Total views : 5504786
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਫ਼ਿਰੋਜ਼ਪੁਰ/ਬਾਰਡਰ ਨਿਊਜ ਸਰਵਿਸ
ਇੱਥੇ ਅਦਾਲਤ ਨੇ ਤਿੰਨ ਵਾਰ ਲਗਾਤਾਰ ਪੁਲੀਸ ਰਿਮਾਂਡ ਦੇਣ ਤੋਂ ਬਾਅਦ ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਡੀਐੱਸਪੀ ਸੁਰਿੰਦਰ ਪਾਲ ਬਾਂਸਲ ਦੀ ਸੁਰੱਖਿਆ ਨੂੰ ਦੇਖਦੇ ਹੋਏ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ ਹੈ। ਬਾਂਸਲ ਨੂੰ ਹੁਣ ਮੁੜ 25 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇੱਥੋਂ ਦੀ ਕੋਠੀ ਰਾਏ ਸਾਹਿਬ ਦੇ ਰਹਿਣ ਵਾਲੇ ਇੱਕ ਵਿਅਕਤੀ ਗੁਰਮੇਜ ਸਿੰਘ ਪੁੱਤਰ ਰਫ਼ੀਕ ’ਤੇ ਪਿਛਲੇ ਸਾਲ ਥਾਣਾ ਛਾਉਣੀ ਵਿੱਚ ਧੋਖਾਧੜੀ ਦਾ ਇੱਕ ਕੇਸ ਦਰਜ ਕੀਤਾ ਗਿਆ ਸੀ। ਇਹ ਥਾਣਾ ਡੀਐੱਸਪੀ ਬਾਂਸਲ ਅਧੀਨ ਆਉਂਦਾ ਸੀ। ਬਾਂਸਲ ਨੇ ਗੁਰਮੇਜ ਸਿੰਘ ਨੂੰ ਇਸ ਕੇਸ ਵਿੱਚੋਂ ਬਾਹਰ ਕੱਢਣ ਲਈ ਆਪਣੀ ਪੜਤਾਲ ਵਿੱਚ ਉਸ ਨੂੰ ਬੇਗੁਨਾਹ ਸਾਬਿਤ ਕਰ ਦਿੱਤਾ ਸੀ। ਇਸ ਦੌਰਾਨ ਗੁਰਮੇਜ ਸਿੰਘ ਡੀਐੱਸਪੀ ਬਾਂਸਲ ਦੇ ਕਾਫ਼ੀ ਨੇੜੇ ਆ ਗਿਆ ਤੇ ਉਸ ਕੋਲੋਂ ਲੋਕਾਂ ਦੇ ਕੰਮ ਕਰਵਾਉਣ ਲੱਗ ਪਿਆ। ਪੜਤਾਲ ਦੌਰਾਨ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਗੁਰਮੇਜ ਸਿੰਘ ਨੇ ਪੰਜ ਲੱਖ ਰੁਪਏ ਦੀ ਰਕਮ ਡੀ.ਐੱਸ.ਪੀ ਬਾਂਸਲ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਸੀ। ਲੰਘੀ 3 ਦਸੰਬਰ ਨੂੰ ਸਥਾਨਕ ਪੁਲੀਸ ਨੇ ਟੀਟੀਈ ਰਿਸ਼ਵਤ ਮਾਮਲੇ ਵਿੱਚ ਗੁਰਮੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਕੋਲੋਂ ਪੁੱਛ-ਪੜਤਾਲ ਦੌਰਾਨ ਸਾਰੀ ਅਸਲੀਅਤ ਸਾਹਮਣੇ ਆ ਗਈ। 11 ਦਸੰਬਰ ਨੂੰ ਡੀਐੱਸਪੀ ਬਾਂਸਲ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।