਂ ਅੰਮਿਤਪਾਲ ਦੇ ਕਹਿਣ ਤੇ ਇਓਨ ਕਾਰ ਨੂੰ ਦੁਬਾਰਾ ਬਾਹਰ ਕੱਢ ਲਿਆਏ ਅਤੇ ਕਮਰਕਸਾ ਕੱਢਣ ਮਗਰੋਂ ਤਕਰੀਬਨ ਸਵੇਰੇ ਸਾਢੇ ਪੰਜ ਵਜੇ ਦੁਬਾਰਾ ਉਸ ਥਾਂ ਖੜ੍ਹੀ ਕਰ ਦਿੱਤੀ ਜਿਸ ਨੂੰ ਪੁਲਿਸ ਨੇ ਸੂਚਨਾ ਮਿਲਣ ਤੇ ਬਰਾਮਦ ਕੀਤਾ ਸੀ।
ਇਸ ਮਾਮਲੇ ‘ਚ ਹੁਣ ਤਕ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਨੇ ਪੁਲਿਸ ਦੀ ਪੁੱਛਗਿੱਛ ‘ਚ ਇਹ ਕਬੂਲ ਕੀਤਾ ਹੈ ਕਿ ਹੱਤਿਆ ਵਾਲੇ ਦਿਨ ਉਨ੍ਹਾਂ ਦੇ ਨਾਲ ਇਸ ਹੱਤਿਆਕਾਂਡ ਦਾ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਵੀ ਮੌਜੂਦ ਸੀ ਤੇ ਉਸ ਦੇ ਕਹਿਣ ‘ਤੇ ਹੀ ਉਨ੍ਹਾਂ ਕਮਲ ਕੌਰ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ।
ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਹੱਤਿਆ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਆਪਣੀ ਗੱਡੀ ਨਾਲ ਅੰਮ੍ਰਿਤਸਰ ਚਲਾ ਗਿਆ ਤੇ ਉਥੋਂ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਲੈ ਕੇ ਵਿਦੇਸ਼ ਭੱਜ ਗਿਆ। ਉਨ੍ਹਾਂ ਇਹ ਵੀ ਕਬੂਲ ਕੀਤਾ ਕਿ ਅੰਮ੍ਰਿਤਪਾਲ ਸਿੰਘ ਨੇ ਲਗਪਗ ਤਿੰਨ ਮਹੀਨੇ ਪਹਿਲਾਂ ਹੀ ਕਮਲ ਕੌਰ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ ਅਤੇ ਇਸ ਸਾਜ਼ਿਸ਼ ਤਹਿਤ ਉਸ ਨੇ ਕਮਲ ਕੌਰ ਦੀ ਰੇਕੀ ਕੀਤੀ ਤੇ ਉਸ ਦੀ ਪੂਰੀ ਜਾਣਕਾਰੀ ਹਾਸਲ ਕਰ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਉਨ੍ਹਾਂ ਇਹ ਵੀ ਕਬੂਲ ਕੀਤਾ ਕਿ ਇਸ ਹੱਤਿਆਕਾਂਡ ‘ਚ ਉਨ੍ਹਾਂ ਦੇ ਇਲਾਵਾ ਦੋ ਹੋਰ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਤੋਂ ਅੰਮ੍ਰਿਤਸਰ ਲਿਜਾਣ ‘ਚ ਮਦਦ ਕੀਤੀ। ਇਨ੍ਹਾਂ ਸਾਰੇ ਖੁਲਾਸਿਆਂ ਤੋਂ ਬਾਅਦ ਬਠਿੰਡਾ ਪੁਲਿਸ ਨੇ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ‘ਤੇ ਹੱਤਿਆ ਦੀ ਧਾਰਾ ਵਧਾਉਂਦਿਆਂ ਦੋ ਹੋਰ ਲੋਕਾਂ ਨੂੰ ਵੀ ਮਾਮਲੇ ‘ਚ ਨਾਮਜ਼ਦ ਕੀਤਾ ਹੈ।
ਇਨ੍ਹਾਂ ਵਿੱਚੋਂ ਇਕ ਦੀ ਪਛਾਣ ਤਰਨਤਾਰਨ ਵਾਸੀ ਰਣਜੀਤ ਸਿੰਘ ਦੇ ਤੌਰ ‘ਤੇ ਹੋਈ ਹੈ, ਜਦਕਿ ਦੂਜੇ ਵਿਅਕਤੀ ਦੀ ਪਛਾਣ ਹੋਣੀ ਬਾਕੀ ਹੈ। ਪੁਲਿਸ ਨੇ ਉਕਤ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਜਦਕਿ ਵਿਦੇਸ਼ ਭੱਜ ਚੁੱਕੇ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ਼ ਸਕਰੂਲੈੱਟ ਨੋਟਿਸ ਜਾਰੀ ਕਰ ਕੇ ਉਸਨੂੰ ਵਿਦੇਸ਼ ਤੋਂ ਵਾਪਸ ਲਿਆਉਣ ਦੀ ਕਾਰਵਾਈ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-