ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਵੱਲੋਂ ਨਹਿਰ ਦਫਤਰ ਵਿਖੇ ਪੈਨਸ਼ਨ ਦਿਵਸ ਮਨਾਇਆ ਗਿਆ

4675994
Total views : 5508043

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਵੱਲੋਂ ਅੱਜ ਪੈਨਸ਼ਨ ਦਿਵਸ ਨਹਿਰ ਦਫਤਰ ਵਿਖੇ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ, ਪੈਨਸ਼ਨ ਦਿਵਸ ਦਾ ਇਤਿਹਾਸ 166 ਸਾਲ ਪੁਰਾਣਾ ਹੈ।1857 ਵਿੱਚ ਭਾਰਤ ਸਵਤੰਤਰਤਾ ਸੰਗਰਾਮ ਤੋਂ ਬਾਅਦ ਬ੍ਰਿਟਿਸ਼ ਇੰਗਲੈਂਡ ਵਿੱਚ ਪੈਨਸ਼ਨ ਪ੍ਰਣਾਲੀ ਸ਼ੁਰੂ ਕੀਤੀ ਗਈ, ਜੋ ਅੰਗਰੇਜਾ ਦੀ ਦਇਆ ਦ੍ਰਿਸ਼ਟੀ ਤੇ ਨਿਰਭਰ ਕਰਦੀ ਸੀ।ਜੇ ਸੇਵਾਮੁਕਤ ਹੋਣ ਤੇ ਮਿਲਦੀ ਸੀ,ਫਿਰ ਇੰਡੀਆ ਪੈਨਸ਼ਨ ਐਕਟ 1871 ਦੀ ਸਥਾਪਨਾ ਹੋਈ, ਜਿਸ ਦੇ ਅਧਾਰ ਤੇ ਗਵਰਨਰ ਤੇ ਵਾਈਸ ਰਾਏ ਵੱਲੋਂ ਦਿੱਤੀ ਜਾਂਦੀ ਸੀ ਇਹ ਨਾ ਮਾਤਰ 10-20 ਰੁਪਏ ਹੁੰਦੀ ਸੀ।ਅਜ਼ਾਦੀ ਤੋਂ ਬਾਅਦ ਸੈਂਟਰ ਪੈਨਸ਼ਨ ਸਰਵਿਸ ਰੂਲ 1072 ਬਣਾਏ ਗਏ, ਪਰ 25 ਮਈ 1979 ਨੂੰ ਕੇਂਦਰ ਸਰਕਾਰ ਮੁਰਾਰਜੀ ਦਿਸਾਈ ਸਮੇਂ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਜ਼ਮਾਂ ਨੂੰ ਮਿਲਦੇ ਪੈਨਸ਼ਨ ਲਾਭ ਖੋਹ ਲਏ ਗਏ ਸੀ।

ਇਸ ਤੋਂ ਪ੍ਰਭਾਵਿਤ ਹੋਕੇ ਸੀ.ਡੀ,ਐਸ ਨਕਾਰਾ ਜੋ ਭਾਰਤੀ ਸੁਰੱਖਿਆ ਸੇਵਾ ਵਿੱਚ ਅਫੀਸਰ ਸੀ।ਉਹਨਾ ਵੱਲੋਂ ਵਕੀਲ ਐਚ.ਡੀ ਸ਼ੋਰੀ ਰਾਹੀ ਕੇਸ ਮਾਨਯੋਗ ਸੁਪਰੀਮ ਕੋਰਟ ਵਿੱਚ ਦਾਇਰ ਕਰ ਦਿੱਤਾ ਗਿਆ ਅਤੇ 17 ਦਸੰਬਰ 1982 ਨੂੰ ਚੀਫ ਜਸਟਿਸ ਜਸਵੰਤ ਰਾਏ ਚੰਦਰ ਚੂੜ ਦੀ ਪੰਜ ਜੱਜਾ ਦੀ ਬੈਂਚ ਨੇ ਇਕ ਅਹਿਮ ਫੈਸਲਾ ਦਿੱਤਾ, ਜਿਸ ਵਿੱਚ ਉਹਨਾਂ ਕਿਹਾ ਕਿ ਪੈਨਸ਼ਨ ਕੋਈ ਇਨਾਮ, ਭੀਖ ਜਾਂ ਖਰਾਇਤ ਨਹੀਂ ਜਿਹੜੀ ਕਿ ਹਾਕਮ ਸਰਕਾਰ ਦੀ ਮਰਜੀ ਨਾਲ ਦਿੱਤੀ ਜਾਵੇ,ਪੈਨਸ਼ਨ ਤਾਂ ਕਰਮਚਾਰੀਆ ਦਾ ਅਧਿਕਾਰ ਹੈ।।ਜਿਸ ਦੀ ਨੇੜ ਭਵਿੱਖ ਵਿੱਚ ਆਸ ਬੱਝਦੀ ਨਜ਼ਰ ਨਹੀਂ ਆ ਰਹੀ ਅੱਜ ਦੇ ਪੈਨਸ਼ਨ ਦਿਵਸ ਤੇ ਸਾਥੀਆ ਨੇ ਮੰਗ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ ਜਿਵੇਂ ਬਲਵਿੰਦਰ ਸਿੰਘ ਸੋਢੀ,ਇੰਜੀਨੀਅਰ ਜੇ.ਪੀ.ਸਿੰਘ ਔਲਖ, ਅਮਰਜੀਤ ਸਿੰਘ ਬੱਗਾ,ਕੁਲਦੀਪ ਸਿੰਘ ਵਾਹਲਾ,ਸ਼ਿਵ ਨਰਾਇਣ, ਹਰਮੋਹਿੰਦਰ ਸਿੰਘ, ਹਰਭਜਨ ਸਿੰਘ ਝੰਜੋਟੀ,ਦਰਸੇਵਕ ਸਿੰਘ, ਸੁਰਿੰਦਰ ਸਿੰਘ, ਸੁਖਦੇਵ ਸਿੰਘ, ਰੇਸ਼ਮ ਸਿੰਘ ਭੋਮਾ ਵਿੱਤ ਸਕੱਤਰ,ਗੁਰਦਿਆਲ ਚੰਦ, ਨੇ ਜੋਗਿੰਦਰ ਸਿੰਘ ਜਨਰਲ ਸਕੱਤਰ ਵੱਲੋਂ ਰਿਪੋਰਟਿੰਗ ਪੇਸ਼ ਕਰਨ ਤੇ ਆਪਣੇ ਵਿਚਾਰਾ ਨਾਲ ਸਹਿਮਤੀ ਪ੍ਰਗਟ ਕੀਤੀ ਗਈ, ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲ ਰਹਿੰਦੇ ਬਕਾਇਆ ਨੂੰ ਪ੍ਰਾਪਤ ਕਰਨ ਲਈ ਸਾਂਝੇ ਸੰਘਰਸ਼ ਦੀ ਲੋੜ ਮਹਿਸੂਸ ਹੋਈ।

Share this News