ਭਾਈ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋ ਮਾਨਤਾ ਦੇਣ ਲਈ 20 ਤੋ ਵੱਧ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਕੀਤੀ ਮੰਗ

4757902
Total views : 5643180

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

ਅੱਜ 20 ਤੋਂ ਵੱਧ ਪੰਥਕ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਅੱਜ ਦੇ ਸਮੇਂ ਵਿੱਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਬੰਧੀ ਪਏ ਭੰਬਲ ਭੂਸੇ ਨੂੰ ਖਤਮ ਕਰਨ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੋਮਣੀ ਕਮੇਟੀ ਮਾਨਤਾ ਦੇਵੇ l ਇਹਨਾਂ ਆਗੂਆਂ ਨੇ ਕਾਬਜ਼ ਰਾਜਨੀਤਿਕ ਧਿਰ ਉੱਪਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਜਥੇਦਾਰ ਸਾਹਿਬ ਦੀ ਪਦਵੀ ਨੂੰ ਵਿਵਾਦਤ ਬਣਾਉਣ ਲਈ ਜਿੰਮੇਵਾਰ ਹਨ ਅਤੇ ਆਪਣੇ ਰਾਜਸੀ ਲਾਭਾਂ ਲਈ ਸ੍ਰੀ ਅਕਾਲ ਤਖਤ ਦੀ ਮਾਨ ਮਰਿਯਾਦਾ ਨੂੰ ਢਾਹ ਲਾਉਂਦੇ ਰਹਿੰਦੇ ਹਨ। ਬਾਅਦ ਵਿੱਚ ਖੁਦ ਭੀ ਇਹਨਾਂ ਗਲਤੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸਵੀਕਾਰ ਕੀਤਾ ਅਤੇ ਮੁਆਫੀਆਂ ਮੰਗੀਆਂ।

ਹੁਣ ਭੀ ਸੁਖਬੀਰ ਸਿੰਘ ਬਾਦਲ ਦੀ ਕਾਬਜ਼ ਧਿਰ ਸਿੱਖ ਆਗੂਆਂ ਵਿੱਚ ਫੁੱਟ ਪਾਉਣ ਲਈ ਸ. ਬਲਵੰਤ ਸਿੰਘ ਰਾਜੋਆਣਾ ਦੇ ਨਾਮ ਨੂੰ ਉਭਾਰਿਆ ਜਾ ਰਿਹਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਸਰਦਾਰ ਰਾਜੋਆਣਾ ਕੁਰਬਾਨੀ ਵਾਲੇ ਅਤੇ ਦ੍ਰਿੜ ਸ਼ਖਸ਼ੀਅਤ ਹਨ। ਜਥੇਦਾਰ ਰਾਜੋਆਣਾ ਨੂੰ ਜੱਥੇਦਾਰ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨਿਯੁਕਤ ਕੀਤਾ ਜਾਵੇ। ਪ੍ਰਧਾਨ ਨੂੰ ਚਿੱਠੀ ਲਿਖਣ ਵਾਲਿਆਂ ਵਿੱਚ ਸਰਬੱਤ ਖਾਲਸਾ ਦੇ ਪ੍ਰਬੰਧਕ, ਧਾਰਮਿਕ ਆਗੂ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਸ਼ਾਮਿਲ ਹਨ। ਜਿਨਾਂ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਸਤਨਾਮ ਸਿੰਘ ਮਨਾਵਾ,ਜਰਨੈਲ ਸਿੰਘ ਸਖੀਰਾ ,ਹਾਕਮ ਸਿੰਘ ਅਖੰਡ ਕੀਰਤਨੀ ਜੱਥਾ ,ਬਾਬਾ ਚਮਕੌਰ ਸਿੰਘ ਭਾਈਰੂਪਾ ਨਿਰਮਲੇ ਸੰਤ, ਭਾਈ ਮਨਪ੍ਰੀਤ ਸਿੰਘ ਦਮਦਮੀ ਟਕਸਾਲ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਅਮਰਜੀਤ ਸਿੰਘ ਮਰਿਯਾਦਾ ਦਮਦਮੀ ਟਕਸਾਲ, ਭਾਈ ਬੂਟਾ ਸਿੰਘ ਰਣਸੀਂਹ, ਵਸਣ ਸਿੰਘ ਜਫਰਵਾਲ,ਜਤਿੰਦਰ ਸਿੰਘ ਈਸੜੂ ,ਸਰਬਜੀਤ ਸਿੰਘ ਅਲਾਲ, ਬਹਾਦਰ ਸਿੰਘ ਰਾਹੋ, ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ, ਰਸਪਾਲ ਸਿੰਘ ਚੰਡੀਗੜ੍ਹ ,ਨਵਦੀਪ ਸਿੰਘ ਢੱਡੇ ਯੂਥ ਆਗੂ , ਸ਼ਾਮਲ ਸਨ lਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News