Total views : 5509418
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬਾਰਡਰ ਨਿਊਜ ਸਰਵਿਸ
ਬਠਿੰਡਾ ‘ਚ ਸੇਵਾਮੁਕਤ ਸਬ-ਇੰਸਪੈਕਟਰ ਓਮਪ੍ਰਕਾਸ਼ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਕਤਲ ’ਚ ਵਰਤੀ ਗਈ ਬੰਦੂਕ ਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ।
ਮੁਲਜ਼ਮ ਦੀ ਪਛਾਣ ਹਰਸਿਮਰਨਜੀਤ ਸਿੰਘ ਉਰਫ ਜੱਗਾ ਵਜੋਂ ਹੋਈ ਹੈ, ਜੋ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਮ੍ਰਿਤਕ ਸਬ-ਇੰਸਪੈਕਟਰ ਜੈਤੋ ਮੰਡੀ ਦਾ ਰਹਿਣ ਵਾਲਾ ਸੀ, ਪਰ ਉਹ ਬਠਿੰਡਾ ਦੀ ਇੱਕ ਔਰਤ ਕੋਲ ਰਹਿ ਰਿਹਾ ਸੀ ਤੇ ਆਪਣੀ ਸਾਰੀ ਕਮਾਈ ਉਸੇ ਔਰਤ ਨੂੰ ਦੇ ਦਿੰਦਾ ਸੀ। ਇਸੇ ਕਾਰਨ ਉਸ ਦੇ ਪੁੱਤਰ ਨੇ ਇਹ ਅਪਰਾਧ ਕੀਤਾ।
ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਦੀ ਤਿੰਨ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕ ਦੇ ਨਾਂਅ ‘ਤੇ ਇੱਕ ਮਕਾਨ ਸੀ, ਜਿਸ ‘ਤੇ ਸਬ-ਇੰਸਪੈਕਟਰ ਓਮਪ੍ਰਕਾਸ਼ ਨੇ ਕਰਜ਼ਾ ਲਿਆ ਹੋਇਆ ਸੀ। ਹਰਸਿਮਰਨਜੀਤ ਸਿੰਘ ਨੂੰ ਸ਼ੱਕ ਸੀ ਕਿ ਉਹ ਕਰਜ਼ੇ ਦੇ ਪੈਸੇ ਵੀ ਔਰਤ ਨੂੰ ਦੇਵੇਗਾ।
DSP ਸਿਟੀ 1 ਹਰਬੰਸ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 20 ਦਸੰਬਰ 2024 ਨੂੰ ਬਠਿੰਡਾ ਦੇ ਮੁਲਤਾਨੀਆ ਰੋਡ ’ਤੇ ਡੀਡੀ ਮਿੱਤਲ ਟਾਵਰ ਦੇ ਸਾਹਮਣੇ ਪੰਜਾਬ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਓਮਪ੍ਰਕਾਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਇਕ ਦੁਕਾਨ ‘ਤੇ ਖਰੀਦਦਾਰੀ ਕਰਨ ਆਇਆ ਹੋਇਆ ਸੀ।
ਪਤਨੀ ਦੀ ਮੌਤ ਤੋ ਬਾਅਦ ਦੂਸਰੀ ਔਰਤ ਨਾਲ ਰਹਿਣ ਤੋ ਖਫਾ ਦੀ ਮ੍ਰਿਤਕ ਪੁਲਿਸ ਸਬ ਇੰਸਪੈਕਟਰ ਦਾ ਪੁੱਤਰ
ਡੀਐਸਪੀ ਨੇ ਦੱਸਿਆ ਕਿ ਇਸ ਕਤਲ ਦੀ ਗੁੱਥੀ ਸੁਲਝਾਉਣ ਲਈ ਐਸਐਸਪੀ ਅਮਨੀਤ ਕੌਂਡਲ ਨੇ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਸੀ, ਤਾਂ ਜੋ ਕਾਤਲ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ। ਪੁਲੀਸ ਅਧਿਕਾਰੀਆਂ ਅਨੁਸਾਰ 2 ਜਨਵਰੀ ਨੂੰ ਮ੍ਰਿਤਕ ਦੀਆਂ ਧੀਆਂ ਉਰਮਿਲਾ ਸ਼ਰਮਾ ਅਤੇ ਰੇਖਾ ਸ਼ਰਮਾ ਨੇ ਪੁਲੀਸ ਕੋਲ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਉਨ੍ਹਾਂ ਦੇ ਭਰਾ ਹਰਸਿਮਹਰਜੀਤ ਸਿੰਘ ਨੇ ਉਨ੍ਹਾਂ ਦੇ ਪਿਤਾ ਦਾ ਕਤਲ ਕੀਤਾ ਹੈ। ਧੀਆਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ‘ਚ ਦੋਸ਼ੀ ਹਰਸਿਮਰਨਜੀਤ ਸਿੰਘ ਨੂੰ ਨਾਮਜ਼ਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲੱਗਾ ਕਿ ਮੁਲਜ਼ਮ ਅਮਰਪੁਰਾ ਕਾਲੋਨੀ ਵਿੱਚ ਮੌਜੂਦ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਉਸ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਵਾਰਦਾਤ ਵਿੱਚ ਵਰਤੀ ਗਈ ਬੰਦੂਕ ਉਸ ਨੇ ਮਾਨਸਾ ਰੋਡ ’ਤੇ ਸਨਅਤੀ ਖੇਤਰ ਵਿੱਚ ਸੁੰਨਸਾਨ ਸੜਕ ਨੇੜੇ ਛੁਪਾ ਕੇ ਰੱਖੀ ਸੀ। ਮੁਲਜ਼ਮਾਂ ਕੋਲੋਂ 12 ਬੋਰ ਦੀ ਬੰਦੂਕ ਤੇ ਦੋ ਕਾਰਤੂਸ ਬਰਾਮਦ ਹੋਏ ਹਨ। ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਤਾਂ ਜੋ ਇਸ ਕਤਲ ਕੇਸ ਸਬੰਧੀ ਹੋਰ ਵੀ ਖੁਲਾਸੇ ਹੋ ਸਕਣ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-