ਨਰੈਣਗੜ੍ਹ ਵਿਖੇ ਸਰਾਫ ਦੀ ਦੁਕਾਨ ਤੋ ਹੋਈ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ 24 ਘੰਟਿਆ ਦੇ ਅੰਦਰ ਅੰਦਰ ਸੁਲਝਾਇਆ

4677292
Total views : 5510071

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਬੀਤੀ ਸ਼ਾਮ ਥਾਣਾਂ ਛੇਹਰਟਾ ਦੇ ਖੇਤਰ ਨਰੈਣਗੜ ਵਿਖੇ ਇਸ ਸਰਾਫ ਦੀ ਦੁਕਾਨ ਤੇ ਵਾਪਰੀ ਲੁੱਟ ਦੀ ਘਟਨਾ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਹੱਲ ਕਰਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਅਤੇ ਏ.ਸੀ.ਪੀ ਪੱਛਮੀ ਸ: ਸੁਖਪਾਲ ਸਿੰਘ ਦੀ ਨਿਗਰਾਨੀ ਹੇਠ

ਲੁੱਟੇ ਜਵਰਾਤ ਬ੍ਰਾਮਦ ਕਰਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀ ਕੀਤੇ ਕਾਬੂ

ਥਾਣਾ ਮੁੱਖੀ ਇੰਸ਼ਪੈਕਟਰ ਕਪਿਲ ਕੌਸਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਖਤ ਮਹਿਨਤ ਕਰਦਿਆ  ਧਰੁਵ ਸੋਂਧੀ ਪੁੱਤਰ ਰਾਹੁਲ ਸੋਂਧੀ ਵਾਸੀ ਰਿਆਸਤ ਐਵੇਨਿਊ, ਘਣੂਪੁਰ ਕਾਲੇ, ਅੰਮ੍ਰਿਤਸਰ, ਗਗਨਦੀਪ ਪੁੱਤਰ ਤਰਸੇਮ ਪੁੱਤਰ ਰਿਆਸਤ ਐਵੇਨਿਊ, ਘਣੂਪੁਰ ਕਾਲੇ. ਸਾਹਿਲਜੀਤ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਮਹਿਲ , ਥਾਣਾ ਕੰਬੋ, ਜ਼ਿਲਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ   

ਉਨਾਂ ਪਾਸੋ . ਜਾਅਲੀ ਨੰਬਰ ਪਲੇਟ ਵਾਲੀ ਐਕਟਿਵਾਦਾਤਾਰ. 2 ਖਿਡੌਣਾ ਪਿਸਤੌਲ. ਰਿੰਗ – 07, ਚੇਨਜ਼ – 15ਬ੍ਰਾਮਦ ਕੀਤੇ ਗਏ ਹਨ।ਉਨਾਂ ਨੇ ਪੁਲਿਸ ਪਾਰਟੀ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਜਲਦੀ ਉਨਾਂ ਦਾ ਸਨਮਾਨ ਕੀਤਾ ਜਾਏਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News