





Total views : 5641987








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਦੇ ਥਾਣਾਂ ਮਕਬੂਲਪੁਰਾ ਦੀ ਪੁਲਿਸ ਨੇ ਇਕ 12 ਮੈਬਰੀ ਬਲੈਕਮੇਲਰ ਟੋਲੇ ਜੋ ਭੋਲੇ-ਭਾਲੇ ਲੋਕਾ ਨੂੰ ਬਲੈਕ ਮੇਲ ਕਰਕੇ ਉਹਨਾਂ ਪਾਸੋਂ ਪੈਸੇ ਹੜਪਦੇ ਹਨ ਦਾ ਪਰਦਫਾਸ਼ ਕਰਕੇ ਉਨਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ 3 ਸ੍ਰੀਮਤੀ ਜਗਰੂਪ ਕੌਰ ਬਾਠ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਜਸਪਾਲ ਸਿੰਘ ਉਰਫ਼ ਜਾਨੀ ਸਿੰਘ ਵਾਸੀ ਪਿੰਡ ਮਾੜੀ ਬੁਚਿਆ, ਥਾਣਾ ਸ੍ਰੀ ਹਰਗੋਬਿੰਦਪੁਰ, ਤਹਿਸੀਲ ਬਟਾਲਾ, ਜਿਲਾ ਗੁਰਦਾਸਪੁਰ ਹਾਲ ਵਾਸੀ ਟਾਂਡਾ, ਜਿਲ੍ਹਾ ਹੁਸ਼ਿਆਰਪੁਰ ਦੇ ਬਿਆਨ ਪਰ ਦਰਜ਼ ਰਜਿਸਟਰ ਕੀਤਾ ਗਿਆ ਕਿ ਕ੍ਰੀਬ 10/12 ਦਿਨ ਪਹਿਲਾਂ, ਉਹ ਆਪਣੇ ਘਰ ਟਾਂਡਾ ਵਿਖੇ ਸੀ ਕਿ ਉਸਦੇ ਮੋਬਾਇਲ ਫੋਨ ਨੰਬਰ ਤੇ ਵੱਟਸਐਪ ਨੰਬਰ ਤੇ ਕਾਲ ਆਈ ਜੋ ਇਕ ਔਰਤ ਦੀ ਅਵਾਜ਼ ਸੀ, ਜਿਸਨੇ ਕਿਹਾ ਕਿ ਤੁਸੀ ਮੇਰਾ 5/6 ਸਾਲ ਪਹਿਲਾਂ ਫੈਸਲਾਂ ਕਰਾਇਆ ਸੀ । ਏਡੀਸੀਪੀ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚੋਂ 36 ਆਈਆਰਬੀ ਦਾ ਏਐਸਆਈ ਵੀ ਸ਼ਾਮਲ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ 15 ਮੋਬਾਈਲ, ਫਰਜ਼ੀ ਪਛਾਣ ਪੱਤਰ, 36 ਹਜ਼ਾਰ ਰੁਪਏ ਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।
ਫਰਜ਼ੀ ਬਣਾਏ ਪੁਲਿਸ ਦਾ ਏ.ਐਸ.ਆਈ, ਐਂਟੀ ਮੋਰਚਾਂ ਹੈਡ ਅਤੇ ਕਿਸਾਨ ਯੂਨੀਅਨ ਦੇ ਆਈ. ਕਾਰਡ ਵੀ ਕੀਤੇ ਬ੍ਰਾਮਦ

ਜੋ ਉਸ (ਮੁਦੱਈ) ਪਾਸੋ ਇਹ ਲੋਕ ਮੌਕਾ ਪਰ ਹੀ ਪੈਸੇ ਮੰਗਣ ਲੱਗ ਪਏ ਤਾਂ ਮੁਦੱਈ ਨੇ ਕਿਹਾ ਕਿ ਇਨੇ ਪੈਸੇ ਇਸ ਵਕਤ ਮੇਰੇ ਪਾਸ ਨਹੀਂ ਹਨ ਤਾਂ ਜਿਸ ਵਿਅਕਤੀ ਨੇ ਪੁਲਿਸ ਦੀ ਵਰਦੀ ਪਾਈ ਸੀ ਨੇ ਉਸਦੇ ਪਰਸ ਜੇਬ ਵਿਚੋਂ ਕੱਢ ਲਿਆ ਜਿਸ ਵਿਚ 18,000/-ਰੁਪਏ ਅਤੇ ਉਸਦੇ ਕਾਗਜਾਤ SBI ਬੈਂਕ ਦਾ ਏ.ਟੀ.ਐਮ ਕਾਰਡ ਵੀ ਸੀ ਤੇ ਫਿਰ ਜਿਸ ਆਦਮੀ ਨੇ ਵੀਡਿਓ ਬਣਾਈ ਸੀ, ਨੂੰ ਉਸਨੂੰ ਆਪਣੇ ਅਕਾਉਟ ਵਿਚ 45,000/-ਰੁਪਏ ਉਸੇ ਬੈਂਕ ਵਿਚ ਹੀ ਉਸੇ ਟਾਇਮ ਦੇ ਦਿਤੇ ਤੇ ਉਸਨੂੰ ਇਸੇ ਲੜਕੇ ਨੇ ਆਪਣੇ ਨਾਲ ਜੋਸ਼ਨ ਹਸਪਤਾਲ ਮਕਬੂਲਪੁਰਾ ਮਹਿਤਾ ਰੋਡ ਦੇ ਨਾਲ ਗਲੀ ਵਿਚ ਦੁਬਾਰਾ ਉਸੇ ਕੋਠੀ ਵਿਚ ਲੈ ਆਂਦਾਂ ਅਤੇ ਕੋਠੀ ਵਿਚ ਬੈਠ ਕੇ ਉਸ ਨਾਲ ਬਾਕੀ ਰਹਿੰਦੀ ਰਕਮ 3,55,000/- ਰੁਪਏ ਮਿਤੀ 08-06-2025 ਨੂੰ 04:00 ਵਜੇ ਸ਼ਾਮ ਦੇਣ ਬਾਰੇ ਲਿਖਤੀ ਇਕਰਾਰਾਂਮਾ ਲਿਖਿਆ ਅਤੇ ਮੁਦੱਈ ਦੀ ਗੱਡੀ ਦੀ ਚਾਬੀ ਅਤੇ ਮੋਬਾਇਲ ਫੋਨ ਉਸਦੇ ਹਵਾਲੇ ਕਰ ਦਿਤਾ ਅਤੇ ਬਾਕੀ ਪਰਸ ਅਤੇ ਕਾਗਜਾਤ ਆਪਣੇ ਪਾਸ ਰੱਖ ਲਏ ਤੇ ਉਹ ਆਪਣੀ ਗੱਡੀ ਲੈਕੇ ਆਪਣੇ ਘਰ ਚਲਾ ਗਿਆ।
ਫਿਰ ਮਿਤੀ 08-06-2025 ਨੂੰ ਮੁਦੱਈ ਨੇ ਆਪਣੇ ਕੀਤੇ ਇਕਰਾਰ ਮੁਤਾਬਿਕ 3,55,000/-ਰੁਪਏ ਦੇਣ ਲਈ ਆਇਆ ਸੀ ਤਾਂ ਜਿਥੇ ਇਹ ਵਿਅਕਤੀ ਗੱਡੀ ਨੰਬਰੀ ਪੀ ਬੀ 06-ਏ ਐਮ-6400 ਪਰ ਆਏ ਤੇ ਮੁਦਈ ਨੂੰ ਸ਼ੱਕ ਹੋ ਗਿਆ ਤੇ ਮੁਦਈ ਨੇ ਆਸਾ ਪਾਸਾ ਕਰਕੇ ਉਥੋ ਖਿਸਕ ਗਿਆ ਤੇ ਫਿਰ ਉਸਨੂੰ ਪਤਾ ਲਗਾ ਹੈ ਕਿ ਇਹਨਾਂ ਵਿਅਕਤੀਆ ਵਿਚ ਜੋ ਪੁਲਿਸ ਵਰਦੀਧਾਰੀ ਆਪਣੇ ਆਪ ਨੂੰ ਥਾਣੇਦਾਰ ਦੱਸਦਾ ਸੀ, ਉਸਦਾ ਨਾਮ ਸੁਖਚੈਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬਟਾਲਾ,ਅਤੇ ਇਕ ਮਨਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਬਟਾਲਾ, ਰਾਜਾ ਵਾਸੀ ਗਲੀ ਨੇੜੇ ਜੋਸ਼ਨ ਹਸਪਤਾਲ ਮਕਬੂਲਪੁਰਾ ਕਿੰਦਾ ਵਾਸੀ ਮੀਰਾ ਕੋਟ, ਬਲਜੀਤ ਕੌਰ ਵਾਸੀ ਸੁਲਤਾਨਵਿੰਡ ਰੋਡ, ਮਨਜੀਤ ਕੌਰ ਵਾਸੀ ਗਲੀ ਜੋਸ਼ਨ ਹਸਪਤਾਲ ਮਕਬੂਲਪੁਰਾ, ਖੁਸ਼ੀ ਵਾਸੀ ਮੀਰਾ ਕੋਟ, ਅਮਨਪ੍ਰੀਤ ਵਾਸੀ ਜੋਸ਼ਨ ਹਸਪਤਾਲ ਮਕਬੂਲਪੁਰਾ ਹਨ ।
ਜਿਸਤੇ ਥਾਣਾ ਮਕਬੂਲਪੁਰਾ, ਵਿੱਖੇ ਮੁੱਕਦਮਾ ਦਰਜ਼ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਤੇ ਦੌਰਾਨੇ ਤਫਤੀਸ਼ ਮੁੱਕਦਮਾ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਸੁਖਚੈਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਅੱਡਾ ਉਮਰਪੁਰਾ ਗਲੀ ਨੰਬਰ 2 ਨੇੜੇ ਬਿਜਲੀ ਬੋਰਡ ਦਫਤਰ ਬਟਾਲਾ, ਗੁਰਦਾਸਪੁਰ , ਮਨਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ 40 ਗੋਰਮਿੰਟ ਲੇਬਰ ਕਲੋਨੀ ਅਲੀਵਾਲ ਰੋਡ ਬਟਾਲਾ ਗੁਰਦਾਸਪੁਰ। ਗ੍ਰਿਫਤਾਰੀ ਮਿਤੀ ਰਾਜਬੀਰ ਸਿੰਘ ਉਰ ਰਾਜਾ ਪੁੱਤਰ ਸੁਖਵੰਤ ਸਿੰਘ ਵਾਸੀ ਮਕਾਨ ਨੰਬਰ 3194/15 ਗਲੀ ਨੰਬਰ 11 ਨੇੜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮੋਹਿਤਾ ਰੋਡ ਮਕਬੂਲਪੁਰਾ ਅੰਮ੍ਰਿਤਸਰ। ਅਮਨਜੀਤ ਕੌਰ ਉਰਫ ਅਮਨ ਪਤਨੀ ਜਸਬੀਰ ਸਿੰਘ ਵਾਸੀ ਬੈਂਕ ਸਾਈਡ ਜੇਸਨ ਹਸਪਤਾਲ ਗਲੀ ਨੰਬਰ 0) ਮਕਬੂਲਪੁਰਾ ਅੰਮ੍ਰਿਤਸਰ। ਮਨਜੀਤ ਕੌਰ ਪਤਨੀ ਸੁਖਵੰਤ ਸਿੰਘ ਵਾਸੀ ਵਾਸੀ ਮਕਾਨ ਨੰਬਰ 3194/15 ਗਲੀ ਨੰਬਰ 11 ਨੇੜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮੋਹਿਤਾ ਰੋਡ ਮਕਬੂਲਪੁਰਾ ਅੰਮ੍ਰਿਤਸਰ ਸੋਨੂੰ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਪਿੰਡ ਜਮਸ਼ੇਰ ਖਾਸ ਜਲੰਧਰ ਮਨਿੰਦਰਜੀਤ ਸਿੰਘ ਉਰਫ ਸੰਨੀ ਪੁੱਤਰ ਭਜਨ ਸਿੰਘ ਵਾਸੀ ਅਕਾਸ਼ ਵਿਹਾਰ ਕਲੋਨੀ ਨਜਦੀਕ ਫਰਚ ਸੁਲਤਾਨਵਿੰਡ ਅੰਮ੍ਰਿਤਸਰ । ਸਹਨ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਟਾਹਲੀਆ ਮਾਨਸਾ ਸਤਬੀਰ ਸਿੰਘ ਉਰਫ ਰਾਝਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬੀਜਾਪੁਰ ਘਰਿੰਡਾ ਅੰਮ੍ਰਿਤਸਰ ਬਲਜੀਤ ਸਿੰਘ ਉਰਫ ਬੀਤਾ ਪੁੱਤਰ ਸੰਤੋਖ ਸਿੰਘ ਵਾਸੀ ਮਕਾਨ ਨੰਬਰ 55 ਦੀਪ ਨਗਰ ਰਣਜੀਤ ਇੰਨਕਲੇਵ, ਜਲੰਧਰ।ਮਗਦ ਲੀਲਾ ਪਤਨੀ ਬੇਜਮੀਨ ਵਾਸੀ ਪਿੰਡ ਸੰਸਾਰਪੁਰ ਜਲੰਧਰ ਪੁਸਪਿੰਦਰ ਕੌਰ ਉਰਫ ਪਿੰਦਰ ਪਤਨੀ ਕਰਮ ਸਿੰਘ ਵਾਸੀ ਪਿੰਡ ਰਾਮਗੜ ਕੁਲੀਆ ਮੁਕੇਰੀਆ ਹੁਸ਼ਿਆਰਪੁਰ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ।
ਸੁਰੁਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਸਭ ਨੇ ਆਪਸ ਵਿੱਚ ਮਿਲਕੇ ਇੱਕ ਗਰੋਹ ਬਣਾਇਆ ਹੈ, ਜੋ ਪਹਿਲਾਂ ਕਿਸੇ ਤਰੀਕੇ ਨਾਲ ਟਾਰਗਟ ਕੀਤੇ ਵਿਅਕਤੀ ਨੂੰ ਕਮਰੇ ਵਿੱਚ ਬੰਦੀ ਬਣਾ ਕੇ, ਉਸਦੇ ਦੇ ਕਪੜੇ ਲਹਾ ਕੇ ਆਪਣੀਆਂ ਭੇਜੀਆਂ ਹੋਈਆਂ ਔਰਤਾਂ ਨਾਲ ਨਿਊਡ ਵੀਡੀਓ ਬਣਾ ਕੇ ਟਾਰਗਟ ਵਿਅਕਤੀ ਨੂੰ ਬਲੈਕਮੇਲ ਕਰਦੇ ਹਨ ਅਤੇ ਵੱਡੀ ਰਕਮ ਦੀ ਮੰਗ ਕਰਦੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਧੋਖਾ ਕਰਕੇ ਠੱਗੀ ਮਾਰਦੇ ਹਨ।ਗ੍ਰਿਫ਼ਤਾਰ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇਸ ਸਮੇ ਉਨਾਂ ਨਾਲ ਡਾ. ਸ਼ੀਤਲ ਸਿੰਘ ਏ.ਸੀ.ਪੀ ਈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਜੋਤ ਕੌਰ, ਮੁੱਖ ਅਫਸਰ ਥਾਣਾ ਮਕਬੂਲਪੁਰਾ, ਡਾ. ਸ਼ੀਤਲ ਸਿੰਘ ਏ.ਸੀ.ਪੀ ਈਸਟ, ਇੰਸਪੈਕਟਰ ਅਮਨਜੋਤ ਕੌਰ, ਮੁੱਖ ਅਫਸਰ ਥਾਣਾ ਮਕਬੂਲਪੁਰਾ,ਵੀ ਹਜਾਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-