ਸ਼ਿਵਦੀਪ ਫ੍ਰੀ ਇੰਗਲਿਸ਼ ਸਕੂਲ ਵਿਖੇ ਮਾਂ ਦਿਵਸ ਦਾ ਆਯੋਜਨ

4677586
Total views : 5510530

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਸ਼ੈਫੀ ਸੰਧੂ

ਵੱਖ ਵੱਖ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾ ਦੀ ਲੜੀ ਤਹਿਤ ਪੁਤਲੀਘਰ ਸ਼ਿਮਲਾ ਮਾਰਕਿਟ ਵਿਖੇ ਸਥਿਤ ਸ਼ਿਵਦੀਪ ਫ੍ਰੀ ਇੰਗਲਿਸ਼ ਸਕੂਲ ਦੀ ਐਮਡੀ ਕਮ ਪ੍ਰਿੰਸੀਪਲ ਪ੍ਰਿਯਾ, ਵਿਿਦਆਰਥੀਆਂ ਤੇ ਹੋਰਨਾ ਦੇ ਵੱਲੋਂ ਇੱਕ ਸਮਾਰੋਹ ਦਾ ਆਯੋਜਨ ਕਰਕੇ ਦੂਨਿਆ ਦੇ ਸੱਭ ਤੋਂ ਪਿਆਰੇ ਤੇ ਪਾਕ ਪਵਿੱਤਰ ਰਿਸ਼ਤੇ “ਮਾਂ” ਦੇ ਮਹੱਤਵ ਤੇ ਇਸ ਦੀ ਅਹਿਮੀਅਤ ਤੇ ਰੌਸ਼ਨੀ ਪਾਈ ਗਈ। ਇਸ ਦੌਰਾਨ ਵਿਿਦਆਰਥੀਆਂ ਦੇ ਵੱਲੋਂ ਮਾਂ ਵਿਸ਼ੇ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਜਦੋਂ ਕਿ ਵੱਖ ਵੱਖ ਪੰਜਾਬੀ ਤੇ ਹਿੰਦੀ ਗੀਤਾਂ ਦੀ ਤਰਜ ਤੇ ਵਿਿਦਆਰਥੀਆਂ ਵੱਲੋਂ ਕੋਰਿਓੁਗ੍ਰਾਫੀ ਕਰਕੇ ਖੂਬ ਵਾਹ ਵਾਹ ਲੁੱਟੀ। ਜਿਕਰਯੋਗ ਹੈ ਕਿ ਸ਼ਿਵਦੀਪ ਫ੍ਰੀ ਇੰਗਲਿਸ਼ ਸਕੂਲ ਵਿਖੇ ਪ੍ਰਿੰਸੀਪਲ ਕਮ ਐਮਡੀ ਪ੍ਰਿਯਾ ਦੇ ਵੱਲੋਂ ਇੰਨ੍ਹਾ ਵਿਿਦਆਰਥੀਆਂ ਨੂੰ ਫ੍ਰੀ ਅੰਗਰੇਜ਼ੀ ਪੜ੍ਹਾਉਣ, ਨੈਤਿਕਤਾ ਸਿਖਾਉਣ ਤੋਂ ਇਲਾਵਾ ਸਹਿ^ਵਿੱਦਿਅਕ ਮੁਕਾਬਲਿਆਂ ਦੀ ਤਿਆਰੀ ਤੇ ਸਟੇਸ਼ਨਰੀ ਵੰਡਣ ਵਰਗਾ ਸ਼ੁੱਭ ਸਮਾਜ ਸੇਵੀ ਕਾਰਜ ਕੀਤਾ ਜਾਂਦਾ ਹੈ।

ਸਫਲ ਵਿਿਦਆਰਥੀ ਜਨਮ ਦੇਣ ਤੇ ਕਰਮ ਦੇਣ ਵਾਲੀਆਂ ਮਾਵਾਂ ਨੂੰ ਯਾਦ ਰੱਖਦੇ ਹਨ: ਪ੍ਰਿਯਾ

ਜਿਸ ਦੇ ਚੱਲਦਿਆਂ ਸਮੁੱਚੇ ਵਿਿਦਆਰਥੀਆਂ ਦੇ ਵੱਲੋਂ ਪ੍ਰਿੰਸੀਪਲ ਕਮ ਐਮਡੀ ਪ੍ਰਿਯਾ ਨੂੰ ਮਾਂ ਦਾ ਦਰਜਾ ਦੇ ਕੇ ਨਵਾਜਿਆ ਗਿਆ ਹੈ। ਇਸ ਤੋਂ ਪਹਿਲਾਂ ਵਿਿਦਆਰਥੀਆਂ ਵੱਲੋਂ ਮੈਡਮ ਪ੍ਰਿਯਾ ਦਾ ਮੰੂਹ ਵੀ ਮਿੱਠਾ ਕਰਵਾਇਆ ਗਿਆ। ਆਪਣੇ ਸੰਬੋਧਨ ਵਿੱਚ ਮੈਡਮ ਪ੍ਰਿਯਾ ਨੇ ਕਿਹਾ ਕਿ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੇ ਇੰਨ੍ਹਾ ਨੰਨ੍ਹੇ ਮੁੰਨ੍ਹੇ ਵਿਿਦਆਰਥੀ ਰੂਪੀ ਬੱਚਿਆਂ ਦਾ ਆਪਣੀਆਂ ਮਾਵਾਂ ਦੇ ਨਾਲ ਨਾਲ ਮੇਰੇ ਨਾਲ ਵੀ ਖੂਬ ਮੋਹ ਪਿਆਰ ਹੈ। ਜਿਸ ਦਾ ਕਾਰਨ ਬੜਾ ਹੀ ਸਾਫ ਤੇ ਸ਼ਪੱਸ਼ਟ ਹੈ। ਉਨ੍ਹਾਂ ਕਿਹਾ ਕਿ ਜਨਮ ਦੇਣ ਵਾਲੀਆਂ ਇੰਨ੍ਹਾਂ ਦੀਆਂ ਮਾਵਾਂ ਬੜੇ ਹੀ ਵਿਸ਼ਵਾਸ਼ ਦੇ ਨਾਲ ਉਨ੍ਹਾਂ ਕੋਲ ਕੁੱਝ ਪੜ੍ਹਣ ਸਿੱਖਣ ਨੂੰ ਭੇਜਦੀਆਂ ਹਨ। ਇਸ ਲਈ ਇੱਕ ਦੁਨਿਆਵੀ ਮਾਂ ਹੋਣ ਦੇ ਨਾਲ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇੰਨ੍ਹਾਂ ਦੀਆਂ ਮਾਂਵਾਂ ਦੇ ਵਿਸ਼ਵਾਸ਼ ਨੂੰ ਕਾਇਮ ਰੱਖਾਂ ਤੇ ਇੰਨ੍ਹਾਂ ਦੇ ਸੁਨਿਹਰੀ ਭਵਿੱਖ ਦੇ ਮੱਦੇਨਜ਼ਰ ਉਸਾਰੂ ਸੋਚ ਰੱਖਦਿਆਂ ਸੁਹਿਰਦਤਾ ਤੇ ਸੰਜੀਦਗੀ ਦੇ ਨਾਲ ਵਿਚਰਾਂ। ਉਨ੍ਹਾਂ ਕਿਹਾ ਕਿ ਕਾਮਯਾਬ ਹੋ ਕੇ ਇਹ ਸਮੁੱਚੇ ਵਿਿਦਆਰਥੀ ਜਿੱਥੇ ਆਪਣੀਆਂ ਜਨਮ ਦੇਣ ਵਾਲੀਆਂ ਮਾਂਵਾਂ ਨੂੰ ਯਾਦ ਕਰਨਗੇ। ਉFੱਥੇ ਇੰਨ੍ਹਾਂ ਨੂੰ ਚੰਗੇ ਕਰਮ ਸਿਖਾਉਣ ਦੇ ਇਵਜ ਵਜੋਂ ਮੈਨੂੰ ਵੀ ਯਾਦ ਕਰਨਗੇ। ਉਨ੍ਹਾਂ ਦੱFਸਿਆ ਕਿ ਇੰਨ੍ਹਾਂ ਵਿੱਚ ਬਹੁਤ ਸਾਰੇ ਵਿਿਦਆਰਥੀ ਉਨ੍ਹਾਂ ਨੂੰ ਮੱਮਾ ਕਹਿ ਕੇ ਬੁਲਾਉਂਦੇ ਹਨ। ਇਸ ਮੌਕੇ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਵੱਖ ਵੱਖ ਧਰਮ ਮਾਂਵਾਂ ਦੀ ਜੀਵਨਸ਼ੈਲੀ ਤੇ ਰੌਸ਼ਨੀ ਪਾਉਂਦਿਆਂ ਸ਼ੰਘਰਸ਼ਾਂ ਤੇ ਪ੍ਰਾਪਤੀਆਂ ਦੀ ਜਾਣਕਾਰੀ ਵੀ ਦਿੱਤੀ। ਅੰਤ ਵਿੱਚ ਵਿਿਦਆਰਥਣ ਕੋਮਲਪ੍ਰੀਤ ਕੌਰ (ਜੀਐਨਡੀਯੂ) ਨੇ ਸੱਭ ਦਾ ਧੰਨਵਾਦ ਵੀ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News