ਪੰਜਾਬ ਵਿਚ ਆਬਾਦੀ ਘੱਟਣ ਦਾ ਕਾਰਨ ਅਤੇ ਸਿੱਖ ਬੱਚਿਆ ਦਾ ਬਾਹਰ ਪ੍ਰਵੇਸ਼ ਕਰ ਜਾਣਾ-ਹਰਪਾਲ ਸਿੰਘ ਯੂ.ਕੇ

4674385
Total views : 5505502

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

 ਪੰਜਾਬ ਵਿਚ ਸਿੱਖ ਆਬਾਦੀ ਘੱਟਣ ਤੇ ਜੋ ਰਾਜੀਨੀਤੀ ਹੋ ਰਹੀ ਹੈ ਉਸ ਤੇ ਵੱਖ –ਵੱਖ ਸਿੱਖ ਬੁਧੀਵਾਨ ਇਕ ਦੂਜੇ ਉਤੇ ਇਲਜਾਮਬਾਜੀ ਲਾ ਰਹੇ ਹਨ। ਅਸਲ ਵਿਚ ਪੰਜਾਬ ਦੀ ਸਿੱਖ ਆਬਾਦੀ ਘੱਟਣ ਦਾ ਕਾਰਨ ਘੋਖਿਆ ਜਾਵੇ ਤਾਂ ਇਸ ਵਿਚ ਸਿਧੇ ਰੂਪ ਵਿਚ ਸਿੱਖ ਕੌਮ ਦੀ ਸਿਰਮੌੜ ਜਥੇਬੰਦੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੁਮੇਵਾਰ ਹੈ। ਕਿਉਂਕਿ ਸਿੱਖਾਂ ਦੇ ਬੱਚਿਆ ਦੀ ਵਾਰਸ ਸਾਡੀ ਸ਼੍ਰੋਮਣੀ ਕਮੇਟੀ ਹੈ। ਅਜੇ ਤੱਕ ਐਸ.ਜੀ.ਪੀ.ਸੀ. ਵਲੋਂ ਨਾ ਤੇ ਸਿੱਖ ਬੱਚਿਆ ਲਈ ਕੋਈ ਵਿਦਿਅਕ ਸੰਸਥਾਵਾਂ ਜਾਂ ਵਿਦਿਅਕ ਯੂਨੀਵਰਸਿਟੀਆਂ ਨਾ ਮੈਡੀਕਲ ਕਾਲਜ ਖੋਲੇ ਗਏ ਹਨ। ਤਾਂ ਜੋ ਸਿੱਖਾਂ ਦੇ ਬੱਚੇ ਇਥੇ ਮੁਫਤ ਵਿਦਿਆ ਲੈ ਸਕਣ ਅਤੇ ਦੇਸ਼ ਦੇ ਉਚ ਆਹੁਦਿਆ ਤੇ ਵੀ ਵਿਰਾਜਮਾਨ ਹੋ ਸਕਣ ਅਤੇ ਨਾਲ ਹੀ ਨਾ ਹੀ ਸਿਹਤ ਸੰਭਾਲ ਲਈ ਸਿੱਖ ਕੌਮ ਲਈ ਕੋਈ ਹਸਪਤਾਲ ਖੋਲੇ ਹਨ ਜਿਸ ਉਪਰ ਬੱਚਿਆਂ ਨੂੰ ਸਿਹਤ ਸਹੂਲਤਾਂ ਦਿਤੀਆ ਜਾਣ।

ਆਬਾਦੀ ਘੱਟਣ ਦਾ ਕਾਰਨ ਘੋਖਿਆ ਜਾਵੇ ਤਾਂ ਇਸ ਵਿਚ ਸਿਧੇ ਰੂਪ ਵਿਚ ਸਿੱਖ ਕੌਮ ਦੀ ਸਿਰਮੌੜ ਜਥੇਬੰਦੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੁਮੇਵਾਰ 

 ਜਿਹੜੇ ਵੀ ਐਸ.ਜੀ.ਪੀ.ਸੀ. ਨੇ ਹਸਪਤਾਲ ਖੋਲੇ ਹਨ ਉਹ ਤਾਂ ਲੁੱਟ ਦਾ ਕਾਰਨ ਹਨ ਜਦੋਂ ਕਿਸੇ ਸਿੱਖ ਪਰਿਵਾਰ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਹੈ ਉਹ ਲਾਸ਼ ਦੇ ਪੈਸੇ ਮੰਗਦੇ ਹਨ ਵਸੂਲਦੇ ਹਨ। ਇਸ ਗੱਲ ਨੂੰ ਦੱਖਣੀ ਹਲਕੇ ਦੇ ਸੀਨੀਅਰ ਅਕਾਲੀ ਲੀਡਰ ਸ. ਤਲਬੀਰ ਸਿੰਘ ਗਿੱਲ ਨੇ ਵੀ ਕਿਹਾ ਹੈ ਅਤੇ ਵਿਡਿਉ ਵੀ ਪਾਈਆ ਹਨ। ਇਹਨਾਂ ਹਸਪਤਾਲਾਂ ਵਿਚ ਬਹੁਤ ਲੁੱਟ ਹੋ ਰਹੀ ਹੈ ਅਤੇ ਐਸ.ਜੀ.ਪੀ.ਸੀ. ਨੇ ਹੀ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਹੀ ਲਵਾਇਆ ਹੈ।

 ਜਦੋਂਕਿ ਸ੍ਰੋਮਣੀ ਕਮੇਟੀ ਦਾ ਬਜਟ ਹੋਰਨਾਂ ਕੰਮਾਂ ਲਈ ਵਰਤਿਆ ਜਾਂਦਾ ਹੈ। ਜੋ ਬੱਚਿਆ ਨੂੰ ਧਰਮ ਦਾ ਪ੍ਰਚਾਰ ਕਰਨ ਵਾਸਤੇ ਸਕੂਲਾਂ ਵਿਚ ਕੋਈ ਧਾਰਮਿਕ ਅਧਿਆਪਕ ਨਹੀ ਦਿੰਦੇ। ਗੁਰੂ ਦੇ ਗੋਲਕ ਦੇ ਪੈਸਿਆ ਦੀ ਦੁਰਵਰਤੋਂ ਕਰਦੇ ਹਨ।ਸ੍ਰੋਮਣੀ ਕਮੇਟੀ ਵਿਚ ਜੋ ਮੁਲਾਜਮਾਂ ਹਨ ਉਹ  ਸੇਵਾ ਨਹੀ ਕਰਦੇ ਬਲਕਿ ਰੋਜਗਾਰ ਦਾ ਸਾਧਨ ਬਣਾਉਂਦੇ ਹਨ ਖਾਣ ਪੀਣ ਨੂੰ ਦੇਸੀ ਘਿਉ ਦੀਆਂ ਖੀਰਾਂ ਅਤੇ ਦੇਸੀ ਘਿਉ ਦੇ ਪਰਾਂਠੇ ਖਾਂਦੇ ਹਨ ਜੋ ਬੇਲੋੜਾ ਖਰਚਾ ਗੁਰਦੁਆਰੇ ਦੀ ਗੋਲਕ ਤੇ ਪਾਉਂਦੇ ਹਨ।  ਸ਼੍ਰੌਮਣੀ ਕਮੇਟੀ ਦਾ ਮੁਲਾਜਮ ਗੁਰੂ ਘਰਾਣੇ ਵਿਚ ਸ਼ਰੇਆਮ ਲੁੱਟ-ਖੋਹ ਕਰ ਰਹੇ ਹਨ ਅਤੇ ਬਾਹਰੋ ਆਏ ਪੰਜਾਬੀਆ ਦੀਆਂ ਜਮੀਨਾਂ ਤੇ ਜਾਇਦਾਦਾਂ ਬਣਾ ਰਹੇ ਹਨ।  ਸੋ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਠੋਸ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਵਾਉਣ ਅਤੇ ਅਜਿਹੇ ਨਵੇਂ ਵਿਕਲਪ ਪੈਦਾ ਕੀਤੇ ਜਾਣ। ਜਿਸ ਨਾਲ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਆਪਣੇ ਦੇਸ਼ ਵਿਚ ਰਹਿ ਕੇ ਹੀ ਤਰੱਕੀਆਂ ਕਰਨ। ਹਰਪਾਲ ਸਿੰਘ ਯੂ.ਕੇ. ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੀ ਜਵਾਨੀ ਨੂੰ ਗਲ਼ ਲਗਾਉਣ ਦੀ ਭਾਵਨਾ ਪੈਦਾ ਕਰਨ।

 

Share this News