Total views : 5506854
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਛੇਵੀਂ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ ਨੂੰ ਵੱਡੇ ਹੋ ਕੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਡਿਪਟੀ ਕਮਿਸ਼ਨਰ ਲੱਗਣ ਦਾ ਸ਼ੌਂਕ ਹੈ, ਨੇ ਜਦ ਹਿੰਮਤ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਫੋਨ ਉੱਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਬੜੀ ਫਰਾਖਦਿਲੀ ਵਿਖਾਉਂਦੇ ਹੋਏ ਉਸ ਨੂੰ ਆਪਣੇ ਦਫਤਰ ਸੱਦਿਆ ਅਤੇ ਡਿਪਟੀ ਕਮਿਸ਼ਨਰ ਦੀ ਕੁਰਸੀ ਉੱਤੇ ਬਿਠਾ ਕੇ ਇੱਕ ਦਿਨ ਦਾ ਡਿਪਟੀ ਕਮਿਸ਼ਨਰ ਕਹਿੰਦੇ ਹੋਏ ਸਾਰੀਆਂ ਜਿੰਮੇਵਾਰੀਆਂ ਸਮਝਾਈਆਂ।
ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ
ਦੱਸਣ ਯੋਗ ਹੈ ਕਿ ਉਕਤ ਬੱਚੀ ਭਾਨਵੀ ਛੇਵੀਂ ਵਿਦਿਆਰਥੀ ਵਿਦਿਆਰਥਣ ਹੈ ਅਤੇ ਉਸ ਦੀ ਇੱਛਾ ਦੇਸ਼ ਲਈ ਕੁਝ ਕਰਨ ਗੁਜਰਨ ਦੀ ਹੈ, ਜਿਸ ਲਈ ਉਹ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨਾ ਚਾਹੁੰਦੀ ਹੈ । ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਹਨੀ ਨੇ ਪਹਿਲਾਂ ਹੀ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਜੋ ਵੀ ਬੱਚੇ ਆਪਣੇ ਭਵਿੱਖ ਦਾ ਸੁਪਨਾ ਲੈਂਦੇ ਹਨ, ਉਹਨਾਂ ਨੂੰ ਸੁਪਨਾ ਪੂਰਾ ਕਰਨ ਲਈ ਮੁਢਲੀ ਜਾਣਕਾਰੀ ਤੋਂ ਇਲਾਵਾ ਜੋ ਵੀ ਸਿੱਖਿਆ ਚਾਹੀਦੀ ਹੋਵੇ ਉਹ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ।
ਅੱਜ ਉਹਨਾਂ ਨੇ ਉਕਤ ਬੱਚੀ ਨੂੰ ਆਪਣੇ ਮਾਪਿਆਂ ਨਾਲ ਦਫਤਰ ਆਉਣ ਦਾ ਸੱਦਾ ਦਿੱਤਾ ਅਤੇ ਆਪਣੀ ਗੱਡੀ ਭੇਜ ਕੇ ਬੱਚੀ ਨੂੰ ਮਾਪਿਆਂ ਸਮੇਤ ਦਫਤਰ ਬੁਲਾਇਆ, ਜਿੱਥੇ ਉਹਨਾਂ ਨੇ ਬੱਚੀ ਨੂੰ ਡਿਪਟੀ ਕਮਿਸ਼ਨਰ ਦੀਆਂ ਜਿੰਮੇਵਾਰੀਆਂ, ਸਮਾਜ ਦੀਆਂ ਲੋੜਾਂ, ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਲਈ ਯੋਗਤਾ ਅਤੇ ਪੜ੍ਹਾਈ ਲਈ ਕੀਤੀ ਜਾਣ ਵਾਲੀ ਮਿਹਨਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਉਨਾਂ ਇਸ ਉਪਰੰਤ ਉਕਤ ਬੱਚੀ ਨੂੰ ਆਪਣੀ ਕੁਰਸੀ ਉੱਤੇ ਬਿਠਾ ਕੇ ਇੱਕ ਦਿਨ ਦਾ ਡਿਪਟੀ ਕਮਿਸ਼ਨਰ ਥਾਪਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਕੀਤੀਆਂ ਜਾਣ ਵਾਲੀਆਂ ਵੀਡੀਓ ਕਾਨਫਰੰਸ, ਮੀਟਿੰਗਾਂ ਆਦਿ ਦਾ ਵੀ ਅਨੁਭਵ ਕਰਾਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-