ਗੁਰਜੀਤ ਔਜਲਾ ਨੇ ਵਕੀਲਾਂ ਨਾਲ ਬਾਰ ਕੌਂਸਲ ਵਿਖੇ ਹੋਈ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਬਾਰੇ ਖੁੱਲ੍ਹ ਕੇ ਕੀਤੀ ਚਰਚਾ

4677292
Total views : 5510071

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

 ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਨੇ ਅੱਜ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਚੇਅਰਮੈਨ ਸ਼੍ਰੀ ਪ੍ਰਦੀਪ ਸੈਣੀ ਦੀ ਅਗਵਾਈ ਹੇਠ ਹੋਈ।ਵਕੀਲਾਂ ਨਾਲ ਬਾਰ ਕੌਂਸਲ ਵਿਖੇ ਹੋਈ ਇਸ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਸਮੇਂ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼੍ਰੀ ਗੁਰਜੀਤ ਔਜਲਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਉਹ ਸ੍ਰੀ ਔਜਲਾ ਦੀ ਭਾਰੀ ਬਹੁਮਤ ਨਾਲ ਜਿੱਤ ਯਕੀਨੀ ਬਣਾਉਣਗੇ। ਗੁਰਜੀਤ ਸਿੰਘ ਔਜਲਾ ਨੇ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਉਹ ਪਹਿਲਾਂ ਵੀ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਬਾਰ ਐਸੋਸੀਏਸ਼ਨ ਦੇ ਹਰ ਮੈਂਬਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪਹਿਲਾਂ ਵੀ ਉਨ੍ਹਾਂ ਨੂੰ ਪਿਆਰ ਦਿੱਤਾ ਅਤੇ ਉਨ੍ਹਾਂ ਦੀ ਜਿੱਤ ਲਈ ਮਦਦ ਕੀਤੀ ਅਤੇ ਹੁਣ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ।

ਇਸ ਦੌਰਾਣ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਤੇ ਤੰਜ ਕਸਦਿਆਂ ਕਿਹਾ ਕਿ ਉਹਨਾਂ ਵੱਲੋਂ ਜੋ ਰੋਡ ਸ਼ੋ ਕੀਤਾ ਜਾ ਰਿਹਾ ਹੈ ਉਹ ਰੋਡ ਸ਼ੋ ਨਹੀਂ ਹੈ ਬਲਕਿ ਸਟ੍ਰੀਟ ਸ਼ੋ ਹੈ। ਰੋਡ ਸ਼ੋ ਬਾਹਰ ਹੁੰਦਾ ਨਾ ਕਿ ਸ਼ਹਿਰ ਦੀਆਂ ਭੀੜੀਆਂ ਗਲਿਆਂ ਵਿੱਚ। ਉਹਨਾਂ ਨੇ ਕਿਹਾ ਕਿ ਲੋਕਾਂ ਵਿੱਚ ਆਮ ਆਦਮੀ ਪਾਰਟੀ ਨੂੰ ਲੈਕੇ ਬੇਹੱਦ ਗੁੱਸਾ ਹੈ ਤੇ ਲੋਕ ਉਹਨਾਂ ਦੇ ਨਾਲ ਨਹੀਂ ਤੁਰਹਾ ਚਾਹੁੰਦੇ ਇਸੇਲਈ ਰੋਡ ਸ਼ੋ ਬੇਹਦ ਤੰਗ ਗਲਿਆਂ ਵਿੱਚ ਰੱਖਿਆ ਗਿਆ ਹੈ।ਇਸ ਮੌਕੇ  ਪ੍ਰਧਾਨ ਪ੍ਰਦੀਪ ਸੈਣੀਸਕੱਤਰ ਸਨਪ੍ਰੀਤ ਸਿੰਘ ਮਾਨ, ਗਗਨ ਭਾਟੀਆ,ਕਵਰ ਰਜਿੰਦਰ ਸਿੰਘਐਮ.ਐਸ. ਵੇਰਕਾਕਰਨਵੀਰ ਸਿੰਘ ਉਸਮਾਨਮਨੀਸ਼ ਦੇਵਗਨ ਅਤੇ ਲਵਦੀਪ ਭਾਰਤਵਾਜ ਸ਼ੁਕਰਨ ਕਾਲੀਆਂ, ਵਿਨੋਦ , ਸ਼ੌਰਵ ਸ਼ਰਮਾਂ, ਲਵਪ੍ਰੀਤ ਸਿੰਘ, ਅਕਸ਼ੈ ਜੈਨ,ਬਾਲ ਕਿਸ਼ਨ ਭਗਤ,ਵਿਕ ਮਹਿਰਾ, ਮਨਜਿੰਦਰ ਸਿੰਘ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News