Total views : 5505413
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਗ੍ਰਾਮ ਪੰਚਾਇਤ ਸਿਲਵਰ ਇਸਟੇਟ ਅੰਮ੍ਰਿਤਸਰ ਵੱਲੋ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਉਲੀਕੇ ਗਏ। ਇਸ ਮੌਕੇ ਵਿਸ਼ੇਸ ਤੌਰ ਤੇ ਹਾਜ਼ਰੀ ਭਰਨ ਪਹੁੰਚੇ ਹਲਕਾ ਉੱਤਰੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗੁਰੂ ਮਹਾਰਾਜ ਦੇ ਦਰਸ਼ਨ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਰਕੇ ਹੀ ਹਿੰਦੁਸਤਾਨ ਵਿਚ ਧਰਮ ਵਿਭਿੰਨਤਾ ਹੈ। ਉਹਨਾਂ ਨੇ ਸਿੱਖ ਇਤਿਹਾਸ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਕੁਰਬਾਨੀ ਲਾਮਿਸਾਲ ਹੈ, ਜਿਨਾਂ ਨੇ ਜ਼ੁਲਮ ਅੱਗੇ ਝੁਕਾਅ ਦੀ ਥਾਂ ਹੱਸ ਕੇ ਸ਼ਹੀਦ ਹੋਣਾ ਮੁਨਾਸਿਬ ਸਮਝਿਆ।
ਐਮ ਐਲ ਏ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਗ੍ਰਾਮ ਪੰਚਾਇਤ ਸਿਲਵਰ ਇਸਟੇਟ ਆਉਣ ਅਤੇ ਵਸਨੀਕਾਂ ਦੀਆ ਮੁਸ਼ਕਿਲਾਂ ਸੁਣਨ ਲਈ ਸਦਾ ਧੰਨਵਾਦੀ ਰਹਾਂਗੇ – ਪ੍ਰੋਫੈਸਰ ਹਰੀ ਸਿੰਘ
ਮਗਰੋਂ ਪ੍ਰੋਫੈਸਰ ਹਰੀ ਸਿੰਘ ਵੱਲੋ ਗੁਰੂ ਸਾਹਿਬ ਦੇ ਜੀਵਨ ਤੇ ਸ਼ਹੀਦੀ ਤੇ ਚਾਨਣਾ ਪਾਉਂਦਿਆਂ ਦਸਿਆ ਕਿ ਗੁਰੂ ਸਾਹਿਬ ਸਮੂਹ ਲੋਕਾਈ ਲਈ ਚਾਨਣ ਮੁਨਾਰਾ ਹਨ, ਜਿਨਾਂ ਨੇ ਜ਼ੁਲਮ ਨਾਲ ਲੜਨਾ ਤੇ ਉਸ ਖਿਲਾਫ ਆਵਾਜ਼ ਬੁਲੰਦ ਕਰਨ ਦੀ ਵਚਨਬੱਧਤਾ ਦੁਹਰਾਈ। ਉਹਨਾਂ ਨੇ ਦਸਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਦਾ ਲਈ ਸਾਨੂੰ ਰਾਹ-ਦਰਸਾਉਂਦੀ ਰਹੇਗੀ ਅਤੇ ‘ਤਿਲਕ ਜੰਜੂ ਰਾਖਾ ਪ੍ਰਭ ਤਾ ਕਾ’ ਦਾ ਨਾਹਰਾ ਸਦਾ ਲਈ ਬੁਲੰਦ ਰਹੇਗਾ।
ਉਪਰੰਤ ਗ੍ਰਾਮ ਪੰਚਾਇਤ ਸਿਲਵਰ ਇਸਟੇਟ ਵੱਲੋ ਕੁੰਵਰ ਵਿਜੈ ਪ੍ਰਤਾਪ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁੰਵਰ ਨੇ ਸਿਲਵਰ ਇਸਟੇਟ ਦੀਆ ਸਾਰੀਆਂ ਨਾਲੀਆਂ- ਗਲੀਆ ਦਾ ਦੌਰਾ ਕੀਤਾ ਅਤੇ ਵਾਸੀਆਂ ਦੀਆ ਮੁਸ਼ਕਿਲਾਂ ਸੁਣੀਆਂ। ਉਹਨਾਂ ਯਕੀਨ ਦਿਵਾਇਆ ਕਿ ਉਹਨਾਂ ਦੀ ਸਰਕਾਰ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ। ਹਰੀ ਸਿੰਘ ਨੇ ਦੱਸਿਆ ਕਿ ਕੁੰਵਰ ਜੀ ਬਹੁਤ ਹੀ ਨੇਕ ਅਤੇ ਸਾਧਾਰਨ ਵਿਅਕਤੀ ਹਨ ਜੋ ਹਮੇਸ਼ਾ ਸੇਵਾ ਲਈ ਤੱਤਪਰ ਰਹਿੰਦੇ ਹਨ ਅਤੇ ਉਮੀਦ ਹੈ ਉਹ ਜਲਦ ਤੋਂ ਜਲਦ ਮਸਲੇ ਹੱਲ ਕਰਨਗੇ।
ਐੱਸ .ਈ ਅਮਰੀਕ ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੁੰਵਰ ਵਿਜੇ ਜੀ ਪੰਜਾਬ ਵਿਚ ਚੱਲ ਰਹੇ ਅੱਤ ਸੰਵੇਦਨਸ਼ੀਲ ਮੁੱਦੇ ਨੂੰ ਸੁਲਝਾਉਣ ਲਈ ਬਹੁਤ ਸੁਹਿਰਦ ਯਤਨ ਕਰਦੇ ਰਹਿਣਗੇ ਅਤੇ ਸਮੂਹ ਪੰਜਾਬੀਆਂ ਨੂੰ ਏਨਾ ਤੋਂ ਬਹੁਤ ਉਮੀਦਾਂ ਹਨ। ਇਸ ਮੌਕੇ ਸਾਬਕਾ ਸਰਪੰਚ ਬਾਉ ਅਜੇ, ਐੱਸ .ਈ ਸਤਨਾਮ ਸਿੰਘ, ਐੱਸ. ਈ ਗੁਰਨਾਮ ਸਿੰਘ, ਕਾਨੂੰਨਗੋ ਕਾਹਲੋਂ, ਆਦਿ ਸਾਰੇ ਪੰਚਾਇਤ ਮੈਂਬਰ ਹਾਜ਼ਿਰ ਸਨ।