ਵਿਦਿਆਰਥੀ ਦੀ ਕੁੱਟਮਾਰ ਕਰਨ ਵਾਲੀ ਨਿੱਜੀ ਸਕੂਲ ਦੀ ਅਧਿਆਪਕਾਂ ਨੇ ਮੰਗੀ ਲਿਖਤੀ ਮੁਆਫੀ

4677118
Total views : 5509675

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਹੁਸ਼ਿਆਰਪੁਰ/ਬੀ.ਐਨ.ਈ ਬਿਊਰੋ 

ਹੁਸ਼ਿਆਰਪੁਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਸਿੱਖ ਵਿਦਿਆਰਥੀ ਇਕ ਮਹਿਲਾ ਟੀਚਰ ਵੱਲੋਂ ਮਾਰਕੁਟਾਈ ਦਾ ਵੀਡੀਓ ਵਾਇਰਲ ਹੋਇਆ ਸੀ। ਮਾਮਲੇ ਵਿਚ ਉਕਤ ਮਹਿਲਾ ਟੀਚਰ ਨੇ ਪਰਿਵਾਰ ਵਾਲਿਆਂ ਤੋਂ ਲਿਖਤ ਵਿਚ ਮਾਫੀ ਮੰਗੀ ਹੈ। ਹੁਸ਼ਿਆਰਪੁਰ ਦੇ ਪਿੰਡ ਬੱਦੋ ਵਿਚ ਇਕ ਛੋਟੇ ਬੱਚੇ ਨੂੰ ਮਹਿਲਾ ਟੀਚਰ ਨੇ ਬੇਰਹਿਮੀ ਨਾਲ ਕੁੱਟ ਦਿੱਤਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ।

ਮਾਮਲਾ ਜਦੋਂ ਪੰਜਾਬ ਦੇ ਸਿੱਖਿਆ ਵਿਭਾਗ ਤੱਕ ਪਹੁੰਚਿਆ ਤਾਂ ਤੁਰੰਤ ਮਾਮਲੇ ਵਿਚ ਕਾਰਵਾਈ ਕਰਨ ਨੂੰ ਕਿਹਾ ਗਿਆ ਜਿਸ ਦੇ ਬਾਅਦ ਅੱਜ ਬੱਚੇ ਦੇ ਮਾਤਾ-ਪਿਤਾ ਤੋਂ ਪੰਚਾਇਤ ਵਿਚ ਟੀਚਰ ਨੇ ਮਾਫੀ ਮੰਗੀ।ਮਾਫੀਨਾਮੇ ਵਿਚ ਮਹਿਲਾ ਟੀਚਰ ਨੇ ਲਿਖਿਆ ਕਿ ਮੈਂ ਅਮਨਦੀਪ ਸਿੰਘ ਨਾਂ ਦੇ ਵਿਦਿਆਰਥੀ ਨੂੰ ਪੜ੍ਹਾਉਂਦੇ ਸਮੇਂ ਗਲਤ ਤਰੀਕੇ ਨਾਲ ਕੁੱਟਿਆ ਸੀ। ਇਸ ਲਈ ਮੈਂ ਮਾਫੀ ਮੰਗਦੀ ਹਾਂ ਤੇ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਕਰਾਂਗੀ। ਇਹ ਸਮਝੌਤਾ ਵਿਦਿਆਰਥੀ, ਉਸ ਦੇ ਦਾਦਾ ਸੰਤੋਖ ਸਿੰਘ ਤੇ ਬੱਦੋ ਪਿੰਡ ਦੀ ਪੰਚਾਇਤ ਦੀ ਮੌਜੂਦਗੀ ਵਿਚ ਹੋਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News