ਹੌਲਦਾਰ ਦੀ ਇਮਾਨਦਾਰੀ ਨੇ ਪੁਲਿਸ ਦੀ ਕਰਾਈ ਬੱਲੇ ਬੱਲੇ!ਸ਼ੜਕ ‘ਤੇ ਡਿੱਗਾ ਪੈਸਿਆ ਨਾਲ ਭਰਿਆ ਮਿਲਣ ‘ਤੇ ਅਸਲ ਮਾਲਕ ਨੂੰ ਸੌਪ ਕੇ ਪੈਦਾ ਕੀਤੀ ਇਮਾਨਦਾਰੀ ਦੀ ਮਿਸ਼ਾਲ 

4679560
Total views : 5513926

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਥਾਣਾਂ ਗੇਟ ਹਕੀਮਾ ਹੇਠ ਪੁਲਿਸ ਚੌਕੀ ਅੰਨਗੜ੍ਹ ਵਿਖੇ ਤਾਇਨਾਤ ਇਕ ਹੌਲਦਾਰ ਨੇ ਸੜਕ ‘ਤੇ ਡਿੱਗਾ ਪਰਸ ਮਿਲਣ ਤੇ ਅਸਲ ਮਾਲਕ ਦਾ ਪਤਾ ਲਗਾਕੇ ਉਸ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। ਜਿਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰਇਕ ਗੋਪੀ ਨਾਮ ਦਾ ਨੌਜਵਾਨ ਵਾਸੀ ਗੁਰਬਖਸ਼ ਨਗਰ, ਅੰਮ੍ਰਿਤਸਰ ਵਿਖੇ ਰਹਿੰਦਾ ਹੈ, ਤੇ ਲੱਕੜ ਦਾ ਕੰਮ ਕਰਦਾ ਹੈ ਤੇ ਇਹ ਕੁਝ ਸਾਮਾਨ ਲੈਣ ਲਈ ਬਾਜ਼ਾਰ ਜਾ ਰਿਹਾ ਸੀ, ਤਾਂ ਉਸਦਾ ਪਰਸ (ਜਿਸ ਵਿਚ 20,000/- ਹਜ਼ਾਰ ਰੁਪਏ ਤੇ ਕੁਝ ਡਾਕੂਮੈਂਟ ਸਨ), ਉਹ ਕਿਤੇ ਰਸਤੇ ਡਿੱਗ ਗਿਆ।

ਅਨਗੜ ਪੁਲਿਸ ਚੌਂਕੀ ਵਿੱਚ ਤਾਇਨਾਤ ਮੁੱਖ ਸਿਪਾਹੀ ਰਾਜਵੰਤ ਸਿੰਘ ਜੋ ਕਿ ਡਿਊਟੀ ਪਰ ਤਾਇਨਾਤ ਸੀ, ਨੂੰ ਉਕਤ ਪਰਸ ਸੜਕ ਤੇ ਪਿਆ ਮਿਲ ਗਿਆ ਤੇ ਇਸ ਵੱਲੋਂ ਪਰਸ ਮਿਲਣ ਸਬੰਧੀ ਸੂਚਨਾ ਚੌਂਕੀ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਦਿੱਤੀ। ਕੁਝ ਸਮੇਂ ਬਾਅਦ ਉਕਤ ਨੌਜਵਾਨ ਪਰਸ ਦੀ ਗੁਮਸ਼ੁਦਗੀ ਦੀ ਇਤਲਾਹ ਦੇਣ ਲਈ ਪੁਲਿਸ ਚੌਂਕੀ ਅਨਗੜ੍ਹ ਵਿਖੇ ਆਇਆ। ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਨੌਜਵਾਨ ਵੱਲੋਂ ਆਪਣੇ ਗਵਾਚੇ ਹੋਏ ਪਰਸ ਦੀ ਨਿਸ਼ਾਨੀ ਦੱਸਣ ਤੋਂ ਬਾਅਦ ਪਰਸ ਉਸਦੇ ਹਵਾਲੇ ਕੀਤਾ ਗਿਆ। ਗੁਆਚੇ ਹੋਏ ਪਰਸ ਮਿਲਨ ਤੇ ਨੌਜਵਾਨ ਗੋਪੀ ਵਲੋ ਪੁਲਿਸ ਚੌਂਕੀ ਅਣਗੜ ਦੇ ਜਵਾਨਾਂ ਦਾ ਧੰਨਵਾਦ ਕੀਤਾ।

Share this News