Total views : 5510071
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਬੱਸ ਸਟੈਂਡ ਨੇੜੇ ਆਈਡੀਐੱਚ ਮਾਰਕੀਟ ਵਿਚ ਅੰਡਰਵੀਅਰ ਦਾ ਥੋਕ ਕਾਰੋਬਾਰ ਕਰਨ ਵਾਲੇ ਵਪਾਰੀ ਮਾਣਿਕ ਨੂੰ ਥਾਣਾ ਘਰਿੰਡਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਸਵੇਰੇ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 19 ਲੱਖ, 26 ਹਜ਼ਾਰ ਅਤੇ ਅੱਠ ਸੌ ਰੁਪਏ ਦੀ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਹੈ। ਪਤਾ ਲੱਗਾ ਹੈ ਕਿ ਕੋਠੀ ਨੰਬਰ 60, ਚਾਂਦ ਐਵੀਨਿਊ ਦੇ ਰਹਿਣ ਵਾਲੇ ਮਾਣਿਕ ਅਰੋੜਾ ਦਾ ਹੈਰੋਇਨ ਦਾ ਕਾਰੋਬਾਰ ਕਰਨ ਵਾਲੇ ਨੌਸ਼ਹਿਰਾ ਢਾਲਾ ਦੇ ਰਹਿਣ ਵਾਲੇ ਅਕਾਸ਼ਬੀਰ ਸਿੰਘ ਅਤੇ ਪਿੰਡ ਖਾਪੜਖੇੜੀ ਦੇ ਰਹਿਣ ਵਾਲੇ ਬੰਟੀ ਨਾਲ ਨਜ਼ਦੀਕੀ ਸਬੰਧ ਹਨ।
ਮੁਲਜ਼ਮ ਮਾਣਿਕ ਅਰੋੜਾ ਦੇ ਇਸ਼ਾਰੇ ’ਤੇ ਹਵਾਲਾ ਰਾਹੀਂ ਦਿੱਲੀ ਦੇ ਕਾਰੋਬਾਰੀਆਂ ਤੋਂ ਹੈਰੋਇਨ ਦੀ ਪੇਮੈਂਟ ਕਲੀਅਰ ਕਰਵਾਉਂਦੇ ਸਨ
ਤਸਕਰਾਂ ਨੇ ਅੰਡਰਵੀਅਰ ਵਪਾਰੀ ਨੂੰ ਇਸ ਤਰ੍ਹਾਂ ਲਿਆ ਸ਼ਿਕੰਜੇ ’ਚ
ਹੈਰੋਇਨ ਦੇ ਤਸਕਰ ਬੰਟੀ ਅਤੇ ਅਕਾਸ਼ਬੀਰ ਸਿੰਘ ਨੂੰ ਹੈਰੋਇਨ ਦੇ ਬਦਲੇ ਪੈਸੇ ਇਕੱਠੇ ਕਰਨੇ ਬਹੁਤ ਔਖੇ ਲੱਗਦੇ ਸਨ। ਇਸ ਦੇ ਲਈ ਉਸ ਦੀ ਮੁਲਾਕਾਤ ਡੇਢ ਸਾਲ ਪਹਿਲਾਂ ਬੱਸ ਸਟੈਂਡ ਨੇੜੇ ਆਈਡੀਐੱਚ ਮਾਰਕੀਟ ਵਿਚ ਅੰਡਰਵੀਅਰ ਦਾ ਕਾਰੋਬਾਰ ਕਰ ਰਹੇ ਮਾਣਿਕ ਨਾਲ ਹੋਈ ਸੀ। ਮੁਲਜ਼ਮਾਂ ਨੇ ਮਾਣਿਕ ਨੂੰ ਪੇਮੈਂਟ ਕਲੀਅਰ ਕਰਨ ਦੇ ਬਦਲੇ ਥੋੜ੍ਹੇ ਜਿਹੇ ਪੈਸਿਆਂ ਦਾ ਲਾਲਚ ਦਿੱਤਾ ਸੀ। ਲਾਲਚ ਵਿਚ ਫਸੇ ਮਾਣਿਕ ਨੇ ਬੰਟੀ ਦੇ ਇਸ਼ਾਰੇ ’ਤੇ ਹਵਾਲਾ ਰਾਹੀਂ ਤਸਕਰਾਂ ਦੇ ਪੈਸੇ ਕਲੀਅਰ ਕਰਨੇ ਸ਼ੁਰੂ ਕਰ ਦਿੱਤੇ ਪਰ ਉਹ ਨਹੀਂ ਜਾਣਦਾ ਸੀ ਕਿ ਲਾਲਚ ਉਸ ਨੂੰ ਸਲਾਖਾਂ ਦੇ ਪਿੱਛੇ ਸੁੱਟ ਸਕਦਾ ਹੈ। ਪਤਾ ਲੱਗਾ ਹੈ ਕਿ ਮਾਣਿਕ ਦੇ ਕਰੀਬ ਦੋ ਦਰਜਨ ਸਾਥੀ ਦਿੱਲੀ ਦੀ ਮਾਰਕੀਟ ਵਿਚ ਬੈਠੇ ਹਨ। ਪੁਲਿਸ ਦੀ ਇਕ ਟੀਮ ਗ੍ਰਿਫ਼ਤਾਰੀ ਲਈ ਦਿੱਲੀ ਰਵਾਨਾ ਹੋ ਗਈ ਹੈ। ਫਿਲਹਾਲ ਮਾਣਿਕ ਦਾ ਮੋਬਾਈਲ ਵੀ ਚੈੱਕ ਕੀਤਾ ਜਾ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-