ਅੰਮ੍ਰਿਤਸਰ ‘ਚ ਲੱਗੀ ਨੈਸ਼ਨਲ ਲੋਕ ਅਦਾਲਤ ’ਚ ਹੋਇਆ 22250 ਕੇਸਾਂ ਦਾ ਨਿਪਟਾਰਾ

4679562
Total views : 5513928

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

  ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮਤੀ ਹਰਪ੍ਰੀਤ ਕੌਰ ਰੰਧਾਵਾਮਾਨਯੋਗ ਜਿਲ੍ਹਾ ਅਤੇ ਸੇਸ਼ਨਜਕਮਚੇਅਰਮੈਨਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਦੀ ਰਹਿਨੁਮਾਈ  ਹੇਠ ਅਤੇ ਸ਼੍ਰੀ ਰਸ਼ਪਾਲ ਸਿੰਘਸਿਵਲ ਜੱਜਸਹਿਤਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਜੀਆਂ ਦੇ ਯਤਨਾ ਸਦਕਾ ਅੱਜ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਹ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਤਹਿਸੀਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਲਗਾਈ ਗਈ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਚੈਕਬੈਂਕਾਂਜਮੀਨੀ ਵਿਵਾਦਾਂਘਰੇਲੂ ਝਗੜੀਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।

ਇਸ ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂਅੰਮ੍ਰਿਤਸਰ ਅਤੇ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਕੁੱਲ 46 ਬੈਂਚ ਬਣਾਏ ਗਏ ਸਨ। ਜਿਸ ਵਿੱਚੋਂ 21 ਬੈਂਚ ਅੰਮ੍ਰਿਤਸਰ ਅਦਾਲਤਾਂ, 1 ਬੈਂਚ ਸਥਾਈ ਲੋਕ ਅਦਾਲਤ, 2 ਬੈਂਚ ਅਜਨਾਲਾ ਅਤੇ 2 ਬੈਂਚ ਬਾਬਾ ਬਕਾਲਾ ਸਾਹਿਬ ਤਹਿਸੀਲਾਂ ਵਿੱਚ ਲਗਾਏ ਗਏ।

ਇਸ ਤੋਂ ਇਲਾਵਾ ਰੇਵਿਨਿੳ ਅਦਾਲਤਾਂ ਵੱਲੋਂ ਅਪਣੇ ਪੱਧਰ ਤੇ 16 ਲੋਕ ਅਦਾਲਤ ਬੈਂਚ ਲਗਾਏ ਗਏ। ਪੁਲਿਸ ਵਿਭਾਗ ਵੱਲੋਂ ਵੀ ਮਹਿਲਾਂ ਕਾਉਂਸਲਿੰਗ ਸੇਲਾਂ ਵਿੱਚ ਵੀ 02 ਬੈਂਚ ਪਰਿਵਾਰਿਕ ਝਗੜਿਆ ਦੇ ਨਿਪਟਾਰੇ ਵਾਸਤੇ ਲਗਾਏ ਗਏ। ਇਸ ਦੇ ਨਾਲ ਹੀ ਕੋਪਰੇਟਿਵ ਸੋਸਾਇਟੀ ਵੱਲੋਂ 01 ਲੋਕ ਅਦਾਲਤ ਬੈਂਚ ਅਤੇ ਨਗਰ ਨਿਗਮ ਅੰਮ੍ਰਿਤਸਰ ਵੱਲੋ 01 ਲੋਕ ਅਦਾਲਤ ਬੈਂਚ ਲੋਕਾ ਦੀਆਂ ਸ਼ਿਕਾਇਤਾਂ ਅਤੇ ਪ੍ਰਦੁਸ਼ਨ ਦੇ ਚਲਾਨਾ ਦਾ ਲਗਾਇਆ ਗਿਆ।

ਇਸ ਨੈਸ਼ਨਲ ਲੋਕ ਅਦਾਲਤ ਦੇ ਸਾਰੇ ਬੈਂਚਾਂ ਵੱਲੋਂ ਕੁੱਲ 25450 ਕੇਸ ਸੁਣਵਾਈ ਵਾਸਤੇ ਰੱਖੇੇ ਗਏ ਸਨਜਿਹਨਾਂ ਵਿੱਚੋਂ 22250 ਕੇਸਾਂ ਦਾ ਆਪਸੀ ਰਾਜੀਨਾਮੇ ਨਾਲ ਨਿਪਟਾਰਾ ਕਿਤਾ ਗਿਆ।  ਇਸ ਦੋਰਾਣ ਮਾਣਯੋਗ ਜਿਲ੍ਹਾ ਅਤੇ ਸੇਸ਼ਨਜ਼ ਜੱਜ ਸ੍ਰੀ ਮਤੀ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਲੋਕਾਂ ਨੂੰ ਲੋਕ ਅਦਾਲਤ ਦੇ ਮਹੱਤਵ ਤੋ ਜਾਣੂ ਕਰਵਾਇਆ ਗਿਆ।ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਰਾਜੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ। ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਮਿਲਦਾ ਹੈ। ਲੋਕ ਅਦਾਲਤਾਂ ਦੇ ਫੇਸਲੇ ਦੀ ਕੋਈ ਅਪੀਲ ਨਹੀ ਹੁੰਦੀ। ਦੋਹਾਂ ਧਿਰਾਂ ਵਿੱਚ ਪਿਆਰ ਵੱਧਦਾ ਹੈ।

ਸ਼੍ਰੀ ਰਸ਼ਪਾਲ ਸਿੰਘਸਿਵਲ ਜੱਜਸਿਨਿਅਰ ਡਵੀਜਨ ਵੱਲੋਂ ਇਹ ਸੁਨੇਹਾ ਦਿੱਤਾ ਗਿਆ ਕੀ ਲੋਕ ਅਦਾਲਤ ਜਿਸ ਨੂੰ ਦੁਜੇ ਸ਼ਬਦਾ ਵਿੱਚ ਲੋਕ ਨਿਆਇਕ ਪ੍ਰਣਾਲੀ ਵੀ ਆਖਿਆ ਜਾਂਦਾ ਹੇ ਦੇ ਰਾਹੀਂ ਆਮ ਜਨਤਾ ਆਪਣੇ ਵਿਚਾਰ ਖੁੱਲ ਕੇ ਆਪਣੇ ਝਗੜੀਆਂ ਸਬੰਧੀ ਸਬੰਧਤ ਅਦਾਤਲ ਜਿੱਥੇ ਉਹਨਾ ਦਾ ਕੇਸ ਲੰਭਿਤ ਹੇ ਬਗੇਰ ਕਿਸੇ ਵਕੀਲ ਸਾਹਿਬਾਨ ਤੋਂ ਰੱਖ ਸਕਦੇ ਹਨ ਅਤੇ ਇਹਨਾਂ ਲੋਕ ਅਦਾਲਤਾਂ ਦੇ ਰਾਹੀਂ ਆਪਣੇ ਝਗੜੇ ਸ਼ਾਂਤਮਈ ਢੰਗ ਨਾਲਸ਼ਾਂਤਮਈ ਵਾਤਾਵਰਨ ਵਿੱਚ ਮੁੱਕਾ ਸਕਦੇ ਹਨ। ਇਸ ਤਰ੍ਹਾਂ ਜਦੋਂ ਸ਼ਾਂਤਮਈ ਢੰਗ ਨਾਲ ਕੇਸਾਂ ਦਾ ਨਿਪਟਾਰਾ ਹੁੰਦਾ ਹੇ ਤਾਂ ਸਮਾਜ ਵਿੱਚ ਇਹ ਸੰਦੇਸ਼ ਪਹੁੰਚਦਾ ਹੇ ਕਿ ਲੜਾਈ ਝਗੜੀਆਂ ਵਿੱਚ ਕੁਝ ਨਹੀ ਰਖੀਆਂ ਅਤੇ ਜੋ ਜਿੰਦਗੀ ਪ੍ਰਮਾਤਮਾਂ ਨੇ ਸਾਨੂੰ ਬਖਸ਼ੀ ਉਸਨੂੰ ਬਗੇਰ ਕਿਸੇ ਡਰ ਜਾ ਹੋਰ ਕਾਰਨਾਂ ਤੋਂ ਬਤੀਤ ਕਰ ਸਕਦੇ ਹਾਂ।

 ਇਕ ਕੇਸ ਵਿੱਚ ਹੋਈ ਸਫਲਤਾ ਬਾਰੇ ਦੱਸਦੇ ਜੱਜ ਸਾਹਿਬਾਨ ਨੇ ਦਸਿਆ ਕੀ ਕੇਸ 2017 ਤੋਂ ਅਦਾਲਤਾ ਵਿੱਚ ਲੰਭਿਤ ਸੀ ਅਤੇ ਪਾਰਟੀਆਂ ਆਪਸ ਵਿੱਚ ਚੈਕ ਬਾਉਂਸ ਨੂੰ ਲੇ ਕੇ ਝਗੜ ਰਹਿਆਂ ਸਨਜਿਸ ਕਾਰਨ ਦੋਹਾਂ ਧਿਰਾਂ ਦਾ ਆਪਸੀ ਝਗੜਾ ਕਾਫੀ ਵੱਧ ਗਿਆ ਸੀ। ਇਹ ਕੇਸ ਅੱਜ ਮਾਨਯੌਗ ਅਦਾਲਤ ਸ਼੍ਰੀ ਦਰਬਾਰੀ ਲਾਲਵਧੀਕ ਜਿਲ੍ਹਾ ਅਤੇ ਸੇੇਸ਼ਨਜ ਜੱਜ ਸਾਹਿਬ ਵੱਲੋ ਸੁਣਿਆ ਗਿਆ ਅਤੇ ਜੱਜ ਸਾਹਿਬਾਨ ਅਤੇ ਮੈਂਬਰਾਂ ਦੇ ਯਤਨਾ ਸਦਕਾਂ ਉਕਤ ਕੇਸ ਦਾ ਰਾਜੀਨਾਮਾ 5 ਲੱਖ 80 ਹਜਾਰ ਵਿੱਚ ਹੋ ਗਿਆ।

Share this News