ਅਸਮਾਨੋ ਵਰਦੀ ਅੱਗ !ਪੈ ਰਹੀ ਲੋਹੜੇ ਦੀ ਗਰਮੀ ਕਾਰਨ 11 ਵਜੇ ਤੋ ਬਾਅਦ ਗੁਰੂ ਨਗਰੀ ਦੇ ਕਰਫਿਊ ਵਰਗੇ ਬਣ ਜਾਂਦੇ ਹਨ ਹਲਾਤ

4878811
Total views : 5841508

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

 ਪੰਜਾਬ ਵਾਸੀ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਦੀ ਮਾਰ ਝੱਲ ਰਹੇ ਹਨ। ਤੱਪਦੀ ਧੁੱਪ ਵਿਚਾਲੇ ਦੁਪਹਿਰ ਵੇਲੇ ਤਾਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ ਖਾਲੀ ਹਨ ਅਤੇ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਚਹਿਲ-ਪਹਿਲ ਨਹੀਂ ਵਿਖਾਈ ਦੇ ਰਹੀ। ਜੂਨ ਦੇ ਪਹਿਲੇ ਹਫ਼ਤੇ ਸ਼ਹਿਰ ਵਿੱਚ ਲੋਕ ਬਹੁਤ ਜ਼ਿਆਦਾ ਗਰਮੀ ਮਹਿਸੂਸ ਕਰ ਰਹੇ ਹਨ ਅਤੇ ਦੁਪਹਿਰ ਵੇਲੇ ਅਸਮਾਨੋਂ ਅੱਗ ਵਰ੍ਹ ਰਹੀ ਹੈ, ਇਸ ਦੇ ਨਾਲ ਹੀ ਸੜਕਾਂ ਸੁੰਨਸਾਨ ਹਨ, ਜਿਸਦਾ ਕਾਰੋਬਾਰ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ਦੁਪਹਿਰ ਵੇਲੇ ਸ਼ਹਿਰ ਵਿੱਚ ਦੋਪਹੀਆ ਵਾਹਨਾਂ ਦੀ ਗਿਣਤੀ ਬਹੁਤ ਘੱਟ ਗਈ ਹੈ, ਸਿਰਫ਼ ਕੁਝ ਕਾਰਾਂ ਆਦਿ ਹੀ ਦੇਖਣ ਨੂੰ ਮਿਲ ਰਹੀਆਂ ਹਨ, ਕਿਉਂਕਿ ਲੋਕਾਂ ਨੇ ਕਾਰਾਂ ਵਿੱਚ ਏਸੀ ਲਗਾਇਆ ਹੋਇਆ ਹੈ। ਇਸੇ ਤਰ੍ਹਾਂ ਦੁਪਹਿਰ ਵੇਲੇ ਬੱਸਾਂ ਵਿੱਚ ਯਾਤਰੀਆਂ ਦੀ ਗਿਣਤੀ ਵੀ ਬਹੁਤ ਘੱਟ ਗਈ। ਬੱਸ ਅੱਡਿਆਂ ‘ਤੇ ਕੋਈ ਗਤੀਵਿਧੀ ਨਹੀਂ ਸੀ ਅਤੇ ਲੋਕ ਭਿਆਨਕ ਗਰਮੀ ਤੋਂ ਬਚਦੇ ਦਿਖਾਈ ਦਿੱਤੇ। ਕੁੱਲ ਮਿਲਾ ਕੇ, ਇਸ ਗਰਮੀ ਦਾ ਪ੍ਰਭਾਵ ਨਾ ਸਿਰਫ਼ ਆਮ ਲੋਕਾਂ ‘ਤੇ, ਸਗੋਂ ਜਾਨਵਰਾਂ ‘ਤੇ ਵੀ ਦੇਖਿਆ ਜਾ ਰਿਹਾ ਹੈ। ਸ਼ਹਿਰ ਵਿੱਚ ਜਾਨਵਰ ਵੀ ਸਿਰਫ਼ ਛਾਂਦਾਰ ਅਤੇ ਠੰਢੀਆਂ ਥਾਵਾਂ ‘ਤੇ ਬੈਠੇ ਦੇਖੇ ਗਏ ।

ਲੂਅ (ਗਰਮੀ) ਤੋਂ ਬਚਣ ਲਈ ਸਵੇਰ 11 ਤੋਂ ਸ਼ਾਮ 04 ਵਜੇ ਤੱਕ ਘਰ ਨਿਕਲਣ ਤੋਂ ਕਰੋ ਪ੍ਰਹੇਜ਼ ਕੀਤਾ ਜਾਵੇ-ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਲਈ ਅਡਵਾਇਜ਼ਰੀ ਜਾਰੀ

ਪਿਛਲੇ ਤਿੰਨ ਦਿਨਾਂ ਤੋਂ ਤਾਪਮਾਨ ਵਿੱਚ ਵਾਧਾ ਦਰਜ ਹੋਇਆ ਹੈਵੱਧ ਰਹੀ ਗਰਮੀ ਦੇ ਮੱਦੇਨਜ਼ਰ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ  ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਲੂਅ ਤੋਂ ਬਚਣ ਲਈ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬਜ਼ੁਰਗ ਅਤੇ ਬੱਚੇ ਦੁਪਹਿਰ 11 ਵਜੇ ਤੋਂ 04 ਵਜੇ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼  ਕਰਨ ਅਤੇ ਕੋਈ ਜ਼ਰੂਰੀ ਕੰਮ ਹੈਉਸ ਨੂੰ ਸਵੇਰ ਵੇਲੇ ਹੀ ਨਿਪਟਾ ਲੈਣ। ਸਿਵਲ ਸਰਜਨ ਡਾ. ਰਾਏ ਨੇ ਦੱਸਿਆ ਕਿ ਹੁਣ ਦੁਬਾਰਾ ਗਰਮੀ ਵੱਧ ਰਹੀ ਹੈ ਅਤੇ ਸਵੇਰ ਦੇ ਸਮੇਂ  ਵਿੱਚ ਹੀ ਗਰਮੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈਜਿਸ ਨਾਲ ਸਾਵਧਾਨੀ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਲੂਅ ਦੇ ਪ੍ਰਕੋਪ ਤੋਂ ਬਚਣ ਲਈ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਏ, ਤਾਂ ਸੂਤੀ ਹਲਕੇ ਅਤੇ ਆਰਾਮਦਾਇਕ ਕੱਪੜੇ ਪਾਓ ਅਤੇ ਸਿਰ ਨੂੰ ਢੱਕ ਕੇ ਰੱਖੋਤਰਲ ਪਦਾਰਥਾਂ ਜਿਵੇਂ ਪਾਣੀਲੱਸੀਓ. ਆਰ. ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕਰੋ। ਉਹਨਾਂ ਕਿਹਾ ਕਿ ਗਰਮੀ ਵਿੱਚ ਜਾਣ ਸਮੇਂ ਖਾਲੀ ਪੇਟ ਘਰੋਂ ਬਾਹਰ ਨਾ ਨਿਕਲੋਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ਼ ਕਰੋਕੂਲਰ ਜਾਂ ਏ. ਸੀ. ਵਾਲੇ ਕਮਰੇ ਵਿੱਚੋਂ ਇੱਕ ਦਮ ਧੁੱਪ ਵਿੱਚ ਨਾ ਨਿਕਲੋ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News