ਚਾਈਨਾ ਡੋਰ ਵੇਚਣ ਵਾਲਿਆਂ ‘ਤੇ ਕਰਾਂਗੇ ਸਖਤ ਕਾਰਵਾਈ : ਐਸ. ਐਚ. ਓ ਬਾਜਵਾ

4674957
Total views : 5506355

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ ‌ ‌

ਚਾਈਨਾ ਡੋਰ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਬਾਜਵਾ ਐਸ ਐਚ ਓ ਤਰਸਿਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।

ਉੱਨਾਂ ਨੇ ਸਮਾਜਸੇਵੀਆਂ ਵੱਲੋਂ ਚਾਇਨਾ ਡੋਰ ਵਿਰੁੱਧ ਚਲਾਈ ਮੁਹਿੰਮ ਦਾ ਸਮਰਥਨ ਕਰਦਿਆਂ ਲੋਕਾਂ ਨੂੰ ਅਤੇ ਵਿਸ਼ੇਸ਼ ਤੌਰ ਤੇ ਦੁਕਾਨਦਾਰਾਂ ਨੂੰ ਕਿਹਾ ਕਿ ਇਸ ਡੋਰ ਨੂੰ ਵੇਚਣ ਤੇ ਸਖਤ ਪਾਬੰਦੀ ਦੇ ਬਾਵਜੂਦ ਕੇਝ ਲੋਕ ਪੈਸੇ ਦੇ ਲਾਲਚ ਵੱਸ ਚੋਰ ਮੋਰੀਆਂ ਰਾਹੀ ਖਰੀਦ ਵੇਚ ਰਹੇ ਹਨ।ਅਤੇ ਨਾਲ ਤਾੜਨਾ ਕਰਦਿਆਂ ਕਿਹਾ ਕਿ ਅਗਰ ਕੋਈ ਇਸ ਡੋਰ ਨੂੰ ਵੇਚਦਾ ਫੜਿਆ ਗਿਆ ।ਤਾਂ ਦੋਸ਼ੀਆਂ ਖਿਲਾਫ਼ ਪੁਲਿਸ ਵੱਲੋ ਸਖਤ ਕਾਰਵਾਈ ਕੀਤੀ ਜਾਵੇਗੀ ।ਕਿਉਕਿ ਕਈ ਲੋਕ ਇਸ ਦਾ ਸ਼ਿਕਾਰ ਹੋ ਕੇ ਬੁਰੀ ਤਰਾਂ ਜਖਮੀ ਹੋ ਚੁਕੇ ਹਨ ।ਅਤੇ ਕਈਆਂ ਦੀ ਇਸ ਡੋਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਵੀ ਹੋ ਚੁੱਕੀ ਹੈ ।ਇਸ ਲਈ ਸਾਨੂੰ ਸਾਰਿਆਂ ਨੂੰ ਇਸ ਡੋਰ ਦਾ ਸਖਤੀ ਨਾਲ ਬਾਈਕਾਟ ਕਰਨਾ ਚਾਹੀਦਾ ਹੈ ।ਅਤੇ ਪੁਲੀਸ ਪ੍ਰਸਾਸਨ ਵੱਲੋ ਅਗਰ ਕੋਈ ਇਸ ਡੋਰ ਨੂੰ ਵੇਚਦਾ ਫੜਿਆ ਗਿਆ ।ਤਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News