ਤਰਨ ਤਾਰਨ ਹਲਕੇ ‘ਚ ਇਕ ਹੋਰ ਸਿਆਸੀ ਧਮਾਕਾ! ਸਵ: ਸੋਨੂੰ ਚੀਮਾਂ ਧੜੇ ਨੇ ਲਾਲਜੀਤ ਭੁੱਲ਼ਰ ਦੀ ਖੁਲਕੇ ਹਮਾਇਤ ਕਰਨ ਦਾ ਕੀਤਾ ਐਲਾਨ

4677163
Total views : 5509755

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੋਣ ਰੈਲੀ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ, ਵਧਾਇਕ ਸ: ਸਰਵਣ ਸਿੰਘ ਧੁੰਨ, ਵਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੋ ਪਾਰਟੀ ਹਾਈਕਮਾਂਡ ਦੇ ਸਿਰਕੱਢ ਆਗੂ ਸ਼ਿਕਰਤ ਕਰਨਗੇ।

ਝਬਾਲ/ਬੀ.ਐਨ.ਈ ਬਿਊਰੋ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਚੋਣ ਮੁਹਿੰਮ ਨੂੰ ਵਿਧਾਨ ਸਭਾ ਹਲਕਾ  ਤਰਨ ਤਾਰਨ ਖਾਸ ਕਰ ਸਰਹੱਦੀ ਖੇਤਰ ਵਿੱਚ ਉਸ ਸਮੇ ਭਾਰੀ ਬੱਲ ਮਿਿਲਆ ਜਦ ਸਵ: ਸਰਪੰਚ ਸੋਨੂੰ ਚੀਮਾਂ ਦੇ ਸਮੂੰਹ ਪ੍ਰੀਵਾਰ ਤੇ ਧੜੇ ਨੇ ਸਵ: ਸੋਨੂੰ ਚੀਮਾਂ ਦੀ ਸੋਚ ‘ਤੇ ਪਹਿਰਾ ਦੇਦਿਆ ਉਨਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰਦਿਆ ਦਿਨ ਰਾਤ ਇਕ ਲਾਲਜੀਤ ਭੁੱਲਰ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦਾ ਪਰਣ ਲਿਆ । ਜਿਸ ਸਬੰਧੀ ਅੱਡਾ ਝਬਾਲ ਦੇ ਮਹਿਰੂਮ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਦੇ ਛੋਟੇ ਭਰਾ ਜਿਲਾ ਪ੍ਰੀਸ਼ਦ ਮੈਂਬਰ ਮੁਨੀਸ਼ ਕੁਮਾਰ ਮੋਨੂੰ ਚੀਮਾ ਨੇ ਅੱਡਾ ਝਬਾਲ ਵਿਖੇ ਆਪਣੇ ਗ੍ਰਹਿ ਵਿਖੇ ਇਕ ਪ੍ਰਭਾਵਸ਼ਾਲੀ ਮੀਟਿੰਗ ਰੱਖੀ, ਇਲਾਕੇ ਦੇ ਮੋਹਤਬਰ ਵਿਅਕਤੀਆਂ ਨਾਲ ਇੱਕ ਮੀਟਿੰਗ ਦੌਰਾਨ ਉਹਨਾ ਕਿਹਾ ਕਿ  ਸੋਨੂੰ ਚੀਮਾ ਦੇ ਨਾਮ ਤੇ ਇਕ ਧੜਾ ਕਾਇਮ ਜਾਵੇਗਾ, ਉਨਾਂ ਨੂੰ ਉਸੇ ਤਰਾਂ ਹੀ ਕਾਇਮ ਰੱਖਣ ਲਈ ਦਿਨ ਰਾਤ ਮਿਹਨਤ ਕਰਕੇ ਪਹਿਲਾਂ ਨਾਲੋਂ ਵੀ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ।

20 ਮਈ ਸੋਮਵਾਰ ਨੂੰ ਝਬਾਲ ਵਿਖੇ ਹੋਣ ਵਾਲੀ ਆਪ ਦੀ ਭਰਵੀ ਰੈਲੀ ਲਾਲਜੀਤ ਭੁੱਲਰ ਦੀ ਜਿੱਤ ਦਾ ਪ੍ਰਤੀਕ ਹੋਵੇਗੀ-ਮੋਨੂੰ ਚੀਮਾ, ਵਿਕਰਮ ਖੁੱਲਰ

ਇਸ ਮੌਕੇ ਪੁੱਜੇ ਸੰਮੂਹ ਆਹੁਦੇਦਾਰਾ ਇਕ ਫੈਸਲਾ ਲੈਦਿਆ ਕਿਹਾ ਪਿਛਲੇ ਸਮੇ ਮੁਤਾਬਕ ਇਸ ਵਾਰ ਵੀ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਨਾਲ ਹੀ ਆਮ ਆਦਮੀ ਪਾਰਟੀ ਵਰਕਰ ਉਹਨਾ ਦਾ ਸਾਥ ਦਿੱਤਾ ਜਾਵੇਗਾ ਉਨਾਂ ਕਿਹਾ ਕਿ ਸਮੁੱਚੇ ਹਲਕੇ ਦੇ ਸਰਪੰਚ, ਪੰਚ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਲੋਕ ਸਭਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਮੈਬਰ ਬਣਾਇਆ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਮਜਬੂਤ ਕੀਤੇ ਜਾਣਗੇ।

ਇਸ ਦੇ ਸਬੰਧ ਵਿੱਚ ਜਿਲਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾਂ ਦੀ ਅਗਵਾਈ ਵਿੱਚ ਹਲਕੇ ਦੇ ਭਾਰੀ ਗਿਣਤੀ ਵਿਚ ਸਰਪੰਚ, ਪੰਚ 20 ਮਈ ਦਿਨ ਸੋਮਵਾਰ ਸ਼ਾਮ ਨੂੰ ਕੋਹਿਨੂਰ ਪੈਲੇਸ ਅੱਡਾ ਝਬਾਲ ਵਿਖੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਭਾਰੀ ਇਕੱਠ ਹੋਵੇਗਾ ਤੇ ਉਹਨਾ ਭਾਰੀ ਬਹੁਮਤ ਨਾਲ ਜਿਤਾਉਣ ਲਈ ਪੂਰਨ ਤੌਰ ਸਹਿਯੋਗ ਤੇ ਭਾਰੀ ਬਹੁਮਤ ਨਾਲ ਜਿਤਾਉਣ ਲਈ ਦਿਨ ਰਾਤ ਮਿਹਨਤ ਕਰਨ ਲਈ ਵਚਨਬੱਧ ਹੋਵਾਗੇ।

ਇਸ ਮੌਕੇ ਜਿਲਾ ਪ੍ਰੀਸ਼ਦ ਮੈਂਬਰ ਮੁਨੀਸ਼ ਕੁਮਾਰ ਮੋਨੂੰ ਚੀਮਾ,ਸਰਪੰਚ ਤੇਜਿੰਦਰ ਪਾਲ ਸਿੰਘ ਕਾਲਾ ਰਸੂਲਪੁਰ, ਸਰਪੰਚ ਹਰਪ੍ਰੀਤ ਸਿੰਘ ਹੈਪੀ ਲੱਠਾ,ਪਹਿਲਵਾਨ ਮਲਕੀਤ ਸਿੰਘ ਚੀਮਾ,ਪਹਿਲਵਾਨ ਹਰਜੀਤ ਸਿੰਘ ਜੀਤੀ ਗੰਡੀਵਿੰਡ, ਸਰਪੰਚ ਸਰਵਣ ਸਿੰਘ ਸੋਹਲ, ਸਰਪੰਚ ਅਵਤਾਰ ਸਿੰਘ ਬੁਰਜ,ਵਿਕਰਮ ਖੁੱਲਰ (ਸਪੁੱਤਰ ਮਹਿਰੂਮ ਸੋਨੂੰ ਚੀਮਾ), ਮੁਖਤਾਰ ਸਿੰਘ ਮੋਖੀ,ਮਨਜੀਤ ਸਿੰਘ ਭੋਜੀਆਂ,ਜਪਿੰਦਰ ਸਿੰਘ ਜਪਾਨਾ,ਗੁਰਬੀਰ ਸਿੰਘ ਢਾਲਾ,ਰਵੀ ਹਾਂਗਕਾਂਗ, ਸਰਪੰਚ ਕੁਲਵਿੰਦਰ ਸਿੰਘ ਠੱਠਗੜ੍ਹ, ਸਰਪੰਚ ਵਰਿੰਦਰ ਸਿੰਘ ਹੀਰਾਪੁਰ, ਭੁਪਿੰਦਰ ਸਿੰਘ ਘਈ, ਵੀਰੂ ਵੈਨ ਵਾਲਾ,ਰਵਿੰਦਰ ਕੁਮਾਰ ਬਿੱਟੂ,ਸਾਗਰ ਸ਼ਰਮਾ, ਸਾਬਕਾ ਸਰਪੰਚ ਨਿਰਵੈਲ ਸਿੰਘ ਭੁੱਸੇ, ਜੱਗਾ ਚੱਕ ਸਿਕੰਦਰ, ਬਲਜਿੰਦਰ ਸਿੰਘ ਬੁੱਧੂ,ਗੋਲਡੀ ਝਬਾਲ, ਐਚ ਐਸ ਸ਼ੰਨੂੰ,ਸਰਪੰਚ ਲਾਲੂਘੁੰਮਣ, ਕੁਲਦੀਪ ਸਿੰਘ ਚੀਮਾ,ਰਾਜਦਵਿੰਦਰ ਸਿੰਘ ਰਾਜਾ ਝਬਾਲ, ਸਾਗਰ ਖੁੱਲਰ, ਅਮਨ ਝਬਾਲ, ਅਮਨ ਆਰ ਸੀ ਐਮ,ਪਿੰਕਪਾਲ ਸਿੰਘ ਚਾਹਲ,ਗੁਰਦੀਪ ਸਿੰਘ ਬੇਗੇਪੁਰ,ਡਾਕਟਰ ਨਿਰਵੈਰ ਸਿੰਘ ਨਿੱਝਰ, ਗੁਰਪ੍ਰੀਤ ਸਿੰਘ ਪੱਧਰੀ,ਲਵਲੀ ਝਬਾਲ, ਲਾਡੀ ਮੈਂਬਰ ਬੁਰਜ,ਬਿੰਦਰ ਝਾਮਕੇ,ਸੁਨੀਲ ਛੀਨਾ,ਸਰਪੰਚ ਦਿਲਬਾਗ ਸਿੰਘ ਲਾਲੂਘੁੰਮਣ,ਸ਼ੇਰਾ ਸਰਪੰਚ ਮੱਲੀਆਂ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਤੇ ਸਰਪੰਚ ਪੰਚ ਮੋਹਤਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News