ਖਡੂਰ ਸਾਹਿਬ ਹਲਕੇ ਤੋ ਅਜਾਦ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਦੇ ਮੁਕਾਬਲੇ ਹਮਸ਼ਕਲ ਅੰਮ੍ਰਿਤਪਾਲ ਵਲੋ ਚੋਣ ਮੈਦਾਨ ‘ਚ ਕੁੱਦਣਾ ਇਤਫਾਕੀਆ ਜਾਂ ਸ਼ਾਜਿਸ

4677292
Total views : 5510071

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਖਡੂਰ ਸਾਹਿਬ/ਬੀ.ਐਨ.ਈ ਬਿਊਰੋ

ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਅੱਜ ਕੱਲ਼ ਇਕ ਚਰਚਾ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਕਿ ਹੁਣ ਅਜਾਦ ਉਮੀਦਵਾਰ ਵਜੋ ਇਕ ਦੂਜੇ ਨਾਲ ਸ਼ਕਲ ਮਿਲਦੀ ਵਾਲੇ ਚੋਣ ਮੈਦਾਨ ਵਿੱਚ ਆ ਚੁੱਕੇ ਹਨ। ਇਕ ਅੰਮ੍ਰਿਤਪਾਲ ਨੂੰ ਤਾਂ ਸਾਰੇ ਜਾਣਦੇ ਹੀ ਹਨ, ਆਖਿਰ ਦੂਜਾ ਅੰਮ੍ਰਿਤਪਾਲ ਸਿੰਘ ਕੌਣ ਹੈ?ਉਸ ਬਾਰੇ  ਮਿਲੀ ਜਾਣਕਾਰੀ ਅਨੁਸਾਰ ਐਫੀਡੇਵਿਟ ਦੇ ਵਿੱਚ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਲੱਗੀ ਹੈ। ਠੀਕ ਉਸੇ ਤਰ੍ਹਾਂ ਦਾ ਇੱਕ ਹੋਰ ਚਿਹਰਾ ਚੋਣ ਮੈਦਾਨ ਦੇ ਵਿੱਚ ਆ ਚੁੱਕਾ। ਜਿਸ ਦਾ ਨਾਮ ਵੀ ਅੰਮ੍ਰਿਤਪਾਲ ਸਿੰਘ ਹੈ ।ਦਰਅਸਲ ਦੋਵਾਂ ਦੀ ਦਿੱਖ ਵੀ ਇਕੋ ਜਿਹੀ ਹੈ, ਗੌਰਤਲਬ ਹੈ ਕਿ ਅਜ਼ਾਦ ਉਮੀਦਵਾਰ ਦੇ ਤੌਰ ਤੇ ਡਿਬਰੂਗੜ ਜੇਲ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਹੋਣਾਂ ਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ ਜੋ ਐਫੀਡੇਵਿਟ ਦੇ ਵਿੱਚ ਤਸਵੀਰ ਲਗਾਈ ਹੈ ਅਤੇ ਜੋ ਇੱਕ ਹੋਰ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਹਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ।

ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਅੰਮ੍ਰਿਤਪਾਲ ਸਿੰਘ ਹੋਣੀ ਜਿਨ੍ਹਾਂ ਦਾ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਲਾ ਮੋਗਾ ਹੈ 45 ਸਾਲ ਉਮਰ ਹੈ, ਇਨ੍ਹਾਂ ਨੇ ਵੀ ਆਪਣੇ ਨਾਮਜਦਗੀ ਪੱਤਰ ਭਰੇਂ ਹਨ ਅਤੇ ਚੋਣ ਇਹ ਵੀ ਲੜ ਰਹੇ ਹਨ।

News18

ਹੁਣ ਦੂਜੇ ਦੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਆ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ  ਕਾਨੂੰਨ ਦੇ ਤਹਿਤ ਬੰਦ ਹਨ ਅਤੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਹਨ। ਅੰਮ੍ਰਿਤਪਾਲ ਸਿੰਘ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਲੂਪੁਰ ਖੇੜਾ ਤਹਿਸੀਲ ਬਾਬਾ ਬਕਾਲਾ ਦੇ ਰਹਿਣ ਵਾਲੇ ਨੇ, ਉਨ੍ਹਾਂ ਨੇ ਵੀ ਅਪਲਾਈ ਕੀਤਾ, ਉਨ੍ਹਾਂ ਦਾ ਵੀ ਚੋਣ ਪ੍ਰਚਾਰ ਚੱਲ ਰਿਹਾ ਲੇਕਿਨ ਸਵਾਲ ਇਹ ਕਿ ਦੂਜਾ ਅੰਮ੍ਰਿਤਪਾਲ ਸਿੰਘ ਮੋਗੇ ਦੇ ਰਹਿਣ ਵਾਲੇ ਉਹਨਾਂ ਨੂੰ ਚੋਣ ਲੜਨ ਵਾਸਤੇ ਉਨ੍ਹਾਂ ਦਾ ਆਪਣਾ ਫੈਸਲਾ ਜਾਂ ਫਿਰ ਚੋਣ ਕਿਸੇ ਹੋਰ ਧਿਰ ਵੱਲੋਂ ਚੋਣ ਲੜਾਈ ਜਾ ਰਹੀ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News