ਰਾਤੀ ਸ਼੍ਰੋਮਣੀ ਅਕਾਲੀ ਦਲ ਵਲੋ ਕੱਢੇ ਗਏ ਰਵੀਕਰਨ ਕਾਹਲੋ ਨੇ ਦਿਨ ਚੜਦਿਆ ਹੀ ਫੜਿਆ ਭਾਜਪਾ ਦਾ ਫੁੱਲ਼

4677292
Total views : 5510070

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

 ਡੇਰਾ ਬਾਬਾ ਨਾਨਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਹੇ ਰਵੀਕਰਨ ਕਾਹਲੋ ਅੱਜ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਮਨਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਉਹਨਾਂ ਵੱਲੋਂ ਆਪਣੇ ਦਿਲ ਦੀ ਭੜਾਸ ਵੀ ਖੁੱਲ ਕੇ ਕੱਢੀ ਗਈ। ਰਵੀਕਰਨ ਕਾਹਲੋਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚੋਂ ਕੱਢੇ ਜਾਣ ਦੀ ਖਬਰ ਆਉਣ ਤੋਂ ਬਾਅਦ ਕੱਲ ਦੀ ਰਾਤ ਉਹਨਾਂ ਨੇ ਬੜੀ ਬੇਚੈਨੀ ਨਾਲ ਕੱਟੀ ਹੈ ਕਿਉਂਕਿ ਉਹ ਵਿਰਾਸਤੀ ਅਕਾਲੀ ਹਨ ਤੇ ਉਹਨਾਂ ਦੇ ਪੂਰਾ ਪਰਿਵਾਰ ਨੇ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਆਪਣਾ ਖੂਨ ਪਸੀਨਾ ਵਹਾਇਆ ਹੈ ਪਰ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਦੋ ਆਦਮੀ ਚਲਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਜੋ ਵੀ ਥੋੜਾ ਜਿਹਾ ਸਿਰ ਚੁੱਕਦਾ ਹੈ ਪਾਰਟੀ ਉਸ ਨੂੰ ਚੁੱਪ ਕਰਾ ਦਿੰਦੀ ਹੈ ਜਾਂ ਬਾਹਰ ਦਾ ਰਸਤਾ ਦਿਖਾ ਦਿੰਦੀ ਹੈ। 

ਉਹਨਾਂ ਨੇ ਪਾਰਟੀ ਵਿੱਚ ਰਹਿ ਕੇ ਕਦੀ ਅਨੁਸ਼ਾਸਨਹੀਣਤਾ ਨਹੀਂ ਦਿਖਾਈ, ਸਿਰਫ ਇਹ ਮੰਗ ਚੁੱਕੀ ਸੀ ਕਿ ਸੁੱਚਾ ਸਿੰਘ ਲੰਗਾਹ ਵਰਗੇ ‌ਦਾਗੀ ਬੰਦਿਆਂ ਦੀ ਪਾਰਟੀ ਵਿੱਚ ਮੁੜ ਵਾਪਸੀ ਨਹੀਂ ਹੋਣੀ ਚਾਹੀਦੀ। ਇਸੇ ਦਾ ਉਹਨਾਂ ਨੂੰ ਨਤੀਜਾ ਭੁਗਤਣਾ ਪਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਹਮੇਸ਼ਾ ਸਿਆਸੀ ਕੈਰੀਅਰ ਖ਼ਤਮ ਕਰਨ ਦਾ ਮੇਰਾ ਯਤਨ ਕੀਤਾ। ਮੈਨੂੰ ਸੱਚ ਬੋਲਣ ਉਤੇ ਅਕਾਲੀ ਦਲ ਨੇ ਪਾਰਟੀ ਵਿਚੋਂ ਬਰਖਾਸਤ ਕੀਤਾ ਗਿਆ ਹੈ।। ਇਸ ਸਮੇ ਉਨਾਂ ਨਾਲ ਮਨਜਿੰਦਰ ਸਿੰਘ ਸਿਰਸਾ,ਗੁਰਪ੍ਰਤਾਪ ਸਿੰਘ ਟਿੱਕਾ ਤੇ ਅਜੈਬੀਰਪਾਲ ਸਿੰਘ ਰੰਧਾਵਾ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News