





Total views : 5641968








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਰਾਕੇਸ਼ ਕੁਮਾਰ ਰਿਟਾ: ਕਾਨੂੰਗੋ, ਮਾਰਕੀਟ ਕਮੇਟੀ ਮਜੀਠਾ ਦੇ ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ ਅਤੇ ਉਘੇ ਵਪਾਰੀ ਅਸ਼ਵਨੀ ਕੁਮਾਰ ਨੂੰ ਉਸ ਵਕਤ ਵੱਡਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਮਾਤਾ ਜੀ ਸਾਬਕਾ ਕੌਸਲਰ ਨਗਰ ਕੋਸਲ ਮਜੀਠਾ ਸ਼੍ਰੀ ਮਤੀ ਸ਼ਾਰਦਾ ਰਾਣੀ ਪਤਨੀ ਲੇਟ ਧਰਮ ਪਾਲ ਪਟਵਾਰੀ ਸੰਖੇਪ ਬਿਮਾਰੀ ਉਪਰੰਤ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦਿਆਂ ਸਵਰਗ ਸਿਧਾਰ ਗਏ। ਜਿਨ੍ਹਾਂ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਬਰਾਂ ਵਲੋ ਇਲਾਕੇ ਦੀਆਂ ਸੈਕੜੇ ਨਮ ਅੱਖਾਂ ਦੀ ਹਾਜ਼ਰੀ ਵਿਚ ਮਜੀਠਾ ਦੇ ਸ਼ਮਸ਼ਾਨ ਘਾਟ ਵਿਚ ਕਰ ਦਿੱਤਾ ਗਿਆ।
ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ ਨਾਲ ਮਜੀਠੀਆ ਸਮੇਤ ਵੱਖ ਵੱਖ ਆਗੂਆਂ ਵਲੋ ਦੁੱਖ ਪ੍ਰਗਟ
ਮ੍ਰਿਤਕ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਰਾਕੇਸ਼ ਕੁਮਾਰ ਨੇ ਦਿਖਾਈ। ਦੁਰਗਾ ਦਾਸ ਦੇ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਅਤੇ ਸੰਸਕਾਰ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਗਨੀਵ ਕੋਰ ਮਜੀਠੀਆ, ਜਥੇਦਾਰ ਸੰਤੋਖ ਸਿੰਘ ਸਮਰਾ, ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ, ਜ਼ੋਧ ਸਿੰਘ ਸਮਰਾ, ਲਖਬੀਰ ਸਿੰਘ ਗਿੱਲ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ ਤਿੰਨੇ ਸਿਆਸੀ ਸਕੱਤਰ ਮਜੀਠੀਆ, ਰਾਜੇਸ਼ ਕੁਮਾਰ ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ, ਅਮਨਦੀਪ ਸਿੰਘ ਛੀਨਾ ਪ੍ਰਧਾਨ ਆੜ੍ਹਤੀ ਯੂਨੀਅਨ ਅੰਮ੍ਰਿਤਸਰ, ਡਾ: ਅਸ਼ਵਨੀ ਮੰਨਣ, ਸਰਪੰਚ ਅਜੈ ਕੁਮਾਰ ਗਾਂਧੀ ਮਹਿਤਾ ਚੌਕ, ਨਗਰ ਕੋਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ, ਸਾਬਕਾ ਪ੍ਰਧਾਨ ਤਰੁਨ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਨਵਦੀਪ ਸਿੰਘ ਸੋਨਾ , ਬਿੱਲਾ ਸ਼ਾਹ ਆੜ੍ਹਤੀਆਂ, ਅਜੈ ਕੁਮਾਰ ਚੋਪੜਾ, ਡਾ: ਸੁਦੇਸ਼ ਕੁਮਾਰ, ਨਰੇਸ਼ ਕੁਮਾਰ, ਤੇਜਿੰਦਰ ਸਿੰਘ ਲਾਟੀ ਨੰਬਰਦਾਰ, ਕੁਲਦੀਪ ਸ਼ਰਮਾ, ਨਰੇਸ਼ ਕੁਮਾਰ, ਅਨੂਪ ਸਿੰਘ ਸੰਧੂ, ਦੀਪਕ ਆੜ੍ਹਤੀਆ, ਕਾਬਲ ਸਿੰਘ ਮਜੀਠਾ, ਨਰਿੰਦਰ ਕੁਮਾਰ ਕਾਨੂੰਗੋ, ਪਟਵਾਰੀ ਮਨਬੀਰ ਸਿੰਘ ਮੱਲ੍ਹੀ, ਕਰਨ ਖੋਸਲਾ, ਨਵਤੇਜ਼ ਸਿੰਘ ਸੋਹੀ, ਪੱਪੀ ਭੱਲਾ, ਸਾਰਜ ਸਿੰਘ ਗਿੱਲ, ਪ੍ਰਧਾਨ ਕੁਲਦੀਪ ਕੁਮਾਰ, ਯੋਗੀ ਦਿਆਲ ਨਾਥ, ਪੰਡਤ ਮਨੋਜ ਕੁਮਾਰ, ਇੰਦਰਜੀਤ ਮਰਵਾਹ, ਮਨੋਹਰ ਲਾਲ ਮੈਣੀ, ਕੇਵਲ ਕ੍ਰਿਸ਼ਨ, ਮਨਮੋਹਨ ਸਿੰਘ ਰਾਜਪੂਤ, ਰਾਹੁਲ ਸ਼ਰਮਾ, ਲੱਕੀ ਕਹੇੜ੍ਹ, ਪੰਡਤ ਓਮ ਪ੍ਰਕਾਸ਼, ਰਾਜੇਸ਼ ਕੁਮਾਰ ਜੀਵਨ, ਰਾਜੇਸ਼ ਕੁਮਾਰ ਭੱਲਾ, ਬਾਉ ਨਰੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸਾਕ ਸਬੰਧੀ ਅਤੇ ਸਨੇਹੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-