ਪੱਤਰਕਾਰ ਜਸਬੀਰ ਸਿੰਘ ਲੱਡੂ ਨੂੰ ਸਦਮਾ! ਸੱਸ ਸਵਰਗਵਾਸ

4674953
Total views : 5506349

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾ ਨੇਸ਼ਟਾ

ਬੀ.ਐਨ.ਈ ਦੇ ਤਰਨ ਤਾਰਨ ਤੋ ਪੱਤਰਕਾਰ ਜਸਬੀਰ ਸਿੰਘ ਲੱਡੂ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉਨਾਂ ਦੀ ਸੱਸ ਮਾਤਾ ਚਰਨ ਕੌਰ 97 ਸਾਲ ਦੀ ਆਯੂ ਭੋਗਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਜਿੰਨਾ ਦਾ ਖਾਸਾ ਵਿਖੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਸਸਕਾਰ ਕੀਤਾ ਗਿਆ।

ਮਾਤਾ ਚਰਨ ਕੌਰ ਦੀ ਮੌਤ ‘ਤੇ ਪੱਤਰਕਾਰ ਜਸਬੀਰ ਸਿੰਘ ਲੱਡੂ ਨਾਲ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੋ ਇਲਾਵਾ ਪੱਤਰਕਾਰ ਭਾਈਚਾਰੇ ਵਲੋ ਗਹਿਰੇ ਦੁੱਖ ਦਾ ਪ੍ਰਗਵਾਟਾ ਕੀਤਾ ਗਿਆ ਜਿੰਨਾ ਵਿੱਚ ਸਾਬਕਾ ਵਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸ: ਹਰਮੀਤ ਸਿੰਘ ਸੰਧੂ, ਪ੍ਰੋ: ਵਿਰਸਾ ਸਿੰਘ ਵਲਟੋਹਾ, ਸ: ਅਲਵਿੰਦਰ ਪਾਲ ਸਿੰਘ ਪੱਖੋਕੇ,ਕਾਂਗਰਸੀ ਆਗੂ ਮਨਿੰਦਰਪਾਲ ਸਿੰਘ ਪਲਾਸੌਰ,ਭਾਜਪਾ ਆਗੂ ਚੰਦਰ ਅਗਰਵਾਲ, ਹਰਜਿੰਦਰ ਸਿੰਘ ਲਾਡੀ, ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਹਰਜਿੰਦਰ ਸਿੰਘ ਕੋਹਲੀ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਸ: ਹਰਪ੍ਰੀਤ ਸਿੰਘ ਸ਼ਿੰਦਬਾਦ ਦਾ ਨਾਮ ਪ੍ਰਮੁੱਖ ਹੈ।

ਸਵ: ਮਾਤਾ ਚਰਨ ਕੌਰ ਨਮਿਤ ਪਾਠ ਦਾ ਭੋਗ 13 ਮਈ ਨੂੰ

ਪ੍ਰੀਵਾਰਕ ਮੈਬਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਸਵ: ਮਾਤਾ ਚਰਨ ਕੌਰ ਨਮਿਤ ਪਾਠ ਦਾ ਭੋਗ 13 ਮਈ ਨੂੰ ਉਨਾਂ ਦੇ ਗ੍ਰਹਿ ਪਿੰਡ ਖਾਸਾ ਸਾਹਮਣੇ ਬਿਜਲੀਘਰ ਵਿਖੇ ਪਾਇਆ ਜਾਏਗਾ।

 

Share this News