ਥਾਣਾ ਕੰਟੋਨਮੈਂਟ ਨੇ ਚੋਰੀਸ਼ੁਦਾ 4 ਮੋਟਰਸਾਈਕਲ  ਅਤੇ 1 ਐਕਟੀਵਾ ਸਕੂਟੀ  ਸਮੇਤ ਦੋ ਕੀਤੇ ਕਾਬੂ

4674962
Total views : 5506361

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 
ਸ੍ਰੀ ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਕੰਟੋਨਮੈਂਟ,ਅੰਮ੍ਰਿਤਸਰ, ਇੰਸਪੈਕਟਰ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਹਰਜਿੰਦਰ ਸਿੰਘ ਸਮੇਤ ਸਾਥੀ ਕਮਚਾਰੀਆਂ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪੱਖ ਤੋਂ ਕਰਨ ਤੇ ਮੁਕੱਦਮਾਂ ਵਿੱਚ ਮੋਟਰਸਾਈਕਲ ਚੌਰੀ ਕਰਨ ਵਾਲੇ ਵਿਅਕਤੀਆਂ ਬਲਰਾਜ ਸਿੰਘ ਉਰਫ ਗੁਰਜੰਟ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬੰਗੀ ਕਲਾ ਤਹਿ: ਅਜਨਾਲਾ ਥਾਣਾ ਰਾਜਾਸਾਸੀ ਜਿਲ੍ਹਾ ਅੰਮ੍ਰਿਤਸਰ ਦਿਹਾਤੀ।
ਉਮਰ 30 ਸਾਲ, ਪੜਾਈ 10ਵੀ, ਕੰਮ ਸੈਂਟਰੀ ਦਾ ਕੰਮ ਅਤੇ 2. ਦੀਪਕ ਚੰਦ ਉਰਵ ਬਲੂ ਪੁੱਤਰ ਕਸ਼ਮੀਰ ਚੰਦ ਵਾਸੀ ਪਿੰਡ ਬੰਗੇ ਕਲਾ ਤਹਿ: ਅਜਨਾਲਾ ਥਾਣਾ ਰਾਜਾਸ਼ਾਸ਼ੀ ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਉਮਰ 31 ਸਾਲ, ਪੜਾਈ 8ਵੀ, ਕੰਮ ਟੈਕਸੀ ਡਰਾਈਵਰ ਨੂੰ ਮਿਤੀ 23-12-2024 ਨੂੰ ਗੁਮਟਾਲਾ ਦੇ ਖੇਤਰ ਤੋਂ ਕਾਬੂ ਕਰਕੇ ਇਹਨਾਂ ਪਾਸੋਂ ਚੋਰੀ ਦੇ 04 ਮੋਟਰਸਾਈਕਲ  ਅਤੇ 01 ਐਕਟੀਵਾ ਸਕੂਟੀ ਬ੍ਰਾਮਦ ਕੀਤੀ ਗਈ। ਇਹਨਾਂ ਨੇ ਇਹ ਵਹੀਕਲ ਗੁਰੂ ਅਮਰਦਾਸ ਐਵੀਨਿਊ, ਪਲਾਹ ਸਾਹਿਬ ਰੋਡ, ਮੀਰਾਕੋਟ ਚੌਕ ਅਜਨਾਲਾ ਰੋਡ ਅੰਮ੍ਰਿਤਸਰ ਤੋਂ ਚੌਰੀ ਕੀਤੇ ਸਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਸਮੇ ਸ੍ਰੀ ਸ਼ਿਵਦਰਸ਼ਨ ਸਿੰਘ ਏ.ਸੀ.ਪੀ ਪੱਛਮੀ  ਵੀ ਹਾਜਰ ਸਨ।
ਥਾਣਾ ਛਾਉਣੀ ਨੇ 1020 ਗੱਟੂ (ਚਾਈਨਾਂ ਡੋਰ), ਕੰਟੇਨਰ ਸਮੇਤ 02 ਕਾਬੂ 
 ਮੁੱਖ ਅਫ਼ਸਰ ਥਾਣਾ ਕੰਟੋਨਮੈਂਟ,ਅੰਮ੍ਰਿਤਸਰ, ਇੰਸਪੈਕਟਰ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਸ਼ੁਸ਼ੀਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸੂਚਨਾਂ ਦੇ ਅਧਾਰ ਤੇ ਚੌਕ ਭਾਰਤੀ ਦਫ਼ਤਰ ਰਾਮ ਤੀਰਥ ਰੋਡ ਤੋਂ ਕਾਬੂ ਕੀਤਾ ਜਦੋਂ ਇਹ ਇੱਕ ਕੰਟੇਨਰ ਅਸ਼ੋਕਾ ਲੇਲੈਂਡ ਨੰਬਰ PB-08-EB-1479 ਵਿੱਚ ਚਾਈਨਾਂ ਗੱਟੂ ਵੇਚਣ ਲਈ ਗਾਹਕ ਦੀ ਉਡੀਕ ਕਰ ਰਹੇ ਸਨ।
ਫੜੇ ਗਏ ਮੁਲਜ਼ਮਾਂ ਦੀ ਪਹਿਚਾਣ 1. ਦਵਿੰਦਰ ਸਿੰਘ ਉਰਫ ਬੰਟੀ ਪੁੱਤਰ ਜਰਨੈਲ ਸਿੰਘ ਵਾਸੀ ਕਟੜਾ ਸਫੈਦ, ਬੋਰੀਆ ਵਾਲਾ ਬਜ਼ਾਰ, ਥਾਣਾ ਸੀ ਡਵੀਜ਼ਨ, ਅੰਮ੍ਰਿਤਸਰ, ਉਮਰ 43 ਸਾਲ ਵੱਜੋਂ ਹੋਈ ਹੈ, ਇਸਦੀ ਪਤੰਗਾ ਦੀ ਦੁਕਾਨ ਬੋਰੀਆ ਵਾਲਾ ਬਜ਼ਾਰ ਵਿੱਚ ਹੈ ਅਤੇ 2. ਹੇਮ ਰਾਜ ਉਰਫ਼ ਰਿੰਕੂ ਪੁੱਤਰ ਅਸ਼ੋਕ ਕੁਮਾਰ ਵਾਸੀ ਮਲਕਾ ਚੌਕ, ਜਲੰਧਰ, ਉਮਰ 45 ਸਾਲ ਵਜੋਂ ਹੋਈ ਹੈ। ਇਹ ਕੰਟੇਨਰ ਅਸ਼ੋਕਾ ਲੇਲੈਂਡ ਨੰਬਰ PB-08-EB-1479 ਦਾ ਡਰਾਈਵਰ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News