ਮਨਿਸਟੀਰੀਅਲ ਪੈਨਸ਼ਨਰਾ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਸਰਕਾਰ ਨੂੰ ਮਹਿੰਗਾ ਪਵੇਗਾ – ਰਮੇਸ਼ ਗਿੱਲ

4757357
Total views : 5641989

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ 

ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਨਿਰਮਲ ਸਿੰਘ ਆਨੰਦ, ਕਾਰਜਕਾਰੀ ਪ੍ਰਧਾਨ ਦੀ ਅਗਵਾਈ ਹੇਠ ਹੋਈ ਜਿਸ ਨੂੰ ਨਿਰਮਲ ਸਿੰਘ ਆਨੰਦ ਪ੍ਰਧਾਨ, ਰਮੇਸ਼ ਗਿੱਲ ਜਰਨਲ ਸਕੱਤਰ, ਸੋਮ ਨਾਥ ਰੋਲੀਆ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਕੁਮਾਰ ਜੈਂਤੀਪੁਰ ਚੇਅਰਮੈਨ,ਦੀਪ ਸਿੰਘ ਕਨੂੰਨੀ ਸਲਾਹਕਾਰ, ਹਰਭਿੰਦਰ ਸਿੰਘ ਭੁੱਲਰ, ਸੂਬਾ ਸਲਾਹਕਾਰ, ਵਰਿੰਦਰ ਕੁਮਾਰ ਰੋਡਵੇਜ਼ ਵਾਲੇ, ਰਮੇਸ਼ ਕਪੂਰ ਨਰਿੰਦਰ ਸਿੰਘ ਖਜਾਨਾ ਅਫਸਰ, ਯੋਗੇਸ਼ ਭਾਟੀਆ, ਮੁੱਖ ਜੱਥੇਬੰਦਕ ਸਕੱਤਰ,ਸ਼ਾਮ ਲਾਲ ਐਕਸਾਈਜ਼ ਵਿਭਾਗ, ਆਦਿ ਨੇ ਸੰਬੋਧਨ ਕੀਤਾ।

ਮੀਟਿੰਗ ਦੌਰਾਨ ਨਿਰਮਲ ਸਿੰਘ ਆਨੰਦ ਪ੍ਰਧਾਨ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਵਫ਼ਦ ਪਿਛਲੇ ਦਿਨੀਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ ਅਡੀਸਨਲ ਡਾਇਰੈਕਟਰ ਵਿੱਤ ਵਿਭਾਗ ਪੰਜਾਬ ਮੈਡਮ ਸਿਮਰਨਜੀਤ ਕੋਰ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਮੈਮੋਰੰਡਮ ਦਿੱਤਾ, ਉਪਰੰਤ ਮੈਡਮ ਨਾਲ ਡਿਸਕਸ਼ਨ ਕੀਤੀ ਤੇ ਕਿਹਾ ਕਿ ਲੀਵ ਇਨਕੈਸਮੈਟ ਅਤੇ ਛੇਵੇਂ ਪੇ ਕਮਿਸ਼ਨ ਦਾ ਏਰੀਅਰ ਦੀ ਯਕਮੁਸ਼ਤ ਅਦਾਇਗੀ ਤਰੁੰਤ ਮਨਿਸਟੀਰੀਅਲ ਪੈਨਸ਼ਨਰਜ ਨੂੰ ਕੀਤੀ ਜਾਣੀ ਚਾਹੀਦੀ ਹੈ। ਮੈਡਮ ਨੇ ਭਰੋਸਾ ਦਿੱਤਾ ਕਿ ਉਹ ਚੰਡੀਗੜ੍ਹ ਜਾ ਕੇ ਮੰਗਾਂ ਦਾ ਨਿਪਟਾਰਾ ਜਲਦੀ ਕਰਾਉਣਗੇ ਅਤੇ ਜ਼ਿਲ੍ਹਾ ਖ਼ਜ਼ਾਨਾ ਅਫਸਰ ਸ਼੍ਰੀਮਤੀ ਸੁਖਬੀਰ ਕੌਰ ਨੂੰ ਹਦਾਇਤ ਕੀਤੀ ਕਿ ਜਲਦੀ ਸਾਰੇ ਬੈਂਕਾਂ ਦੇ ਨਾਲ ਜਥੇਬੰਦੀ ਦੀ ਮੀਟਿੰਗ ਫਿਕਸ ਕੀਤੀ ਜਾਵੇ ਅਤੇ ਮਨਿਸਟੀਰੀਅਲ ਪੈਨਸ਼ਨਰਜ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ। ਰਮੇਸ਼ ਗਿੱਲ ਜਰਨਲ ਸਕੱਤਰ ਨੇ ਮੀਡੀਆ ਨੂੰ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ 14/6/25 ਤੋਂ ਪਹਿਲਾਂ ਪਹਿਲਾਂ ਉਨ੍ਹਾਂ ਦੀ ਵੱਡੀ ਮੰਗ 13% ਮਹਿੰਗਾਈ ਭੱਤਾ ਰਲੀਜ਼ ਨਾ ਕੀਤਾ ਤਾਂ ਉਨ੍ਹਾਂ ਦੀ ਜਥੇਬੰਦੀ 19/6/25 ਨੂੰ ਲੁਧਿਆਣਾ ਪੱਛਮੀ ਹਲਕੇ ਦੀ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਮਿਤੀ 14/6/25 ਨੂੰ ਲੁਧਿਆਣਾ ਵਿਖੇ ਰੋਸ ਮਾਰਚ ਕਰਕੇ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਮੰਗਾਂ ਜਿਵੇਂ ਛੇਵੇਂ ਪੇ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਕਿਸ਼ਤਾਂ ਦੀ ਬਜਾਏ ਯਕਮੁਸ਼ਤ ਅਦਾਇਗੀ ਕੀਤੀ ਜਾਵੇ, 13% ਡੀ ਏ ਤਰੁੰਤ ਰਲੀਜ਼ ਕੀਤਾ ਜਾਵੇ, ਮੈਡੀਕਲ ਭੱਤਾ 3000/- ਰੁਪਏ ਮਹੀਨਾ ਦਿਤਾ ਜਾਵੇ, ਮੈਡੀਕਲ ਹੈਲਥ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ, ਫੈਮਿਲੀ ਪੈਨਸ਼ਨਰਾਂ ਨੂੰ ਏਰੀਅਰ ਦਾ ਭੁਗਤਾਨ ਤਰੁੰਤ ਕੀਤਾ ਜਾਵੇ ਆਦਿ ਮੰਗਾਂ ਪ੍ਰਵਾਨ ਕੀਤੀਆਂ ਜਾਣ। ਉਪਰੋਕਤ ਲੀਡਰਸ਼ਿਪ ਤੋਂ ਇਲਾਵਾ ਹਰਜਿੰਦਰ ਸਿੰਘ, ਸਤਪਾਲ, ਅਸ਼ਵਨੀ ਕੁਮਾਰ,ਓਮ ਪ੍ਰਕਾਸ਼, ਦਲਜੀਤ ਸਿੰਘ ਬਾਬਾ ਬਕਾਲਾ, ਵਿਜੇ ਕੁਮਾਰ, ਵਰਿੰਦਰ ਕੁਮਾਰ, ਰਘਬੀਰ ਸਿੰਘ, ਮਹਿੰਦਰ ਸਿੰਘ ਬੇਦੀ, ਸੁਰਿੰਦਰ ਪਾਲ ਅਰੋੜਾ,ਵੀ,ਕੇ ਬਾਲੀ, ਹਰਵਿੰਦਰ ਸਿੰਘ ਜੋਸਨ,ਮੁਖਤਿਆਰ ਸਿੰਘ, ਕੁਲਦੀਪ ਸਿੰਘ ਆਫ਼ਿਸ ਸਕਤੱਰ, ਗੁਲਜ਼ਾਰ ਸਿੰਘ,ਅਮੋਲਜੀਤ ਸਿੰਘ, ਬਲਬੀਰ ਸਿੰਘ ਕਾਕੂ, ਹਰਵਿੰਦਰ ਪਾਲ ਸਿੰਘ ਝਬਾਲ ਆਦਿ ਮੈਂਬਰ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News