Total views : 5510111
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸੀ.ਬੀ.ਐਸ.ਈ. ਨਵੀਂ ਦਿੱਲੀ ਵੱਲੋਂ ਦੱਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰਨ ਤੇ ਸੇਂਟ ਸੋਲਜ਼ਰ ਇਲੀਟ ਕਾਂਨਵੈਟ ਸਕੂਲ ਚਵਿੰਡਾ ਦੇਵੀ ਦੇ ਬੱਚਿਆਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ, ਐੱਮ.ਡੀ ਕੋਮਲ ਕਪੂਰ ਅਤੇ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਕੂਲ ਦੇ ਅਕਾਦਮਿਕ ਫੈਸੀਈਲੇਟਰ ਨਿਤਿਕਾ ਸੇਠੀ, ਕੋਆਰਡੀਨੇਟਰ ਰਾਜਵਿੰਦਰ ਕੌਰ, ਕੋਆਰਡੀਨੇਟਰ ਹਰਪ੍ਰੀਤ ਸਿੰਘ ਸਮੂਹ ਸਟਾਫ ਤੇ ਮਾਤਾ ਪਿਤਾ ਅਤੇ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਨ। ਦਸਵੀਂ ਦੇ ਕੁੱਲ 28 ਬੱਚਿਆਂ ਵਿੱਚੋਂ ਜੈਸਮੀਨ ਕੌਰ 94 ਫੀਸਦੀ, ਹਰਕੀਰਤ ਸਿੰਘ, ਰੋਹਿਤ ਕੁਮਾਰ 92 ਫੀਸਦੀ, ਪਲਕਪ੍ਰੀਤ ਕੌਰ 85 ਫੀਸਦੀ, ਰੂਹਮੀਤ ਕੌਰ 84 ਫੀਸਦੀ, ਗੁਰਜਿੰਦਰਪਾਲ ਸਿੰਘ 83 ਫੀਸਦੀ, ਅਰਸ਼ਦੀਪ ਸਿੰਘ 82 ਫੀਸਦੀ, ਮਹਿਕਦੀਪ ਕੌਰ 80 ਫੀਸਦੀ ਵਧੀਆ ਅੰਕ ਪ੍ਰਾਪਤ ਕੀਤੇ। ਦਸਵੀਂ ਜਮਾਤ ਵਿੱਚੋਂ ਪਲਕ ਪ੍ਰੀਤ ਕੌਰ ਨੇ ਆਈ.ਟੀ ਕੰਪਿਊਟਰ ਵਿੱਚੋਂ 100 ਚੋਂ 100 ਅੰਕ ਅਤੇ ਰੋਹਿਤ ਕੁਮਾਰ ਨੇ ਮੈਥ ਵਿੱਚੋਂ 100 ਚੋਂ 100 ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਬਾਰਵੀਂ ਜਮਾਤ ਮੈਡੀਕਲ ਵਿੱਚੋਂ ਜਸਮੀਤ ਕੌਰ 84 ਫੀਸਦੀ, ਰਾਜਵਿੰਦਰ ਕੌਰ 81 ਫੀਸਦੀ, ਮਨਦੀਪ ਕੌਰ 80 ਫੀਸਦੀ, ਨਾਨ- ਮੈਡੀਕਲ ਅਭਿਨਵ 91 ਫੀਸਦੀ, ਸੁਖਮਨਪ੍ਰੀਤ ਕੌਰ 88 ਫੀਸਦੀ, ਪਰਮਿੰਦਰ ਕੌਰ 83 ਫੀਸਦੀ ਅਤੇ ਕਾਮਰਸ ਵਿੱਚੋਂ ਅਨਵਰਜੀਤ ਕੌਰ 93 ਫੀਸਦੀ, ਨਵਰਾਜ ਸਿੰਘ 87 ਫੀਸਦੀ, ਬਲਰਾਜ ਸਿੰਘ 80 ਫੀਸਦੀ ਨੇ ਵਿੱਦਿਆ ਦੇ ਖੇਤਰ ‘ਚ ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਨਤੀਜਾ ਘੋਸ਼ਿਤ ਹੋਣ ਤੇ ਸਾਰੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ‘ਚ ਖੁਸ਼ੀ ਦੀ ਲਹਿਰ ਪਾਈ ਗਈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-