Total views : 5510532
Total views : 5510532
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਪੰਜਾਬ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਪ੍ਰਚਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵਿੱਚ 35 ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ। ਇਸ ਸੂਚੀ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਨਾਂ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਕਿਹੜੇ ਲੀਡਰ ਨੂੰ ਬਣਾਇਆ ਗਿਆ ਚੇਅਰਮੈਨ ?
ਸੀਨੀਅਰ ਆਗੂ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਕਾਂਗਰਸ ਵੱਲੋਂ ਬਣਾਈ ਗਈ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਸੁਖਵਿੰਦਰ ਸਿੰਘ ਡੈਨੀ ਨੂੰ ਕੋ-ਚੇਅਰਮੈਨ, ਹਰਦਿਆਲ ਕੰਬੋਜ ਨੂੰ ਕੋ-ਚੇਅਰਮੈਨ, ਪਵਨ ਅੱਡਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਕਨਵੀਨਰ ਬਣਾਇਆ ਗਿਆ ਹੈ।
ਕਿਹੜਾ ਕਿਹੜਾ ਕਾਂਗਰਸੀ ਆਗੂ ਹੋਵੇਗਾ ਕਮੇਟੀ ਦਾ ਮੈਬਰ?
ਕਮੇਟੀ ਦੇ ਮੈਂਬਰਾਂ ਵਿੱਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਰਾਣਾ ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਸਰਕਾਰੀਆ, ਸਾਬਕਾ ਉਪ ਮੁੱਖ ਮੰਤਰੀ ਓ.ਪੀ.ਸੋਨੀ, ਅਰੁਣਾ ਚੌਧਰੀ, ਗੁਰਮੀਤ ਸਿੰਘ ਪਹਾੜਾ, ਮਦਨ ਲਾਲ ਜਲਾਲਪੁਰ, ਪਰਮਿੰਦਰ ਸਿੰਘ ਪਿੰਕੀ, ਸ. ਸੁਖਵਿੰਦਰ ਸਿੰਘ ਕੋਟਲੀ, ਮੁਹੰਮਦ ਸਦੀਕ, ਗੁਰਕੀਤ ਸਿੰਘ ਕੋਟਲੀ, ਰਮਨਜੀਤ ਸਿੰਘ ਸਿੱਕੀ, ਕੁਸ਼ਲਦੀਪ ਸਿੰਘ ਢਿੱਲੋਂ, ਰਜ਼ੀਆ ਸੁਲਤਾਨਾ, ਰਾਜ ਕੁਮਾਰ ਵੇਰਕਾ, ਬਲਬੀਰ ਸਿੰਘ ਸਿੱਧੂ, ਸੁਰਿੰਦਰ ਕੁਮਾਰ ਡਾਵਰ, ਸੁਦੇਸ਼ ਕੁਮਾਰ, ਹਰਚਰਨ ਸਿੰਘ ਬਰਾੜ, ਹਮੀਦ ਮਸੀਹ, ਮਹਿੰਦਰ ਰਿਣਵਾ, ਜਗਦਰਸ਼ਨ ਕੌਰ। , ਗੁਰਿੰਦਰ ਸਿੰਘ ਢਿੱਲੋਂ, ਸੰਦੀਪ ਸਿੰਘ ਸੰਧੂ, ਇੰਦਰਬੀਰ ਸਿੰਘ ਬੁਲਾਰੀਆ, ਮਨਜੀਤ ਸਿੰਘ ਸਮੇਤ ਸਾਬਕਾ ਪੀ.ਸੀ.ਸੀ.ਪ੍ਰਧਾਨ ਮੈਂਬਰ ਬਣਾਏ ਗਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-