Total views : 5509836
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਸਥਾਨਕ ਸ਼ਹਿਰ ਅਜਨਾਲਾ ਦੇ ਮਾਣਯੋਗ ਐਸ , ਡੀ, ਐਮ ਸ੍ਰੀ ਰਵਿੰਦਰ ਅਰੌੜਾ ਨੇ ਕੁਝ ਚੋਣਵੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਜਨਾਲਾ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਤੇ ਬੇਨਤੀ ਕੀਤੀ ਕੀ ਉਹ ਅਜਨਾਲਾ ਸ਼ਹਿਰ ਤੇ ਨਾਲ ਲਗਦੇ ਪਿੰਡਾਂ ਵਿੱਚ ਪਤੰਗਬਾਜ਼ੀ ਲਈ ਪਾਬੰਦੀ ਸ਼ੁਦਾ ਖ਼ੂਨੀ ਡਰੇਗਨ ਚਾਈਨਾਂ ਡੋਰ ਨੂੰ ਰੋਕਣ ਲਈ ਸ਼ਹਿਰ ਵਾਸੀ ਵੀ ਅਜਨਾਲਾ ਪ੍ਰਸ਼ਾਸਨ ਨੂੰ ਪੁਰਾ ਸਹਿਯੋਗ ਦੇਣ। ਉਹਨਾਂ ਕਿਹਾ ਕੀ ਮਾਪਿਆਂ ਨੂੰ ਆਪਣੀਆਂ ਬੱਚਿਆਂ ਨੂੰ ਪਤੰਗਬਾਜ਼ੀ ਦੋਰਾਨ ਪਾਬੰਦੀ ਸ਼ੁਦਾ ਖ਼ੂਨੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ ਸਮਝਾਉਣ।ਤਾਂ ਜੋਂ ਮਾੜੇ ਰੁਝਾਨ ਨੂੰ ਰੋਕਿਆ ਜਾਵੇ।
ਐਸ ਡੀ ਐਮ ਰਵਿੰਦਰ ਅਰੋੜਾ ਨੇ ਦੱਸਿਆ ਕੀ ਅਜਨਾਲਾ ਪੁਲਿਸ ਪ੍ਰਸ਼ਾਸਨ ਦੀ ਪਾਬੰਦੀ ਸ਼ੁਦਾ ਖ਼ੂਨੀ ਚਾਈਨਾਂ ਡੋਰ ਨੂੰ ਪੁਰੀ ਤਰਾਂ ਰੋਕਣ ਲਈ ਡਿਊਟੀ ਲਗਾ ਦਿੱਤੀ ਗਈ ਹੈ।ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕੀ ਜਿਹੜਾ ਦੁਕਾਨਦਾਰ ਇਹ ਪਲਾਸਟਿਕ ਸਿੰਥੇਟਿਕ ਖ਼ੂਨੀ ਚਾਈਨਾ ਡੋਰ ਵੇਚਦਾ ਪਾਇਆ ਗਿਆ। ਉਸ ਉੱਪਰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਅਤੇ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।ਅਤੇ ਧਾਰਾ 188 ਦੇ ਨਾਲ ਇਨਵੈਸਟਮੈਂਟ ਪ੍ਰੋਟੈਕਸ਼ਨ ਐਕਟ ਪੰਦਰਾਂ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਵਿੱਚ 5 ਸਾਲ ਦੀ ਸਜ਼ਾ ਤੇ ਇੱਕ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।ਉਹਨਾਂ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲੇ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਮਨੁੱਖੀ ਜਾਨਾਂ ਨਾਲ ਖੇਡਣ ਵਾਲੇ ਇਸ ਧੰਦੇ ਨੂੰ ਬੰਦ ਕਰ ਦੇਣ। ਲੋਹੜੀ ਵਾਲੇ ਦਿਨ ਡ੍ਰੋਨ ਵੀ ਚਲਾਏ ਜਾਣਗੇ।ਉਹਨਾਂ ਅਜਨਾਲਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਖ਼ੂਨੀ ਡੋਰ ਨੂੰ ਰੋਕਣ ਲਈ ਸ਼ਹਿਰ ਵਾਸੀ ਵੀ ਪ੍ਰਸ਼ਾਸਨ ਦਾ ਸਹਿਯੋਗ ਕਰਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-