ਡਾ.ਹਰਸਿਮਰਨ ਕੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦਾ ਸੰਭਾਲਿਆ ਕਾਰਜਭਾਰ ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

4676938
Total views : 5509418

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ‌ ਰਈਆ /ਬਲਵਿੰਦਰ ਸਿੰਘ ਸੰਧੂ ‌ ‌ ‌

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਚਲਾਈ ਗਈ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਉਪਕੁਲਪਤੀ (ਪ੍ਰੋ)ਡਾ.ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਕਾਲਜ ਦੇ ਡਾ(ਲੈਫ) ਹਰਸਿਮਰਨ ਕੌਰ ਨੇ ਕਾਲਜ ਦਾ ਚਾਰਜ ਸੰਭਾਲਿਆ। ਉਹਨਾਂ ਦਾ ਕਾਲਜ ਦੇ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਾਲਜ ਨੂੰ ਵਿੱਦਿਆ ਦੇ ਖੇਤਰ ਵਿੱਚ ਬੁਲੰਦੀਆਂ ’ਤੇ ਪਹੁੰਚਾਉਣ ਲਈ ਸਮੂਹ ਸਟਾਫ਼ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਾਲਜ ਦਾ ਸਮਾਜਿਕ, ਅਕਾਦਮਿਕ ਅਤੇ ਸੱਭਿਆਚਾਰਕ ਵਿਕਾਸ ਦਾ ਭਰੋਸਾ ਦਿਵਾਇਆ।ਇਸ ਮੌਕੇ ਉਹਨਾਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਾਲਜ ਵਿੱਚ ਉਹਨਾਂ ਦਾ ਪਹਿਲਾ ਕਦਮ ਅਨੁਸ਼ਾਸ਼ਨ ਸਥਾਪਤ ਕਰਨਾ ਹੋਵੇਗਾ। ਉਹਨਾਂ ਨੇ ਕਾਲਜ ਦੇ ਸੰਚਾਲਨ ਅਤੇ ਦ੍ਰਿਸ਼ਟੀ ਲਈ ਆਪਣੀ ਰਣਨੀਤੀ ਬਾਰੇ ਵਿਚਾਰ ਸਾਂਝੇ ਕੀਤੇ।

ਜ਼ਿਕਰ ਯੋਗ ਹੈ ਕਿ ਇਹਨਾਂ ਦਾ ਅਧਿਆਪਨ ਖੇਤਰ ਵਿੱਚ ਲਗਭਗ 13 ਸਾਲ ਦਾ ਤਜਰਬਾ ਹੈ ਅਤੇ ਇਹਨਾਂ ਦੇ 50 ਦੇ ਕਰੀਬ ਵੱਖਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੋਜ ਪੱਤਰ ਅਤੇ 4 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹ ਕਾਲਜ ਦੇ ਐਸੋਸੀਏਟ ਐਨਸੀਸੀ ਅਫਸਰ ਵਜੋਂ ਵੀ ਸੇਵਾਵਾਂ ਦੇ ਰਹੇ ਹਨ ਅਤੇ 2020 ਵਿੱਚ ਡੀਆਈਜੀ ਐਨਸੀਸੀ ਸਨਮਾਨ ਤੋਂ ਇਲਾਵਾ ਇਹਨਾਂ ਨੂੰ ਵੱਖੋ ਵੱਖਰੇ ਮੌਕੇ ਤੇ ਐਨਸੀਸੀ ਅਤੇ ਸਮਾਜਿਕ ਭਲਾਈ ਦੇ ਸੰਦਰਭ ਵਿੱਚ ਸਨਮਾਨ ਮਿਲ ਚੁੱਕੇ ਹਨ। ਸਮੇਂ ਸਮੇਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਾਲਜਾਂ ਲਈ ਉਲੀਕੇ ਕਾਰਜਾਂ ਵਿੱਚ ਵੀ ਇਹਨਾਂ ਨੇ ਬਤੌਰ ਸੁਪਰਵਾਈਜ਼ਰ ਸੇਵਾਵਾਂ ਬਾਖੂਬੀ ਨਿਭਾਈਆਂ ਹਨ। ਡਾ.ਹਰਸਿਮਰਨ ਕੌਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ (ਪ੍ਰੋ)ਡਾ.ਕਰਮਜੀਤ ਸਿੰਘ ਅਤੇ ਹੋਰ ਸਮਰੱਥ ਅਧਿਕਾਰੀਆਂ ਦਾ ਇਸ ਜਿੰਮੇਵਾਰੀ ਨੂੰ ਸੌਂਪਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ.ਹਰਕਿਰਨ ਕੌਰ, ਡਾ.ਗੁਰਿੰਦਰਬੀਰ ਸਿੰਘ, ਪ੍ਰੋ.ਰਾਬੀਆ ,ਪ੍ਰੋ.ਕਰਮਬੀਰ ਸਿੰਘ, ਲਵਦੀਪ ਮੇਹਤਾ, ਭਗਵੰਤ ਸਿੰਘ, ਸਿਮਰਨਜੋਤ ਸਿੰਘ, ਸਰਬਜੀਤ ਕੌਰ, ਕੁਲਦੀਪ ਸਿੰਘ ਅਤੇ ਸਮੂਹ ਸਟਾਫ ਵੱਲੋਂ ਡਾ.ਹਰਸਿਮਰਨ ਕੌਰ ਨੂੰ ਇਸ ਜ਼ਿੰਮੇਵਾਰੀ ਮਿਲਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News