Total views : 5507553
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜਲੰਧਰ /ਬਾਰਡਰ ਨਿਊਜ ਸਰਵਿਸ
ਨਕੋਦਰ ਦੇ ਥਾਣਾਂ ਸਦਰ ਦੀ ਪੁਲਿਸ ਨੇ ਇਕ ਅੰਨੇ ਕਤਲ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆ ਮ੍ਰਿਤਕ ਦੀ ਪਤਨੀ ਇਸ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ ਜਿਸ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।ਜਿਸ ਸਬੰਧੀ ਪਲਿਸ ਸੂਤਰਾ ਤੋ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਸ਼ਾਪਿੰਗ ਸਟੋਰ ’ਚ ਇਕੱਠਿਆਂ ਕੰਮ ਕਰਦਿਆਂ ਵਿਆਹੁਤਾ ਨੂੰ ਸਾਥੀ ਮੁਲਾਜ਼ਮ ਨਾਲ ਪਿਆਰ ਹੋ ਗਿਆ। ਪਿਆਰ ’ਚ ਅੰਨ੍ਹੇ ਹੋਏ ਪ੍ਰੇਮੀ-ਪ੍ਰੇਮਿਕਾ ਨੇ ਔਰਤ ਦੇ ਪਤੀ ਨੂੰ ਮੌਤ ਦੇ ਘਾਟ ਉਤਾਰਨ ਦੀ ਸਾਜ਼ਿਸ਼ ਰਚ ਦਿੱਤੀ। ਮਹਿਲਾ ਨੇ ਪਹਿਲਾਂ ਪਤੀ ਦਾ ਪਛਾਣ ਆਪਣੇ ਪ੍ਰੇਮੀ ਨਾਲ ਕਰਵਾਈ। ਕਤਲ ਵਾਲੀ ਰਾਤ ਮਹਿਲਾ ਦੇ ਪਤੀ ਤੇ ਪ੍ਰੇਮੀ ਨੇ ਇਕੱਠਿਆ ਬੈਠ ਕੇ ਸ਼ਰਾਬ ਪੀਤੀ। ਫਿਰ ਰਸਤੇ ’ਚ ਜਾਂਦੇ ਹੋਏ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਘਟਨਾ 20 ਦਸੰਬਰ ਰਾਤ ਦੀ ਹੈ। ਪੁਲਿਸ ਨੂੰ ਲਾਸ਼ ਨਕੋਦਰ ਦੇ ਪਿੰਡ ਮੁੱਧ ’ਚ ਆਲੂ ਦੇ ਖੇਤਾਂ ’ਚੋਂ ਬਰਾਮਦ ਹੋਈ ਤਾਂ ਲਾਸ਼ ਦੀ ਸ਼ਨਾਖਤ ਕਰਦਿਆ ਜਾਂਚ ਕੀਤੀ ਅਤੇ ਸਭ ਤੋਂ ਪਹਿਲਾਂ ਉਸ ਦੀ ਘਰਵਾਲੀ ’ਤੇ ਸ਼ੱਕ ਹੋਇਆ। ਪੁੱਛਗਿੱਛ ਤੋਂ ਬਾਅਦ ਦੋਵਾਂ ਨੇ ਕਤਲ ਕਰਨ ਦੀ ਗੱਲ ਕਬੂਲ ਲਈ। ਹੁਣ ਦੋਵੇਂ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਹਨ।
ਇੰਝ ਸੁਲਝੀ ਕਤਲ ਦੀ ਗੁੱਥੀ
ਪੁਲਿਸ ਨੂੰ ਮੁਕੇਸ਼ ਦੀ ਲਾਸ਼ ਕੋਲ ਉਸ ਦਾ ਮੋਬਾਈਲ ਮਿਲਿਆ। ਪੁਲਿਸ ਨੇ ਮੋਬਾਈਲ ਖੋਲ੍ਹਣਾ ਚਾਹੀਦਾ ਪਰ ਲਾਕ ਲੱਗਾ ਸੀ। ਫਿਰ ਸਿਮ ਕੱਢ ਕੇ ਉਸ ਦੀ ਰਜਿਸਟਰੇਸ਼ਨ ਤੇ ਕਾਲ ਡਿਟੇਲ ਕਢਵਾਈ। ਨੀਰੂ ਨੂੰ ਮੁਕੇਸ਼ ਦੀ ਹੱਤਿਆ ਬਾਰੇ ਸੂਚਨਾ ਮਿਲ ਗਈ ਸੀ। ਪੁਲਿਸ ਸਭ ਤੋਂ ਪਹਿਲਾਂ ਨੀਰੂ ਕੋਲ ਪੁੱਛਗਿੱਛ ਲਈ ਪੁੱਜੀ। ਪਤੀ ਦੇ ਨਾ ਆਉਣ ਦੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਉਸ ਦੀਆ ਗੱਲਾਂ ਤੋਂ ਪੁਲਿਸ ਨੂੰ ਸ਼ੱਕ ਹੋਇਆ। ਪੁਲਿਸ ਪੁੱਛਗਿੱਛ ਲਈ ਉਸ ਸ਼ਾਪਿੰਗ ਸਟੋਰ ’ਚ ਗਈ, ਜਿੱਥੇ ਉਹ ਕੰਮ ਕਰਦੀ ਸੀ। ਉਥੇ ਹੀ ਉਸ ਦੇ ਦੋਸਤ ਦਾ ਪਤਾ ਲੱਗਾ। ਪਤਾ ਲੱਗਾ ਕਿ ਦੋਵਾਂ ’ਚ ਗਹਿਰੀ ਦੋਸਤੀ ਸੀ ਅਤੇ ਵਧੇਰੇ ਇਕੱਠੇ ਹੀ ਰਹਿੰਦੇ ਸਨ। ਨੀਰੂ ਨੇ ਕੋਈ ਸਰਟੀਫਿਕੇਟ ਬਣਾਉਣ ਦੇ ਬਹਾਨੇ ਹਰਪ੍ਰੀਤ ਨੂੰ ਆਪਣੇ ਪਤੀ ਮੁਕੇਸ਼ ਨਾਲ ਮਿਲਵਾਇਆ ਸੀ। ਦੋਵਾਂ ਦਾ ਪਿਆਰ ਪਿਛਲੇ ਡੇਢ ਸਾਲ ਤੋਂ ਚੱਲ ਰਿਹਾ ਸੀ। ਅਖੀਰ ਵਿਆਹ ਕਰਵਾਉਣ ਲਈ ਦੋਵਾਂ ਨੇ ਮੁਕੇਸ਼ ਦਾ ਕਤਲ ਕਰ ਦਿੱਤਾ।
ਕਿਰਾਏ ਦੇ ਘਰ ਤੇ ਮਹਿੰਗੀਆ ਕਾਰਾਂ ’ਚ ਘੁੰਮਦਾ ਸੀ ਹਰਪ੍ਰੀਤ
ਹਰਪ੍ਰੀਤ ਸਿੰਘ ਬੇਸ਼ੱਕ ਕਿਰਾਏ ਦੇ ਘਰ ’ਚ ਰਹਿੰਦਾ ਸੀ ਪਰ ਨੀਰੂ ਨੂੰ ਪ੍ਰਭਾਵਿਤ ਕਰਨ ਲਈ ਉਹ ਅਕਸਰ ਮਹਿੰਗੀਆ ਕਾਰਾਂ ’ਚ ਘੁੰਮਦਾ ਸੀ। ਆਪਣੇ ਦੋਸਤਾਂ ਦੀਆ ਕਾਰਾਂ ਨੂੰ ਆਪਣੀਆ ਦੱਸਦਾ ਸੀ ਅਤੇ ਘਰ ਵੀ ਆਪਣਾ ਕਹਿੰਦਾ ਸੀ। ਉਸ ਦਾ ਚੰਗਾ ਰਹਿਣ-ਸਹਿਣ ਦੇਖ ਕੇ ਨੀਰੂ ਹੋਰ ਪ੍ਰਭਾਵਤ ਹੋ ਗਈ। ਇਧਰ ਉਹ ਆਪਣੇ ਪਤੀ ਤੋਂ ਅੱਕ ਚੁੱਕੀ ਸੀ, ਜਿਸ ਕਾਰਨ ਨੀਰੂ ਤੇ ਹਰਪ੍ਰੀਤ ਦਾ ਪਿਆਰ ਗੂੜ੍ਹਾ ਹੋਣ ਲੱਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-