ਕਾਂਗਰਸ ਪਾਰਟੀ ਐਡਵੋਕੇਟ ਬ੍ਰਿਜ ਮੋਹਨ ਔਲ ਦੇ ਨਾਲ ਚਟਾਨ ਵਾਂਗ ਖੜੀ ਰਹੇਗੀ: ਹਰਪ੍ਰਤਾਪ ਸਿੰਘ ਅਜਨਾਲਾ

4677632
Total views : 5510694

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਅੱਜ ਸਥਾਨਕ ਸ਼ਹਿਰ ਅਜਨਾਲਾ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਕਾਂਗਰਸੀ ਵਿਧਾਇਕ ਤੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ,ਸੀਨੀਅਰ ਮੀਤ ਪ੍ਰਧਾਨ ਸ੍ਰ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਬਾਰ ਐਸੋਸ਼ੀਏਸ਼ਨ ਅਜਨਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਸ੍ਰੀ ਬ੍ਰਿਜ ਮੋਹਨ ਔਲ ਅਜਨਾਲਾ ਤੇ ਸੱਤਾਧਾਰੀ ਸਹਿ ਤੇ ਕੀਤੇ ਗਏ ਪਰਚੇ ਨੂੰ ਲੈ ਕੇ ਥਾਣਾ ਅਜਨਾਲਾ ਦੇ ਬਾਹਰ ਪੁਲਿਸ ਪ੍ਰਸ਼ਾਸਨ ਵਿਰੁੱਧ ਧਰਨਾ ਲਗਾਇਆ ਤੇ ਮੁਜ਼ਾਹਰਾ ਕੀਤਾ ਗਿਆ। ਸਾਬਕਾ ਵਿਧਾਇਕ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕੀ ਨੰਗਰ ਪੰਚਾਇਤ ਚੋਣਾਂ ਵਿੱਚ ਵਾਰਡ ਨੰਬਰ ਸੱਤ ਅਤੇ ਪੰਜ ਦੀਆਂ ਪਿਛਲੇ ਬੀਤੇ ਸਾਲ ਇੱਕੀ ਦਸੰਬਰ ਨੂੰ ਹੋਇਆ ਸੀ।ਵਾਰਡ ਨੰਬਰ ਸੱਤ ਤੋਂ ਕਾਂਗਰਸ ਪਾਰਟੀ ਦੀ ਮਹਿਲਾਂ ਉਮੀਦਵਾਰ ਸ੍ਰੀਮਤੀ ਸੁਨੀਤਾ ਔਲ ਦੇ ਵਲੋਂ ਬਤੋਰ ਪੋਲਿੰਗ ਏਜੰਟ ਵਲੋ ਐਡਵੋਕੇਟ ਬ੍ਰਿਜ ਮੋਹਨ ਔਲ ਕਮਰੇ ਅੰਦਰ ਬੂਥ ਤੇ ਬੈਠੇ ਹਨ। ਅਚਾਨਕ ਕੁਝ ਸ਼ਰਾਰਤੀ ਵਿਅਕਤੀਆਂ ਵਲੋਂ ਕਮਰੇ ਅੰਦਰ ਦਾਖਲ ਹੋ ਕੇ ਬੁਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ੍ਰੀ ਬ੍ਰਿਜ ਮੋਹਨ ਔਲ ਵਲੋਂ ਇਸ ਦਾ ਵਿਰੋਧ ਕਰਨ ਤੇ ਉਹਨਾਂ ਵਿਅਕਤੀਆਂ ਵਲੋਂ ਉਹਨਾਂ ਦੀ ਕੁੱਟ ਮਾਰ ਗਾਲੀ ਗਲੋਚ ਤੇ ਹੱਥੋਂ ਪਾਈ ਕੀਤੀ ਗਈ।

ਕਾਂਗਰਸ ਪਾਰਟੀ ਨੇ ਪ੍ਰਸ਼ਾਸਨ ਵਿਰੁੱਧ ਲਗਾਇਆ ਧਰਨਾ

ਐਡਵੋਕੇਟ ਬ੍ਰਿਜ ਮੋਹਨ ਔਲ ਵਲੋਂ ਥਾਣਾ ਅਜਨਾਲਾ ਵਿੱਚ ਦਰਖਾਸਤ ਵੀ ਲਿਖਤੀ ਵਿੱਚ ਦਿੱਤੀ ਗਈ‌ ਦਰਖਾਸਤ ਇਸ ਸਬੰਧ ਵਿੱਚ ਬਾਰ ਐਸੋਸ਼ੀਏਸ਼ਨ ਅਜਨਾਲਾ ਦੇ ਵਕੀਲਾਂ ਵਲੋਂ ਬ੍ਰਿਜ ਮੋਹਨ ਔਲ ਦੇ ਹੱਕ ਵਿੱਚ ਜ਼ਬਰਦਸਤ ਸੜਕੀ ਆਵਾਜਾਈ ਬੰਦ ਕਰਕੇ ਧਰਨਾਂ ਵੀ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਵਲੋਂ ਉਹਨਾਂ ਦੋਸ਼ੀਆਂ ਤੇ ਨੋਰਮਲ ਅਜਿਹੀਆਂ ਮਾਮੂਲੀ ਧਾਰਾਵਾਂ ਲਗਾ ਕੇ ਪਰਚਾ ਦਰਜ ਕਰ ਦਿੱਤਾ। ਪੁਲਿਸ ਪ੍ਰਸ਼ਾਸਨ ਅਜਨਾਲਾ ਵਲੋਂ ਵੀ ਉਲਟ ਐਡਵੋਕੇਟ ਬ੍ਰਿਜ ਮੋਹਨ ਔਲ ਤੇ ਕਰੋਸ ਪਰਚਾ ਵੀ ਦਰਜ ਕਰ ਦਿੱਤਾ।ਜੋਂ ਬਿੱਲਕੁਲ ਬੇਬੁਨਿਆਦ ਗਲਤ ਅਤੇ ਝੂਠਾ ਹੈ।ਇਸ ਨੂੰ ਕਾਂਗਰਸ ਪਾਰਟੀ ਬਿਲਕੁਲ ਕਦੇ ਬਰਦਾਸ਼ਤ ਨਹੀਂ ਕਰੇਗੀ।

ਸਾਬਕਾ ਕਾਂਗਰਸੀ ਵਿਧਾਇਕ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਜੇਕਰ ਇਹ ਝੂਠਾ ਪਰਚਾ ਕੈਂਸਲ ਨਾ ਕੀਤਾ ਗਿਆ ਤੇ ਸਘੰਰਸ਼ ਹੋਰ ਤੇਜ਼ ਕੀਤਾ ਜਾਵੇਗਾ।ਤੇ ਕਾਂਗਰਸ ਹਾਈਕਮਾਂਡ ਤੱਕ ਗੱਲ ਪਹੁੰਚਾਈ ਜਾਵੇਗੀ।ਉਹਨਾਂ ਕਿਹਾ ਕੀ ਕਾਂਗਰਸ ਪਾਰਟੀ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਸ੍ਰੀ ਬ੍ਰਿਜ ਮੋਹਨ ਔਲ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਔਰ ਹਮੇਸ਼ਾ ਰਹੇਗੀ।ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕੋਂਸਲਰ ਤੇ ਕਾਂਗਰਸ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਡੈਮ ਅਜਨਾਲਾ,ਨੰਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਤੇ ਮੋਜੂਦਾ ਕੌਸਲਰ ਦੀਪਕ ਕੁਮਾਰ ਅਰੋੜਾ ਇਲੈਕਟ੍ਰਾਨਿਕ ਵਾਲੇ,ਕੌਂਸਲਰ ਗੁਰਦੇਵ ਸਿੰਘ ਨਿੱਝਰ,ਸਾਬਕਾ ਸ਼ਹਿਰੀ ਪ੍ਰਧਾਨ ਪ੍ਰਵੀਨ ਕੁਮਾਰ ਕੁਕਰੇਜਾ,ਕੌਂਸਲਰ ਪਰਮਿੰਦਰ ਸਿੰਘ,ਸਾਬਕਾ ਕੌਂਸਲਰ ਵਿਜੈ ਕੁਮਾਰ ਤ੍ਰੇਹਨ,ਸਾਬਕਾ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ ਐਮ ਆਰ ਪੇਲੇਸ ਵਾਲੇ,ਬਾਬਾ ਗੋਲਡੀ ਸ਼ਾਹ ਜੀ,ਅਮਿਤ ਕੁਮਾਰ ਸ਼ਰਮਾ,ਬਾਊ ਦਰਸ਼ਨ ਲਾਲ ਸ਼ਰਮਾ,ਡਾਂ ਨਿਆਮਤ ਮਸੀਹ ਸੂਫ਼ੀ,ਐਡਵੋਕੇਟ ਸੁਨੀਲ ਪਾਲ ਸਿੰਘ ਅਜਨਾਲਾ,ਹਲਕਾ ਅਜਨਾਲਾ ਦੇ ਸੋਸ਼ਲ ਮੀਡੀਆ ਇੰਚਾਰਜ ਜੱਗਰੂਪ ਸਿੰਘ ਨੰਗਲ,ਸਾਬਕਾ ਡਾਇਰੈਕਟਰ ਰੋਹਿਤ ਪੁਰੀ ਲੱਕੀ,ਅੰਮ੍ਰਿਤ ਸਿੰਘ ਭੱਖਾ,ਦਿਲਬਾਗ ਸਿੰਘ ਸਿਰਸਾ ਹਾਰਡਵੇਅਰ ਅਜਨਾਲਾ ਵਾਲੇ, ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਸੌਸਲ ਮੀਡੀਆ ਦੇ ਇੰਚਾਰਜ ਤੇ ਯੂਥ ਕਾਂਗਰਸੀ ਆਗੂ ਸ੍ਰੀ ਬਾਊ ਸੁਖਦੇਵ ਸਰੀਨ ਅਜਨਾਲਾ,ਮਹਿੰਦਰਪਾਲ ਸਿੰਘ,ਬਲਵਿੰਦਰ ਸਿੰਘ,ਗੁਰਭੇਜ ਸਿੰਘ,ਨਰਿੰਦਰ ਸਿੰਘ,ਜੋਗਿੰਦਰ ਸਿੰਘ,ਰਾਣਾ ਰਣਬੀਰ ਸਿੰਘ ਗੁਰਾਲਾ,ਸੁਸ਼ੀਲ ਕੁਮਾਰ,ਚੰਚਲ ਅਜਨਾਲਾ,ਸ਼ਮਸ਼ੇਰ ਸਿੰਘ,ਅਮਨ ਸਿੰਘ ਅਜਨਾਲਾ,ਕੁਲਵਿੰਦਰ ਸਿੰਘ,ਲਖਵਿੰਦਰ ਸਿੰਘ,ਰਾਜ ਕੁਮਾਰ,ਇੰਦਰਜੀਤ ਸਿੰਘ,ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News