Total views : 5508398
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬੀ.ਐਨ.ਈ ਬਿਊਰੋ
ਪਹਿਲਾਂ ਚਾਰ ਵਾਰ ਵਿਆਹ ਕਰ ਚੁੱਕੀ ਇਕ ਔਰਤ ਨੇ ਸੋਸ਼ਲ ਮੀਡੀਆ ਰਾਹੀਂ ਫੌਜੀ ਜਵਾਨ ਨੂੰ ਫਸਾ ਕੇ ਉਸ ਨਾਲ ਪੰਜਵੀਂ ਵਾਰ ਵਿਆਹ ਕਰਵਾ ਲਿਆ ਅਤੇ ਉਸ ਤੋਂ ਮੋਟੇ ਪੈਸੇ ਹੜੱਪ ਲਏ। ਜਦੋਂ ਫੌਜੀ ਨੂੰ ਆਪਣੇ ਨਾਲ ਹੋਈ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ ਸਹੀ ਪਾਏ ਅਤੇ ਧੋਖਾਧੜੀ ਕਰਨ ਵਾਲੀ ਔਰਤ, ਉਸ ਦੇ ਮਦਦਗਾਰ ਤਿੰਨ ਔਰਤਾਂ ਅਤੇ ਇਕ ਨੌਜਵਾਨ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਂਚ ਅਧਿਕਾਰੀ ਥਾਣਾ ਕੁਲਗੜ੍ਹੀ ਦੇ ਏਐਸਆਈ ਜ਼ੋਰਾ ਸਿੰਘ ਨੇ ਦੱਸਿਆ ਕਿ ਪਿੰਡ ਰੁਕਨਾ ਬੇਗੂ ਦੇ ਕਰਨਦੀਪ ਸਿੰਘ ਨੇ ਮਈ 2022 ਵਿੱਚ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸਿੱਖ ਰੈਜੀਮੈਂਟ ਬਠਿੰਡਾ ਵਿੱਚ ਤਾਇਨਾਤ ਸੀ। ਸੋਸ਼ਲ ਮੀਡੀਆ ‘ਤੇ ਉਸ ਦੀ ਦੋਸਤੀ ਹਰਮਨਦੀਪ ਕੌਰ ਵਾਸੀ ਪਿੰਡ ਹੰਡਿਆਇਆ, ਜ਼ਿਲ੍ਹਾ ਬਰਨਾਲਾ ਨਾਲ ਹੋ ਗਈ। ਹਰਮਨਦੀਪ ਕੌਰ ਨੇ ਉਸ ਨੂੰ ਦੱਸਿਆ ਕਿ ਉਹ ਕੁਆਰੀ ਹੈ ਅਤੇ ਮਲੇਸ਼ੀਆ ਰਹਿੰਦੀ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਪ੍ਰੇਮ ਸਬੰਧ ਬਣ ਗਿਆ।
ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ‘ਚ ਫਸਾ ਕੇ ਹਨੀਟਰੈਪ ਰਾਹੀ ਮਾਰਦੀ ਠੱਗੀ ਰਮਨਦੀਪ
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੋਸਤੀ ਦੀ ਆੜ ਵਿੱਚ ਉਸ ਨੇ ਕਈ ਘਰੇਲੂ ਸਮਾਨ ਖਰੀਦ ਕੇ ਹਰਮਨਦੀਪ ਕੌਰ ਨੂੰ ਗਿਫਟ ਕੀਤਾ ਸੀ। ਉਸ ਨੇ ਦੱਸਿਆ ਕਿ ਜਨਵਰੀ 2021 ਵਿੱਚ ਜਦੋਂ ਉਹ ਛੁੱਟੀ ’ਤੇ ਆਪਣੇ ਘਰ ਆਇਆ ਸੀ ਤਾਂ ਹਰਮਨਦੀਪ ਕੌਰ ਨੇ ਉਸ ਨੂੰ ਮਿਲਣ ਦੇ ਬਹਾਨੇ ਗੁਰਦੇਵ ਕੌਰ ਨਾਂ ਦੀ ਔਰਤ ਨੂੰ ਆਪਣੀ ਮਾਂ ਵਜੋਂ ਮਿਲਵਾਇਆ। ਫਿਰ ਉਸਨੇ ਸੋਨੀਆ ਨੂੰ ਆਪਣੀ ਚਚੇਰੀ ਭੈਣ, ਤਰਨਜੀਤ ਸਿੰਘ ਨੂੰ ਆਪਣੇ ਭਰਾ ਵਜੋਂ ਅਤੇ ਸੰਦੀਪ ਕੌਰ ਨੂੰ ਆਪਣੀ ਦੋਸਤ ਵਜੋਂ ਪੇਸ਼ ਕੀਤਾ। ਸਾਰਿਆਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਹਰਮਨਦੀਪ ਅਜੇ ਕੁਆਰੀ ਹੈ।
ਉਨ੍ਹਾਂ ਦੇ ਜਾਲ ‘ਚ ਆ ਕੇ ਫਰਵਰੀ 2021 ‘ਚ ਫ਼ਿਰੋਜ਼ਪੁਰ ਦੇ ਚੁੰਗੀ ਨੰਬਰ 8 ਨੇੜੇ ਸਥਿਤ ਗੁਰਦੁਆਰੇ ‘ਚ ਹਰਮਨਦੀਪ ਕੌਰ ਨਾਲ ਉਸ ਦਾ ਵਿਆਹ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਹਰਮਨਦੀਪ ਕੌਰ ਦਾ ਉਸ ਦੇ ਉਕਤ ਸਾਥੀਆਂ ਨਾਲ ਇੱਕ ਗਰੋਹ ਹੈ ਜੋ ਭੋਲੇ-ਭਾਲੇ ਲੋਕਾਂ ਨੂੰ ਫਸਾ ਕੇ ਠੱਗੀ ਮਾਰਨ ਦਾ ਕੰਮ ਕਰਦੀ ਹੈ ਅਤੇ ਹਰਮਨਦੀਪ ਨੇ ਪਹਿਲਾਂ ਹੋਰ ਲੋਕਾਂ ਨਾਲ ਵਿਆਹ ਕਰਵਾਇਆ ਸੀ। ਏਐਸਆਈ ਜ਼ੋਰਾ ਸਿੰਘ ਮੁਤਾਬਕ ਸ਼ਿਕਾਇਤ ਦੀ ਪੜਤਾਲ ਉਪਰੰਤ ਦੋਸ਼ ਸਹੀ ਪਾਏ ਜਾਣ ’ਤੇ ਉਪਰੋਕਤ ਪੰਜਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।