ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਵੱਖ ਵੱਖ ਆਈਲੈਟਸ ਸੈਂਟਰ /ਟ੍ਰੈਵਲ /ਟਿਕਟਿੰਗ ਏਜੰਸੀ ਚਲਾਉਣ ਵਾਲਿਆਂ ਦੇ ਲਾਇਸੰਸ ਕੀਤੇ ਰੱਦ

4677653
Total views : 5510741

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ / ਉਪਿੰਦਰਜੀਤ ਸਿੰਘ 

 ਵਧੀਕ ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀਮਤੀ ਜੋਤੀ ਬਾਲਾ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਹਿਊਮਨ ਸਮਗਲਿੰਗ ਐਕਟ 2012 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵੱਖ-ਵੱਖ ਲਾਇਸੰਸੀ ਹੋਲਡਰਾਂ ਦੇ ਕੋਚਿੰਗ ਇੰਸਟੀਚਿਊਟਸ ਆਫ ਆਈਲੈਟਸ/ ਟ੍ਰੈਵਲ /ਟਿਕਟਿੰਗ ਏਜੰਸੀ ਅਤੇ ਕੰਸਲਟੈਂਸੀ ਚਲਾਉਣ ਵਾਲਿਆਂ ਦੇ ਲਾਇਸੰਸ ਰੱਦ ਕੀਤੇ ਹਨ।ਵਧੀਕ ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਹੈ ਕਿ ਇਨ੍ਹਾਂ ਏਜੰਸੀਆਂ ਵਲੋਂ ਇਸ ਦਫ਼ਤਰ ਨੂੰ ਲਾਇਸੰਸ ਰੀਨਿਊ ਕਰਵਾਉਣ ਸਬੰਧੀ ਕੋਈ ਪ੍ਰਤੀ ਬੇਨਤੀ ਨਹੀਂ ਕੀਤੀ ਗਈ ਅਤੇ ਕੁਝ ਏਜੰਸੀਆਂ ਵਲੋਂ ਆਪਣਾ ਲਾਇਸੰਸ ਰੀਨਿਊ ਕਰਵਾਉਣ ਦੀਆਂ ਇੱਛੁਕ ਨਹੀਂ ਹਨ ਬਾਰੇ ਪ੍ਰਤੀ ਬੇਨਤੀ ਦਿੱਤੀ ਹੈਜਿਸ ਦੇ ਆਧਾਰ ਤੇ ਇਨਾਂ ਦਾ ਲਾਇਸੰਸ ਰੱਦ ਕੀਤੇ ਗਏ ਹਨ।

ਵਧੀਕ ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਜੋਤੀ ਬਾਲਾ ਨੇ ਪੰਜਾਬ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ ਰੈਗੁਲੇਸ਼ਨ ਐਕਟ 2012 ਦੀ ਧਾਰਾ 6(1) (ਈ) ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਧਰੁਵ ਸੇਖਰੀ ਇਮੀਗਰੇਸ਼ਨ ਕੰਸਲਟੈਂਟ, 69 ਕਨੇਡੀ ਐਵੀਨਿਊ ਅੰਮ੍ਰਿਤਸਰਬੀ.ਐਸ.ਇੰਸਟੀਚਿਊਟਪਿੰਡ ਜੇਠੂਵਾਲਤਹਿਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰਸੁਭਾ ਟ੍ਰੈਵਲਜ ਪ੍ਰਾ: ਲਿਮ: ਕੱਟੜਾ ਬੱਗੀਆਂ ਅੰਮ੍ਰਿਤਸਰਫਰਸਟ ਸਟੈਪ ਵੀਜਾ ਸਰਵਿਸਸ ਸਰਕਾਰੀਆ ਫਾਰਮ ਰਾਮਤੀਰਥ ਰੋਡ ਅੰਮ੍ਰਿਤਸਰਮੈਕਸ ਐਜੁਕੇਸ਼ਨ ਸਰਵਿਸ ਅਤੇ ਟੈਸਟ ਸੈਂਟਰਐਸਸੀਓ 32 ਦੂਜੀ ਮੰਜਿਲਪਾਲ ਪਾਲਾਜਾ ਰਣਜੀਤ ਐਵੀਨਿਊ ਅੰਮ੍ਰਿਤਸਰਸ੍ਰੀ ਗਨੇਸ਼ ਸਰਵਿਸਐਸਸੀਐਫ 28-29 ਕਬੀਰ ਪਾਰਕਸਾਹਮਣੇ ਯੂਨੀਵਰਸਿਟੀਅੰਮ੍ਰਿਤਸਰਮੈਸਰਜ: ਟਰੂ ਵੀਜਾ ਵਰਲਡਦੁਕਾਨ ਨੰਬਰ 5 ਮੇਨ ਮਾਰਕੀਟ ਨਿਊ ਅੰਮ੍ਰਿਤਸਰਮੈਸਰਜ: ਗੁਰੂ ਟ੍ਰੈਵਲਜ਼ ਵਾਲਮੀਕਿ ਚੌਂਕ ਜੰਡਿਆਲਾ ਗੁਰੂ ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰਬ੍ਰਿਜਿੰਗ ਓਵਰਸੀਸਨਜ਼ਦੀਕ ਡੀ.ਏ.ਵੀ. ਕਾਲਜ ਲਾਇਬ੍ਰੇਰੀ ਇੰਨਸਾਈਡ ਹਾਥੀ ਗੇਟ ਅੰਮ੍ਰਿਤਸਰ ਅਤੇ ਸਤਨਾਮ ਇਮੀਗਰੇਸ਼ਨ ਕੰਸਲਟੈਂਟਐਸਸੀਐਫ 23 ਟਾਪ ਫਲੌਰ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀਕਬੀਰ ਪਾਰਕ ਅੰਮ੍ਰਿਤਸਰ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਹਨ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਕੋਈ ਐਕਟ /ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਉਕਤ ਲਾਇਸੰਸੀ ਜਾਂ ਉਸਦੀ ਫਰਮ ਵਿਰੁੱਧ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਕਤ ਲਾਇਸੰਸ ਹੋਲਡਰ/ਫਰਮ ਦੀ ਮਾਲਕ /ਪ੍ਰੋਪਰਾਈਟਰ ਹਰ ਪੱਖੋਂ ਜਿੰਮੇਵਾਰੀ ਹੋਵੇਗੀ ਅਤੇ ਇਸਦੀ ਭਰਪਾਈ ਵੀ ਉਕਤ ਲਇਸੰਸੀ ਵਲੋਂ ਕੀਤੀ ਜਾਵੇਗੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News