Total views : 5510566
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਚੋਣ ਲੜ ਰਹੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋ ਜੰਡਿਆਲਾ ਖੇਤਰ ਦੇ ਕਈ ਪਿੰਡਾ ਵਿੱਚ ਹਲਕਾ ਜੰਡਿਆਲਾ ਦੇ ਵਿਧਾਇਕ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਅਗਵਾਈ ਹੇਠ ਰੋਡ ਸੋਅ ਕੱਢਿਆ ਗਿਆ ।
ਲੋਕ ਸਭਾ ‘ ਚੋਣਾ ਜਮਹੂਰੀਅਤ ਨੂੰ ਬਚਾਉਣ ਦੀ ਲੜਾਈ – ਹਰਭਜਨ ਸਿੰਘ ਈ ਟੀ ਓ
ਇਸ ਮੋਕੇ ਤੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਵੱਖ ਵੱਖ ਥਾਵਾ ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਸਦਕਾ ਸਮੁੱਚੇ ਹਲਕੇ ਦੇ ਲੋਕਾ ਵੱਲੋ ਬਹੁਤ ਵੱਡੀ ਪੱਧਰ ਉਤੇ ਸਮਰਥਨ ਮਿਲ ਰਿਹੈ ਹੈ । ਹਰਭਜਨ ਸਿੰਘ ਈ ਟੀ ਓ ਨੇ ਅੱਗੇ ਕਿਹਾ ਕਿ ਆਰ ਐਸ ਐਸ ਦਾ ਕੰਮ ਕਰਨ ਦਾ ਤਰੀਕਾ ਬੜਾ ਅਜੀਬ ਹੈ , ਉਸ ਦੇ ਆਗੂ ਉੁਪਰੋ -ਉਪਰੋ ਸੰਵਿਧਾਨ ਦੇ ਹੱਕ ਵਿੱਚ ਗੱਲਾ ਕਰਦੇ ਹਨ ਪਰ ਅੰਦਰੋ – ਅੰਦਰੀ ਸੰਵਿਧਾਨਕ ਅਦਾਰਿਆ ਨੂੰ ਕਮਜੋਰ ਕਰੀ ਜਾ ਰਹੇ ਹਨ । ਇਸ ਮੋਕੇ ਤੇ ਆਪ ਦੇ ਬਲਾਕ ਜੰਡਿਆਲਾ ਦੇ ਪ੍ਰਧਾਨ ਅਮਰੀਕ ਸਿੰਘ ਬਾਠ ਬੰਡਾਲਾ , ਦਿਲਬਾਗ ਸਿੰਘ , ਬਲਕਾਰ ਸਿੰਘ , ਨਿਸਾਨ ਸਿੰਘ , ਸਿੰਦਾ ਸਿੰਘ , ਦੋਲਤ ਸਿੰਘ ਅਤੇ ਹੋਰ ਵੀ ਕਈ ਆਪ ਦੇ ਵਰਕਰ ਹਾਜਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-