ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

4674967
Total views : 5506369

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ 

ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਖਾਲਸਾ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਸੰਸਥਾਵਾਂ ’ਚ ਇੰਟਰ ਖਾਲਸਾ ਸਕੂਲ ਦੇ ਵੱਖ—ਵੱਖ ਮੁਕਾਬਲਿਆਂ ’ਚ ਹਿੱਸਾ ਲੈ ਕੇ ਸ਼ਾਨਦਾਰ ਜਿੱਤਾਂ ਆਪਣੇ ਨਾਮ ’ਤੇ ਦਰਜ ਕਰਵਾਈਆਂ ਹਨ।

ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿਦਿਆਰਥਣਾਂ ਨੇ ਸ਼ਬਦ ਗਾਇਨ ਦੀ ਸ਼ੇ੍ਰਣੀ ਪਹਿਲੀ ਤੇ ਤੀਜੀ ਨੇ ਪਹਿਲਾ ਸਥਾਨ ਤੇ ਸ਼ੇ੍ਰਣੀ ਦੂਜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜਦ ਕਿ ਮੋਨੋਐਕਟਿੰਗ ’ਚ ਸ਼ੇ੍ਰਣੀ ਪਹਿਲੀ ਤੇ ਤੀਜੀ ਨੇ ਦੂਸਰਾ ਸਥਾਨ ਤੇ ਕੈਟੇਗਰੀ ਦੂਜੀ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਕਾਵਿ ਉਚਾਰਨ ਮੁਕਾਬਲੇ ’ਚ ਕੈਟੇਗਰੀ ਪਹਿਲੀ ਤੇ ਦੂਜੀ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਹੋਰਨਾਂ ਮੁਕਾਬਲਿਆਂ ਜਿਵੇਂ ਕਿ ਲੋਕ ਨਾਚ ’ਚ ਕੈਟੇਗਰੀ ਪਹਿਲੀ ਤੇ ਤੀਜੀ ਨੇ ਦੂਸਰਾ ਸਥਾਨ ਤੇ ਸ਼੍ਰੇਣੀ ਦੂਜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਜਦ ਕਿ ਸੁੰਦਰ ਲਿਖਾਈ ਮੁਕਾਬਲੇ ’ਚ ਕੈਟੇਗਰੀ ਪਹਿਲੀ ਤੇ ਦੂਜੀ ਨੇ ਪਹਿਲਾ ਸਥਾਨ ਤੇ ਕੈਟੇਗਰੀ ਤੀਜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ’ਚ ਤੀਜੀ ਕੈਟਾਗਰੀ ਦੀ ਵਿਦਿਆਰਥਣ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਖੁਸ਼ੀ ਦੇ ਮੌਕੇ ’ਤੇ ਪ੍ਰਿੰਸੀਪਲ ਸ੍ਰੀਮਤੀ ਨਾਗਪਾਲ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਹੋਰ ਉੱਚੇ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਨੇ ਅਧਿਆਪਕਾਂ ਦੁਆਰਾ ਵਿਦਿਆਰਥਣਾਂ ਨੂੰ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਵਾਉਣ ਸਬੰਧੀ ਵੀ ਸ਼ਲਾਘਾ ਕੀਤੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News