ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਨਵੇਂ ਤਜ਼ਰਿਬਆਂ ਸਦਕਾ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੇ ਝਾੜ ਵਿਚ 7 ਫੀਸਦੀ ਦਾ ਵਾਧਾ ਹੋਇਆ- ਡਾ ਗਿੱਲ

4674879
Total views : 5506222

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਖੇਤੀਬਾੜੀ ਵਿਭਾਗ ਖੇਤੀ ਮੁਨਾਫ਼ਾ ਵਧਾਉਣ ਲਈ ਕਿਸਾਨਾਂ ਦੇ ਨਾਲ ਖੜਾ

ਅੰਮ੍ਰਿਤਸਰ/ਜਸਕਰਨ ਸਿੰਘ

ਕਣਕ ਦਾ ਸੀਜਨ ਲਗਭਗ ਖਤਮ ਹੋਣ ਕਿਨਾਰੇ ਹੈ ਅਤੇ ਇਸ ਵਾਰ ਕਣਕ ਦੇ ਝਾੜ ਵਿਚ ਵੀ ਵੱਡਾ ਵਾਧਾ ਹੋਣ ਕਾਰਨ  ਕਿਸਾਨਾਂ ਦੇ ਚਿਹਰੇ ਉਤੇ ਰੌਣਕ ਪਰਤੀ ਹੈ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਨਵੇਂ ਤਜ਼ਰਿਬਆਂ ਸਦਕਾ ਇਸ ਵਾਰ ਕਣਕ ਦੇ ਝਾੜ ਵਿਚ 7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈਜੋ ਕਿ ਬੜੇ ਲੰਮੇ ਅਰਸੇ ਬਾਅਦ ਅਜਿਹਾ ਹੋਇਆ ਹੈ। ਉਨਾਂ ਦੱਸਿਆ ਕਿ ਸਾਲ 2022 ਦੌਰਾਨ ਕਣਕ ਦਾ ਔਸਨ ਝਾੜ 44.74 ਕੁਇੰਟਲ ਪ੍ਰਤੀ ਹੈਕਟਰ ਰਿਹਾ ਸੀਜਦਕਿ ਇਸ ਵਾਰ 47.78 ਕੁਇੰਟਲ ਝਾੜ ਔਸਤਨ ਆ ਰਿਹਾ ਹੈ।

ਝੋਨੇ ਦੀ ਪਰਾਲੀ ਖੇਤ ਵਿਚ ਵਾਹੁਣ ਨਾਲ ਆਏ ਹੈਰਾਨੀਜਨਕ ਨਤੀਜੇ

ਉਨਾਂ ਕਿਹਾ ਕਿ ਇਸ ਵਿਚ ਵੱਡਾ ਕਾਰਨ ਕਣਕ ਬੀਜਣ ਤੋਂ ਪਹਿਲਾਂ ਪਰਾਲੀ ਨੂੰ ਅੱਗ ਨਾ ਲਗਾਉਣਾ ਵੀ ਹੈਕਿਉਂਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਅਸੀਂ ਕਿਸਾਨਾਂ ਨੂੰ ਨਵੇਂ ਖੇਤੀ ਸੰਦ ਬਹੁਤ ਵੱਡੀ ਸਬਸਿਡੀ ਉਤੇ ਦੇ ਕੇ ਪਰਾਲੀ ਨੂੰ ਖੇਤ ਵਿਚ ਵਾਹੁਣ ਲਈ ਕਾਮਯਾਹ ਹੋ ਸਕੇ।

ਉਨਾਂ ਦੱਸਿਆ ਕਿ ਪਿਛਲੇ ਸਾਲ ਪਰਾਲੀ ਸਾੜਨ ਦੀ ਘਟਨਾਵਾਂ ਵਿਚ ਸਾਲ 2021 ਦੇ ਮੁਕਾਬਲੇ 30 ਫੀਸੀਦ ਦੀ ਗਿਰਾਵਟ ਆਈ ਸੀਜੋ ਕਿ ਵੱਡੀ ਪ੍ਰਾਪਤੀ ਹੈ। ਉਨਾਂ ਕਿਹਾ ਕਿ ਪਰਾਲੀ ਨੂੰ ਖੇਤ ਵਿਚ ਵਾਹੁਣ ਨਾਲ ਜਿੱਥੇ ਜ਼ਮੀਨ ਦਾ ਨੁਕਸਾਨ ਹੋਣ ਤੋਂ ਬਚਦਾ ਹੈਉਥੇ ਪਰਾਲੀ ਜ਼ਮੀਨ ਵਿਚ ਕਈ ਤਰਾਂ ਦੇ ਸੂਖਮ ਤੱਤਾਂ ਦੀ ਭਰਪਾਈ ਕਰਦੀ ਹੈਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਇਸ ਤੋਂ ਇਲਾਵਾ ਖੇਤ ਵਿਚ ਨਮੀ ਲੰਮੇ ਸਮੇਂ ਤੱਕ ਬਰਕਰਾਰ ਰਹਿੰਦੀ ਹੈਜੋ ਕਿ ਪੌਦੇ ਦੇ ਵਾਧੇ ਵਿਚ ਸਹਾਈ ਹੁੰਦੀ ਹੈ। ਡਾ ਗਿੱਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਫਰਵਰੀ ਤੇ ਮਾਰਚ ਵਿਚ ਜੋ ਮੌਸਮ ਬਣਿਆ ਸੀਉਹ ਫਸਲ ਲਈ ਬਹੁਤ ਅਨਕੂਲ ਰਿਹਾਜਿਸ ਕਾਰਨ ਕਣਕ ਨੇ ਪੱਕਣ ਵਿਚ ਵੱਧ ਸਮਾਂ ਲਿਆਜੋ ਕਿ ਝਾੜ ਵਧਾਉਣ ਲਈ ਸੋਨੇ ਉਤੇ ਸੁਹਾਗਾ ਬਣਿਆ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੀ ਕਣਕ ਦਾ ਬਚਿਆ ਨਾੜ ਖੇਤ ਵਿਚ ਵਾਹੁਣ ਤਾਂ ਜੋ ਬੀਜਣ ਵਾਲੇ ਝੋਨੇ ਲਈ ਚੰਗੀ ਜ਼ਮੀਨ ਸਾਨੂੰ ਮਿਲੇ।

—–

Share this News