ਤਿੰਨ ਲੱਖ ਤੋਂ ਘੱਟ ਸਲਾਨਾ ਆਮਦਨ ਵਾਲਾ ਹਰ ਵਿਅਕਤੀ ਮੁਫ਼ਤ ਕਾਨੂੰਨੀ ਸੇਵਾ ਦਾ ਹੱਕਦਾਰ

4674760
Total views : 5506051

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਐਡਵੋਕੇਟ ਉਪਿੰਦਰਜੀਤ ਸਿੰਘ

ਸੀ. ਜੀ ਐਮ ਸ੍ਰੀ ਰਸ਼ਪਾਲ ਸਿੰਘ ਜਿੰਨਾ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈਨੇ ਦੱਸਿਆ ਕਿ ਹਰ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਰੁਪਏ ਸਲਾਨਾ ਤੋਂ ਘੱਟ ਹੈਉਹ ਅਥਾਰਟੀ ਕੋਲੋਂ ਮੁਫ਼ਤ ਕਾਨੂੰਨੀ ਸੇਵਾ ਦਾ ਲਾਭ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰਬੱਚੇਔਰਤਾਂਮਾਨਸਿਕ ਰੋਗੀਅਪੰਗਜੇਲ੍ਹਾਂ ਵਿਚ ਬੰਦ ਹਵਾਲਾਤੀ ਅਤੇ ਕੈਦੀਕੁਦਰਤੀ ਆਫਤਾਂ ਦੇ ਮਾਰੇ ਲੋਕਉਦਯੋਗਿਕ ਕਾਮੇ ਵੀ ਇਸ ਸੇਵਾ ਦਾ ਲਾਭ ਲੈ ਸਕਦੇ ਹਨ।

ਰਸ਼ਪਾਲ ਸਿੰਘ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ

ਸ੍ਰੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਸੇਵਾ ਅਧੀਨ ਅਥਾਰਟੀ ਲੋੜਵੰਦ ਨੂੰ ਅਦਾਲਤ ਵਿਚ ਮੁਫਤ ਵਕੀਲਮੁਫਤ ਕਾਨੂੰਨੀ ਮਸ਼ਵਰਾਕੋਰਟ ਫੀਸਤਬਲਾਨੀ ਫੀਸਗਵਾਹਾਂ ਦੇ ਖਰਚੇਵਕੀਲ ਦੀ ਫੀਸ ਅਤੇ ਅਦਾਲਤੀ ਚਾਰਜੋਈ ਉਤੇ ਆਉਣ ਵਾਲੇ ਫੁਟਕਲ ਖਰਚਿਆਂ ਦੀ ਅਦਾਇਗੀ ਕਰਦੀ ਹੈ।

 ਦੱਸਣਯੋਗ ਹੈ ਕਿ ਸ੍ਰੀ ਰਸ਼ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਦਾਸਪੁਰ ਤੋਂ ਬਦਲ ਕੇ ਇੱਥੇ ਆਏ ਹਨ ਅਤੇ ਇੰਨਾ ਤੋਂ ਪਹਿਲਾਂ ਇੱਥੇ ਤਾਇਨਾਤ ਸੀ ਜੀ ਐਮ ਸ. ਪੁਸ਼ਪਿੰਦਰ ਸਿੰਘਜੋ ਕਿ ਅਥਾਰਟੀ ਦੇ ਸਕੱਤਰ ਸਨਦੀ ਬਦਲੀ ਮਾਨਸਾ ਵਿਖੇ ਹੋ ਗਈ ਹੈ। ਅੱਜ ਸ੍ਰੀ ਰਸ਼ਪਾਲ ਸਿੰਘ ਨੇ ਅਹੁਦਾ ਸੰਭਾਲਣ ਉਪਰੰਤ ਏ ਡੀ ਆਰ ਸਥਿਤ ਭਵਨ ਦਾ ਦੌਰਾ ਕੀਤਾ ਅਤੇ ਦਫਤਰ ਮਿਲਣ ਆਏ ਲੋਕਾਂ ਨਾਲ ਮੁਲਾਕਾਤ ਕੀਤੀ। ਉਨਾਂ ਸਟਾਫ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਕੰਮ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇਣਾ ਹੈ ਅਤੇ ਇਸ ਕੰਮ ਵਿਚ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅਥਾਰਟੀ ਲੋਕ ਅਦਾਲਤਾਂਮੀਡੀਏਸ਼ਨ ਤੇ ਰਾਜੀਨਾਮਾ ਕੇਂਦਰ ਰਾਹੀਂ ਵਿਵਾਦਾਂ ਤੇ ਝਗੜਿਆਂ ਦਾ ਨਿਪਟਾਰਾ ਕਰਵਾ ਕੇ ਸਮਾਜ ਵਿਚ ਵੱਧ ਰਹੇ ਵਖਰੇਵਿਆਂ ਤੇ ਅਦਾਲਤੀ ਬੋਝ ਨੂੰ ਘੱਟ ਕਰਨ ਵਿਚ ਵੱਡਾ ਯੋਗਦਾਨ ਪਾਵੇਗੀ। ਉਨਾਂ ਮੁਫਤ ਕਾਨੂੰਨੀ ਸੇਵਾਵਾਂ ਲਈ ਅਦਾਲਤੀ ਕੰਪਲੈਕਸ ਵਿਚ ਸਥਿਤ ਅਥਾਰਟੀ ਦੇ ਦਫਤਰ ਪਹੁੰਚ ਕਰਨ ਜਾਂ ਫੋਨ ਨੰਬਰ 0183-2220205 ਉਤੇ ਸੰਪਰਕ ਕਰਨ ਦੀ ਅਪੀਲ ਕੀਤੀ।

——

Share this News