Total views : 5510695
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਸਥਾਨਕ ਸ਼ਹਿਰ ਦੇ ਆਲ ਸੈਂਟਸ ਕਾਨਵੇਂਟ ਸਕੂਲ ਅਜਨਾਲਾ ਦੀ 9 ਵੀ ਕਲਾਸ ਦੀ ਵਿਦੀਆਰਥਣ ਤੇ ਉੱਘੇ ਸਮਾਜ ਸੇਵੀ ਮਨੀਸ਼ ਕੁਮਾਰ ਉਪੱਲ ਦੀ ਬੇਟੀ ਸ਼੍ਰੇਆਂ ਉਪੱਲ ਨੇ ਸਬ ਡਵੀਜ਼ਨ ਅਜਨਾਲਾ ਦੇ ਮਾਣਯੋਗ ਐਸ,ਡੀ,ਐਮ ਅਜਨਾਲਾ ਰਵਿੰਦਰ ਸਿੰਘ ਅਰੌੜਾ ਨੂੰ ਉਹਨਾਂ ਦੇ ਦਫਤਰ ਵਿਖੇ ਫੁੱਲਾਂ ਦਾ ਬੁੱਕਾਂ ਭੇਂਟ ਕਰਕੇ ਲੋਹੜੀ ਅਤੇ ਮਾਘੀ ਦੇ ਤਿਉਹਾਰ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ।ਐਸ ,ਡੀ ,ਐਮ, ਰਵਿੰਦਰ ਸਿੰਘ ਅਰੌੜਾ ਨੇ ਸ਼੍ਰੇਆਂ ਉਪੱਲ ਦੇ ਇਸ ਉੱਦਮ ਲਈ ਥਾਪਣਾ ਦਿੱਤੀ ਤੇ ਪ੍ਰਸ਼ੰਸਾ ਕੀਤੀ ਤੇ ਅਸ਼ੀਰਵਾਦ ਵੀ ਦਿੱਤਾ ਤੇ ਖੁੱਲੇ ਸੁਭਾਅ ਦੇ ਨਾਲ ਗੱਲਬਾਤ ਵੀ ਕੀਤੀ।ਅਤੇ ਕਿਹਾ ਕੀ ਆਪਣੀਆਂ ਸਾਥਣ ਵਿਦਿਆਰਥਣਾਂ ਦੇ ਨਾਲ ਗਰੁੱਪ ਰੂਪ ਵਿੱਚ ਲੋਹੜੀ ਤਿਉਹਾਰ ਦੀਆਂ ਵਧਾਈਆਂ ਸਾਂਝੀਆਂ ਕਰਦੇ ਹੋਏ ਇੱਕ ਪ੍ਰੇਰਨਾ ਦਿੱਤੀ ਜਾਵੇ ਕੀ ਪੰਜਾਬ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਚਾਈਨਾਂ ਡੋਰ ਆਂਢ ਗੁਆਂਢ ਦੇ ਬੱਚਿਆਂ ਨੂੰ ਵੀ ਪਤੰਗ ਬਾਜ਼ੀ ਦਾ ਸ਼ੌਕ ਪੂਰਾ ਕਰਨ ਮੋਕੇ ਇਸ ਚਾਈਨਾ ਡੋਰ ਦੀ ਵਰਤੋਂ ਨਾਂ ਕਰਨ ਜੇਕਰ ਇਸ ਦੀ ਵਰਤੋਂ ਬੱਚੇ ਕਰਦੇ ਹਨ ਤਾਂ ਉਹਨਾਂ ਉਪੱਰ ਪੰਜਾਬ ਸਰਕਾਰ ਸਖ਼ਤ ਕਾਨੂੰਨੀ ਕਾਰਵਾਈ ਕਰ ਸਕਦੀ ਹੈ।ਜਿਸ ਨਾਲ ਬੱਚਿਆਂ ਦਾ ਆਉਣ ਵਾਲਾ ਭਵਿੱਖ ਖਰਾਬ ਹੋ ਸਕਦਾ ਹੈ।ਇਸ ਚਾਈਨਾ ਡੋਰ ਦੇ ਕੱਟਣ ਕਾਰਣ ਹਰ ਸਾਲ ਬਹੁਮੁੱਲੀ ਕੀਮਤੀ ਜਾਨਾਂ ਵੀ ਚਲੀ ਜਾਂਦੀਆਂ ਹਨ।
ਐਸ, ਡੀ, ਐਮ ,ਅਜਨਾਲਾ ਰਵਿੰਦਰ ਸਿੰਘ ਅਰੌੜਾ ਨੇ ਕਿਹਾ ਕੀ ਬਾਲੜੀਆਂ,ਨਵ ਜੰਮੇ ਬੱਚੇ,ਪੁੱਤਰਾਂ ਤੇ ਨਵੇਂ ਵਿਆਹੇ ਜੋੜਿਆਂ ਦੀਆਂ ਲੋਹੜੀਆਂ ਖੁਸ਼ੀਆਂ ਨਾਲ ਮਨਾਇਆ ਜਾਂਦੀਆਂ ਹਨ ਉਸੇ ਤਰਜ ਤੇ ਨਵ ਜੰਮਿਆਂ ਬੱਚੀਆਂ ਧੀਆਂ ਦੀ ਵੀ ਲੋਹੜੀ ਮਨਾਈ ਜਾਵੇ। ਧੀਆਂ ਦਾ ਵੀ ਉਸੇ ਤਰ੍ਹਾਂ ਚਾਅ ਮਲਾਰ ਕੀਤਾ ਜਾਵੇ। ਕਿਉਂਕਿ ਅੱਜ ਯੁੱਗ ਵਿੱਚ ਬੇਟੀ ਅਤੇ ਬੇਟੇ ਵਿੱਚ ਕੋਈ ਅੰਤਰ ਨਹੀਂ ਰਿਹਾ ਹੈ ਕਿਉਂਕਿ ਨੋਕਰੀਆ ਲੈਣ ਦੀ ਪਹੁੰਚ ਸਰਹੱਦਾਂ ਤੇ ਸੁਰੱਖਿਆ ਕਰਨ ਅਤੇ ਪਾਇਲਟ ਬਣਨ ਤੇ ਵਿਦੇਸ਼ਾਂ ਵਿੱਚ ਨੋਕਰੀਆ ਲੈਣ ਲਈ ਬਰਾਬਰ ਬੱਚਿਆਂ ਤੇ ਬੱਚੇ ਅੱਜ ਕੱਲ ਹੱਕਦਾਰ ਹਨ। ਨੌਕਰੀਆਂ ਵਿੱਚ ਵੀ ਇਹਨਾਂ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਹੈ।ਇਸ ਕਰਕੇ ਇਹ ਵੀ ਪ੍ਰਚਾਰ ਕੀਤਾ ਜਾਵੇ ਕੀ ਬਾਲੜੀਆਂ ਦੀ ਵੀ ਲੋਹੜੀ ਮੁੰਡਿਆਂ ਵਾਂਗ ਮਨਾਈ ਜਾਵੇ।ਰਵਿੰਦਰ ਸਿੰਘ ਅਰੌੜਾ ਨੇ ਦੱਸਿਆਂ ਕੀ ਨਕਲ ਇੱਕ ਕੋਹੜ ਹੈ,ਭਾਵੇਂ ਸਕੂਲਾਂ ਵਿੱਚ ਨਕਲ ਦਾ ਰੁਝਾਨ ਰੁੱਕ ਚੁੱਕਾ ਹੈ।ਪਰ ਫਿਰ ਵੀ ਬੱਚਿਆਂ ਨੂੰ ਤਨ ਮਨ ਦੇ ਨਾਲ ਪੜਾਈ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਦਾ ਯੁੱਗ ਮੁਕਾਬਲੇ ਬਾਜ਼ੀ ਕੰਮਪੀਟੀਸ਼ਨ ਪ੍ਰਤੀਯੋਗਤਾ ਦਾ ਉਸ ਵਿੱਚੋ ਉਸੇ ਬੱਚੇ ਦਾ ਭਵਿੱਖ ਸੁਰੱਖਿਅਤ ਰੁਜ਼ਗਾਰ ਪੱਖੋਂ ਅਤੇ ਵਧੀਆ ਜੀਵਨ ਪੱਖੋ ਜਿਹੜਾ ਬੱਚਾ ਆਪਣੇ ਸਿਰ ਤੇ ਆਪ ਮਿਹਨਤ ਨਾਲ ਪੜਾਈ ਕਰਕੇ ਪਾਸ ਹੋਵੇਗਾ ਚੰਗੇ ਨੰਬਰਾਂ ਤੇ ਕੰਪੀਟੀਸ਼ਨ ਚੰਗੀਆਂ ਡਿਗਰੀਆਂ ਹਾਸਲ ਕਰੇਗਾ ਅਗਲੇ ਦਾਖਲੇ ਮ੍ਰੈਟਿਕ ਤੋਂ ਇਸ ਬਾਅਦ ਉਹੀ ਬੱਚੇ ਹਾਸਲ ਕਰ ਸਕਦੇ ਜਿਹੜੇ ਬੱਚੇ ਆਪਣੇ ਮਿਹਨਤ ਨਾਲ ਪਾਸ ਹੋ ਕੇ ਚੰਗੇ ਨੰਬਰਾਂ ਵਿੱਚ ਗਏ ਹੋਣ ਤਾਂ ਉਹ ਕੰਪੀਟੀਸ਼ਨ ਨੂੰ ਪਾਸ ਕਰ ਸਕਦੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-