





Total views : 5644576








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, ਵੀਨਸ ਅਤੇ ਜਿਲੇਟ ਕੰਪਨੀਆਂ ਵੱਲੋਂ ‘ਆਪਣੇ ਖ਼ੁਦ ਦੇ ਬੌਸ ਬਣੋ’ (ਬੀ ਯੂਅਰ ਓਵਨ ਬੌਸ) ਵਿਸ਼ੇ ’ਤੇ ਸਖ਼ਸ਼ੀਅਤ ਵਿਕਾਸ ਮੁਹਿੰਮ ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਮੁਹਿੰਮ ਮੌਕੇ ਸਖ਼ਸ਼ੀਅਤ ਵਿਕਾਸ ਅਤੇ ਨਿਖਾਰ ਵਰਕਸ਼ਾਪ ਕਰਵਾਈ ਗਈ, ਜਿਸ ’ਚ ਟੇ੍ਨਿੰਗ ਪਾਰਟਨਰ ਰਾਈਟ ਸਾਈਡ ਐੱਲ. ਐੱਲ. ਪੀ. ਵੱਲੋਂ ਸ੍ਰੀਮਤੀ ਪ੍ਰਭਜੀਤ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀਮਤੀ ਪ੍ਰਭਜੀਤ ਕੌਰ ਨੇ ਵਿਦਿਆਰਥਣਾਂ ਨੂੰ ਸ਼ਖਸੀਅਤ ਵਿਕਾਸ, ਸੁਰੱਖਿਆ, ਪੋਸ਼ਣ, ਜੀਵਨ ਸ਼ੈਲੀ, ਸਿਹਤਮੰਦ ਆਦਤਾਂ, ਮਾਹਵਾਰੀ ਦੌਰਾਨ ਤਣਾਅ ਆਦਿ ਵਿਸ਼ਿਆਂ ’ਤੇ ਚਾਨਣਾ ਪਾਉਂਦਿਆਂ ਕਈ ਮਿਥਿਹਾਸਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਕਰੀਬ 320 ਵਿਦਿਆਰਥਣਾਂ ਨੇ ਰਜਿਸਟਰੇਸ਼ਨ ਕਰਵਾਈ। ਇਸ ਮੌਕੇ ਸ੍ਰੀਮਤੀ ਪ੍ਰਭਜੀਤ ਕੌਰ ਵੱਲੋਂ ਵਰਕਸ਼ਾਪ ’ਚ ਰਜਿਸਟਰਡ ਵਿਦਿਆਰਥਣਾਂ ਨੂੰ ਈ-ਸਰਟੀਫ਼ਿਕੇਟ ਫ਼ਾਰ ਪਾਰਟੀਸੀਪੇਸ਼ਨ ਅਤੇ ਕੰਪਲੀਮੈਂਟਰੀ-ਗੁਡੀਸ ਵੀ ਦਿੱਤੇ ਗਏ। ਇਸ ਸਬੰਧੀ 10 ਵਿਦਿਆਰਥਣਾਂ ਦੀ ਟੀਮ ਨੂੰ ‘ਸਟੂਡੈਂਟ ਵਲੰਟੀਅਰਸ’ ਬਣਾਇਆ ਗਿਆ।
ਇਸ ਉਪਰੰਤ ਡਾ. ਜਸਪਾਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਅਤੇ ਵਰਕਸ਼ਾਪ ਕੋਆਰਡੀਨੇਟਰ ਡਾ. ਸ਼ਿਵਨ ਸਰਪਾਲ ਨਾਲ ਮਿਲ ਕੇ ਸ੍ਰੀਮਤੀ ਪ੍ਰਭਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਪੂਰਨਿਮਾ ਖੰਨਾ, ਡਾ. ਪਵਨਦੀਪ ਕੌਰ, ਡਾ. ਹਰਪ੍ਰੀਤ ਕੌਰ, ਡਾ. ਸੀਮਾ ਰਾਣੀ, ਡਾ. ਦਿਵਿਆ ਸ਼ਰਮਾ, ਡਾ. ਰਾਸ਼ੀਮਾ ਪ੍ਰਭਾਕਰ, ਡਾ. ਪ੍ਰੀਤਇੰਦਰ ਕੌਰ, ਪ੍ਰੋ. ਸੁਗਮ, ਪ੍ਰੋ. ਰਿਚਾ ਜੋਸ਼ੀ, ਪ੍ਰੋ. ਹੇਮਾ, ਪ੍ਰੋ. ਪ੍ਰੇਰਨਾ, ਪ੍ਰੋ. ਮਨਸੀਰਤ ਕੌਰ, ਪ੍ਰੋ ਤਨਵੀਰ ਕੌਰ, ਪ੍ਰੋ. ਹਰਜੋਤ ਕੌਰ ਆਦਿ ਮੌਜ਼ੂਦ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-