ਘਰ ਦੇ ਭੇਤੀ ਨੇ ਢਾਹੀ ਸੀ ਢਾਹੀ ਲੰਕਾ ! ਥਾਣਾਂ ਏ ਡਵੀਜਨ ਦੀ ਪੁਲਿਸ ਨੇ ਚੋਰੀ ਦੇ ਮਾਮਲੇ ਦੀ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਈ ਗੁੱਥੀ

4675709
Total views : 5507553

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਲੋ ਜਾਰੀ ਪ੍ਰੈਸ਼ ਨੋਟ ਅਨੁਸਾਰ  ਸੁਮਨਲਤਾ ਕਾਲੀਆਂ ਪਤਨੀ ਲੇਟ ਸ੍ਰੀ ਪ੍ਰਵੀਨ ਕੁਮਾਰ ਕਾਲੀਆਂ ਵਾਸੀ ਕ੍ਰਿਸ਼ਨਾ ਸਕੇਅਰ ਬੈਕ ਬਾਈਕ ਸਾਈਡ, ਰਾਮ ਮੰਦਰ, ਅੰਮ੍ਰਿਤਸਰ ਵਲੋ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਆਪਣੀ ਘਰ ਵਿੱਚ ਇਕਲੀ ਰਹਿੰਦੀ ਹੈ ਅਤੇ ਉਸਨੇ ਤਕਰੀਬਨ 03 ਮਹੀਨਾ ਪਹਿਲਾ ਇਕ ਮੇਡ ਮੀਰਾ ਪੁੱਤਰੀ ਲੇਟ ਵਿਜੇ ਵਾਸੀ ਬਾਲਮੀਕੀ ਚੌਕ ਧਾਰੀਵਾਲ ਬਾਲ ਮੀਕੀ ਮੰਦਰ ਜਿਲਾ ਗੁਰਦਾਸਪੁਰ ਆਪਣੇ ਘਰ ਕੰਮ ਵਾਸਤੇ ਰੱਖੀ ਸੀ।

ਜੋ ਉਸਦੇ ਘਰ ਵਿੱਚ 24 ਘੰਟੇ ਰਹਿੰਦੀ ਸੀ ਅਤੇ ਮੀਰਾ ਤੇ ਇਲਾਵਾ ਉਸਦੇ ਘਰ ਵਿੱਚ ਹੋਰ ਕਿਸੇ ਵਿਅਕਤੀ ਦਾ ਆਉਣਾ ਜਾਣਾ ਨਹੀ ਸੀ। ਮੀਰਾ ਨੂੰ ਪਤਾ ਸੀ ਕਿ ਉਸਦੀ ਅਲਮਾਰੀ ਦੀਆਂ ਚਾਬੀਆਂ ਅਤੇ ਸੇਫ ਦੀਆਂ ਚਾਬੀਆਂ ਉਹ ਕਿਸ ਜਗਾ ਪਰ ਰੱਖਦੀ ਹੈ। ਜੋ ਉਸਨੇ ਮਿਤੀ 26.12.2024 ਨੂੰ ਦੇਖਿਆਂ ਕਿ ਉਸਦੀ ਅਲਮਾਰੀ ਦੇ ਸੇਫ ਵਿੱਚ ਪਏ ਪੈਸੇ ਤਕਰੀਬਨ 3,50,000/- ਰੁਪਏ ਨਹੀ ਸੀ ਅਤੇ ਉਸਨੂੰ ਪੂਰਾ ਯਕੀਨ ਹੈ ਕਿ ਇਹ ਪੈਸੇ ਮੀਰਾ ਨੇ ਚੋਰੀ ਕੀਤੇ ਹਨ। ਜਿਸ ਤੇ ਉਕਤ ਮੁਕਦਮਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਅਤੇ ਮੁਕਦਮਾ ਦਰਜ ਰਜਿਸਟਰ ਕਰਨ ਦੇ 24 ਘੰਟੇ ਦੇ ਵਿੱਚ ਇੰਨਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਏ ਡਵੀਜਨ ਦੀ ਟੀਮ ਵਲੋ ਮੀਰਾ ਉਕਤ ਨੂੰ ਮਿਤੀ 27.12.2024 ਨੂੰ ਗ੍ਰਿਫਤਾਰ ਕੀਤਾ ਜਾਦਾ ਹੈ ਅਤੇ ਮਾਨਯੋਗ ਅਦਾਲਤ ਦੇ ਪੇਸ਼ ਕਰਕੇ 03 ਦਿਨ ਦਾ ਰਿਮਾਣ ਹਾਸਲ ਕਰਕੇ ਉਸ ਵਲੋਂ ਚੋਰੀ ਕੀਤੇ ਪੈਸਿਆ ਦਾ ਪਤਾ ਕੀਤਾ ਜਾ ਰਿਹਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News