ਪੁਲਿਸ ਵੱਲੋਂ 515 ਗ੍ਰਾਮ ਹੈਰੋਇਨ ਅਤੇ 1 ਕਾਰ ਸਮੇਤ 3 ਨੌਜਵਾਨ ਕਾਬੂ

4677312
Total views : 5510118

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਖਾਲੜਾ/ਨੀਟੂ ਅਰੋੜਾ , ਜਗਤਾਰ ਸਿੰਘ

ਪੁਲਿਸ  ਤੇ ਬੀ.ਐਸ.ਐਫ ਦੇ ਜਵਾਨਾਂ ਨੇ ਸਾਂਝੀ ਕਾਰਵਾਈ ਕਰਦਿਆ ਤਿੰਨ ਨੌਜਵਾਨਾਂ ਨੂੰ ਗ੍ਰਾਮ ਹੈਰੋਇਨ ਤੇ ਕਾਰ ਸਮੇਤ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਡੀ.ਐਸ.ਪੀ ਭਿੱਖੀ ਵਿੰਡ ਸ: ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾਂ ਵਲਟੋਹਾ ਦੀ ਐਸ.ਐਚ.ਓ ਐਸ.ਆਈ ਸੁਨੀਤਾ ਰਾਣੀ ਅਤੇ ਏ.ਐਸ.ਆਈ ਅਵਤਾਰ ਸਿੰਘ  ਨੇ ਸਮੇਤ ਪੁਲਿਸ ਪਾਰਟੀ ਭੈੜੇ ਦੇ ਸਬੰਧ ’ਚ ਥਾਣਾ ਵਲਟੋਹਾ ਤੋਂ ਕਸਬਾ ਵਲਟੋਹਾ ਹੁੰਦੇ ਹੋਏ ਪਿੰਡ ਬਹਾਦਰ ਨਗਰ ਆਦਿ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਰੇਲਵੇ ਫਾਟਕ ਪਿੰਡ ਬਹਾਦਰ ਨਗਰ ਪੁੱਜ ਕੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਮੁਖਬਾਰ ਖਾਸ ਨੇ ਇਤਲਾਹ ਦਿੱਤੀ ਕਿ ਸੁਖਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਲੇਕੇ ਉਤਾੜ ਅਤੇ ਰਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕੋਟਬੁੱਢਾ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਜੈਮਲ ਸਿੰਘ ਵਾਸੀ ਪੱਤੀ ਦਫਤੂਈਆ ਘਰਿਆਲਾ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਸੁਖਬੀਰ ਸਿੰਘ, ਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਵੀ ਆਪਣੀ ਗੱਡੀ ਮਾਰਕਾ ਕਰੇਟਾ ਰੰਗ ਚਿੱਟਾ ਪਰ ਸਵਾਰ ਹੋ ਕੇ ਪਿੰਡ ਜੋਧ ਸਿੰਘ ਵਾਲਾ ਨੂੰ ਆ ਰਹੇ ਹਨ। ਜੇਕਰ ਹੁਣੇ ਹੀ ਪਿੰਡ ਬਹਦਰ ਨਗਰ ਤੋ ਅੱਗੇ ਪੁੱਜ ਕੇ ਝਾੜ ਸਾਹਿਬ ਵਾਲੇ ਟੀ ਪੁਆਇੰਟ ਪਰ ਪੁੱਜ ਕੇ ਨਾਕਾਬੰਦੀ ਕਰਕ ਵਹੀਕਲਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਇਹ ਤਿੰਨੋ ਨੌਜਵਾਨ ਹੈਰੋਇਨ ਦੀ ਖੇਪ ਸਮੇਤ ਕਾਬੂ ਆ ਸਕਦੇ ਹਨ। ਜਿਸ ’ਤੇ ਇਹ ਇਤਲਾਹ ਠੋਸ ਤੇ ਮੋਹਤਬਰੀਨ ਉਕਤਾਨ ਵਿਅਕਤੀਆਂ ਖਿਲਾਫ਼ ਮੁਕੱਦਮਾ ਉਕਤ ਬਾ ਜੁਰਮ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ ਗਈ।

ਇਸ ਸੰਬੰਧੀ ਗੱਡੀ ’ਚ ਸਵਾਰ ਸੁਖਬੀਰ ਸਿੰਘ, ਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਉਕਤਾਨ ਨੂੰ ਕਾਬੂ ਕਰਕੇ ਦੋਸ਼ੀ ਵਰਿੰਦਰ ਸਿੰਘ ਪਾਸੋਂ 260 ਗ੍ਰਾਮ ਹੈਰੋਇਨ ਅਤੇ ਦੋਸ਼ੀ ਮਨਪ੍ਰੀਤ ਸਿੰਘ ਪਾਸੋ 255 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਜੋ ਕੁੱਲ 515 ਗ੍ਰਾਮ ਹੈਰੋਇਨ ਹੋਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News