ਨਵੇ ਸਾਲ ਦੀ ਆਮਦ ਨੂੰ ਲੈ ਕੇ ਪੁਲਿਸ ਹੋਈ ਮੁਸ਼ਤੈਦ ! ਜਾਰੀ ਕੀਤੀ ਐਡਵਾਈਜਰੀ ਹੁਲੜਬਾਜ ਦਿੱਸਣ ਤਾਂ 112 ‘ਤੇ ਦਿਉ ਜਾਣਕਾਰੀ

4676172
Total views : 5508302

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੰਜਾਬ ਪੁਲਿਸ ਨੇ 31 ਦਸੰਬਰ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਨਵਾਂ ਸਾਲ ਸੁਰੱਖਿਅਤ ਤਰੀਕੇ ਨਾਲ ਮਨਾਓ, ਨਸ਼ਾ ਕਰ ਕੇ ਗੱਡੀ ਨਾ ਚਲਾਉ, ਹੁਲੜਬਾਜ਼ੀ ਨਾ ਕਰੋੋ ਆਦਿ।

ਪੰਜਾਬ ਪੁਲਿਸ ਨੇ ਕਿਹਾ ਕਿ ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਹੈ, ਸੜਕਾਂ ’ਤੇ ਲੜਾਈ ਝਗੜਾ ਕਰ ਰਿਹਾ ਹੈ, ਕਾਨੂੰਨ ਵਿਵਸਥਾ ਨੂੰ ਤੋੜ ਰਿਹਾ ਹੈ, ਜਾਂ ਕੋਈ ਤੁਹਾਡੀ ਪਾਰਟੀ ਵਿਚ ਵਿਘਨ ਪਾ ਰਿਹਾ ਹੈ, ਤਾਂ ਤੁਰੰਤ ਮਦਦ ਲਈ 112 ਡਾਇਲ ਕਰੋ। ਸੁਰੱਖਿਅਤ ਰਹੋ ਅਤੇ ਜ਼ਿੰਮੇਵਾਰ ਤਰੀਕੇ ਨਾਲ ਜਸ਼ਨ ਮਨਾਓ!

ਪੰਜਾਬ ਪੁਲਿਸ ਦਾ ਐਂਟੀ ਬੰਬ ਸਕੁਐਡ ਵੀ 31 ਦਸੰਬਰ ਤੋਂ ਸਰਗਰਮ ਹੋ ਜਾਵੇਗਾ। ਜਿਸ ਰਾਹੀਂ ਭੀੜ-ਭੜੱਕੇ ਵਾਲੀ ਥਾਵਾਂ ’ਤੇ ਖੜ੍ਹੇ ਵਾਹਨਾਂ ਦੀ ਸਕੈਨਿੰਗ ਕੀਤੀ ਜਾਵੇਗੀ। ਪਾਰਕਿੰਗ ’ਚ ਲੰਬੇ ਸਮੇਂ ਤੋਂ ਖੜ੍ਹੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ।

ਨਵੇਂ ਸਾਲ ਦੇ ਜਸ਼ਨਾਂ ਕਾਰਨ ਸੂਬੇ ’ਚ ਦੁਪਹਿਰ ਤੋਂ ਬਾਅਦ ਨਾਕਾਬੰਦੀ ਕਰ ਦਿਤੀ ਜਾਵੇਗੀ। ਜਿਸ ਵਿਚ ਲੋਕਾਂ ਖ਼ਾਸ ਕਰ ਕੇ ਬਾਹਰੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਬਾਹਰੋਂ ਕੋਈ ਵੀ ਵਿਅਕਤੀ ਸ਼ਰਾਬ ਜਾਂ ਹਥਿਆਰ ਲੈ ਕੇ ਸ਼ਹਿਰ ’ਚ ਦਾਖ਼ਲ ਨਾ ਹੋ ਸਕੇ।

ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਵਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਨਤਕ ਥਾਵਾਂ ’ਤੇ ਹੰਗਾਮਾ ਕਰਨ ਵਾਲੇ ਅਤੇ ਨਸ਼ੇ ਦੀ ਹਾਲਤ ’ਚ ਗੱਡੀ ਚਲਾਉਣ ਵਾਲਿਆਂ ਵਿਰੁਧ ਵੀ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News