Total views : 5510075
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਵਿਸ਼ਾਲ ਮਲਹੋਤਰਾ
ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਸ਼ੁਰੂ ਕੀਤਾ ਅੰਤਰਰਾਸ਼ਟਰੀ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ” ਦੇ ਪੋਸਟਰ ਅੱਜ ਬਲਾਕ ਸਿੱਖਿਆ ਅਫਸਰ ਸ੍ਰੀ ਜਤਿੰਦਰ ਸਿੰਘ ਰਾਣਾ ਵੱਲੋਂ ਦਫਤਰ ਚੌਗਾਵਾਂ ਵਿਖੇ ਰਿਲੀਜ਼ ਕੀਤੇ ਗਏ । ਅੰਮ੍ਰਿਤਸਰ ਜਿਲੇ ਦੀ ਪ੍ਰੋਜੈਕਟ ਸੰਪਾਦਕ ਅਧਿਆਪਕਾ ਮੈਡਮ ਰਾਜਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮਾਤ ਭਾਸ਼ਾ ਵਿੱਚ ਸਾਹਿਤ ਲਿਖਣ ਵੱਲ ਜੋੜਨਾ ਅਤੇ ਬਾਲ ਸਹਿਤਕਾਰ ਪੈਦਾ ਕਰਨੇ ਹਨ ਜਿਸ ਵਿੱਚ 10 ਸਾਲ ਤੋਂ ਲੈ ਕੇ 18 ਸਾਲ ਤੱਕ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਆਪਣੀ ਮੌਲਿਕ ਰਚਨਾ ਲਿਖਣ ਵੱਲ ਪ੍ਰੇਰਤ ਕਰਨਾ ਅਤੇ ਉਹਨਾ ਅੰਦਰ ਛੁਪੀ ਕਲਾ ਨੂੰ ਬਾਹਰ ਨਿਕਾਲਣਾ ਹੈ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਇੱਕ ਚੰਗਾ ਰਸਤਾ ਅਪਣਾ ਸਕਣ।
ਹੁਣ ਸਰਕਾਰੀ ਸਕੂਲਾਂ ਦੇ ਬੱਚੇ ਬਾਲ ਲੇਖਕ ਬਨਣਗੇ ਸੰਪਾਦਕ ਰਾਜਵਿੰਦਰ ਕੌਰ ਸੰਧੂ
ਮੈਡਮ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਨਵੀਆਂ ਕਲਮਾ ਨਵੀਂ ਉਡਾਣ ਇੱਕ ਅੰਤਰਰਾਸ਼ਟਰੀ ਪ੍ਰੋਜੈਕਟ ਹੈ ਜੋ ਪੰਜਾਬ ਦੇ 23 ਜ਼ਿਲਿਆਂ ਤੋਂ ਇਲਾਵਾ ਰਾਜਸਥਾਨ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਹੁੰਦਾ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ ਇੰਗਲੈਂਡ ਆਸਟਰੇਲੀਆ ਪਾਕਿਸਤਾਨ ਆਦਿ ਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ। ਬਲਾਕ ਸਿੱਖਿਆ ਅਫਸਰ ਨੇ ਪ੍ਰੋਜੈਕਟ ਦੇ ਪੋਸਟਰ ਰਿਲੀਜ ਕੀਤੇ ਅਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਲਈ ਇੱਕ ਚੰਗਾ ਪਲੇਟਫਾਰਮ ਹੈ ਜਿਸ ਨਾਲ ਵਿਦਿਆਰਥੀਆਂ ਵਿੱਚ ਲਿਖਣ ਅਤੇ ਪੜਨ ਦੀ ਰੁਚੀ ਪੈਦਾ ਹੋਵੇਗੀ । ਬਲਾਕ ਸਿੱਖਿਆ ਅਫਸਰ ਸ੍ਰੀ ਜਤਿੰਦਰ ਸਿੰਘ ਰਾਣਾ ਚੌਗਾਵਾਂ-1 ਅਤੇ ਹਾਜ਼ਰ ਅਧਿਆਪਕ ਸਾਹਿਬਾਨਾਂ ਬਲਜੀਤ ਸਿੰਘ ਭੰਗਵਾਂ ਬਲਾਕ ਪ੍ਰਧਾਨ ਅਵਤਾਰ ਸਿੰਘ ਮੈਡਮ ਨਿਧੀ ਸ਼ਰਮਾ ਸੀਐਸਟੀ ਅਜੇ ਦੇਵ ਅਕਾਊਟੈਂਟ ਕਰਨ ਰਾਜੀਵ ਕੁਮਾਰ ਠੁਕਰਾਲ ਪਰਮਿੰਦਰ ਸਿੰਘ ਰਜੇਸ਼ ਕੁਮਾਰ ਸਰਬਜੀਤ ਸਿੰਘ ਅਤੇ ਸਮੂਹ ਸਟਾਫ ਨੇ ਮੁਬਾਰਕਬਾਦ ਦਿੱਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-