





Total views : 5841036







Total views : 5841036ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ
ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਬੀਤੇ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਕਈ ਹੋਰ ਕਿਸਾਨੀ ਮਾਮਲਿਆਂ ਤੇ ਮੰਗਾਂ ਨੂੰ ਲੈ ਕੇ ਦਿੱਤੇ ਗਏ ਬੰਦ ਦੇ ਸੱਦੇ ਨੂੰ ਹਰੇਕ ਵਰਗ ਤੇ ਧੜੇ ਵੱਲੋਂ ਦਿੱਤੇ ਗਏ ਭਰਪੂਰ ਸਮੱਰਥਣ ਨੂੰ ਲੈ ਕੇ ਸੰਨ 2015 ਦੇ ਸਰੱਬਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਧੰਨਵਾਦ ਕੀਤਾ।
ਕਿਸਾਨਾ ਤੇ ਜ਼ਬਰ ਜ਼ੁਲਮ ਕਰਨਾ ਗੁਲਾਮੀ ਦੀ ਬਾਤ ਪਾਉਂਦਾ:ਸਖੀਰਾ
ਉਨ੍ਹਾਂ ਕਿਹਾ ਕਿ ਸਰਕਾਰੀ ਤੇ ਗੈਰ ਸਰਕਾਰੀ ਸਮੁੱਚੇ ਵਰਗਾਂ, ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਨਿੱਜੀ ਕਾਰੋਬਾਰੀਆਂ ਦੇ ਵੱਲੋਂ ਆਪਣੇ ਕੰਮ ਕਾਰ ਠੱਪ ਰੱਖ ਕੇ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕਰਨਾ ਤੇ ਕਿਸਾਨੀ ਅੰਦਲੋਨ ਦੀ ਹਮਾਇਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਸਾਨ ਸੰਘਰਸ਼ ਇੱਕ ਪ੍ਰਚੰਡ ਲੋਕ ਲਹਿਰ ਬਣ ਚੁੱਕਾ ਹੈ। ਜਿਸ ਦੀ ਗੱਲ ਸੁਣਨਾ ਤੇ ਕੀਤੀਆਂ ਜਾਂਦੀਆਂ ਮੰਗਾਂ ਨੂੰ ਪ੍ਰਵਾਨ ਕਰਨਾ ਸਮੇਂ ਦੀ ਲੋੜ ਅਤੇ ਮੰਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰੇ ਤੇ ਬੈਠੇ ਕਿਸਾਨਾ ਤੇ ਸੁਰੱਖਿਆ ਏਜੰਸੀਆਂ, ਅਰਧ ਸੈਨਿਕ ਬਲਾਂ ਤੇ ਰਾਜ ਪੁਲਿਸ ਦੇ ਵੱਲੋਂ ਜ਼ਬਰ ਜ਼ੁਲਮ ਕਰਨਾ ਗੁਲਾਮੀ ਦੀ ਬਾਤ ਪਾਉਂਦਾ ਹੈ। ਅੰਤ ਵਿੱਚ ਉਨ੍ਹਾਂ ਫਿਰ ਇਸ ਬੰਦ ਦੇ ਸੱਦੇ ਦੇ ਦੌਰਾਨ ਸਿੱਧ ਤੇ ਅਸਿੱਧੇ ਰੂਪ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਮੁਕੰਮਲ ਬੰਦ ਦਾ ਦਾਅਵਾ ਵੀ ਕੀਤਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-